ਏਅਰਪੋਰਟ ਰੋਡ ਉੱਤੇ ਸਪੀਡ ਦੀ ਹੱਦ 50 ਦੀ ਥਾਂ 65 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਿਤ ਕੀਤੀ ਜਾਵੇ: ਕੁਲਜੀਤ ਸਿੰਘ ਬੇਦੀ
ਐਸ ਏ ਐਸ ਨਗਰ, 12 ਮਾਰਚ- ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਏਅਰਪੋਰਟ ਰੋਡ ਉੱਤੇ ਵਾਹਨ ਚਾਲਕਾਂ ਵਾਸਤੇ 50 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦੇ ਬੋਰਡ ਲਗਾਏ ਜਾਣ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਇਹ ਸਪੀਡ ਲਿਮਿਟ ਕਾਰਾਂ ਵਾਸਤੇ 65 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਜਾਵੇ। ਇਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਵੀ ਲਿਖਿਆ ਹੈ।

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਮਾੜੀ ਤੋਂ ਮਾੜੀ ਸੜਕ ਉੱਤੇ ਵੀ ਸਪੀਡ 60 ਕਿਲੋਮੀਟਰ ਪ੍ਰਤੀ ਘੰਟਾ ਹੈ ਤਾਂ ਮੁਹਾਲੀ ਦੀ ਏਅਰਪੋਰਟ ਨੂੰ ਜੋੜਦੀ ਇਸ ਸੜਕ ਦੀ 50 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਕਰਕੇ ਲੋਕਾਂ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖਾਸ ਤੌਰ 'ਤੇ ਏਅਰਪੋਰਟ ਪਹੁੰਚਣ ਵਾਲੇ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਸਪੀਡ ਲਿਮਿਟ ਘੱਟ ਕਰਨ ਦੇ ਨਾਲ ਪਹਿਲਾਂ ਤੋਂ ਹੀ ਲੱਗ ਰਹੇ ਟਰੈਫਿਕ ਜਾਮ ਹੋਰ ਵਧਣਗੇ ਜਿਸ ਨਾਲ ਲੋਕਾਂ ਨੂੰ ਹੋਰ ਪਰੇਸ਼ਾਨੀ ਹੋਵੇਗੀ।
ਡਿਪਟੀ ਮੇਅਰ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਇਹ ਸੜਕ ਉੱਤੇ ਕੁਝ ਥਾਵਾਂ ਉੱਤੇ ਫਲਾਈ ਓਵਰ ਬਣਾਏ ਜਾਣ ਤਾਂ ਜੋ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਅਤੇ ਉਸ ਸਮੇਂ ਸਿਰ ਏਅਰਪੋਰਟ ਪਹੁੰਚ ਸਕਣ ਪਰੰਤੂ ਉਲਟਾ ਕੈਮਰੇ ਲਗਾ ਕੇ 50 ਕਿਲੋਮੀਟਰ ਸਪੀਡ ਕਰਕੇ ਲੋਕਾਂ ਦੇ ਬੇਵਜ੍ਹਾ ਚਲਾਨ ਕੱਟਣ ਦੀ ਨੀਤੀ ਆਪਣਾ ਕੇ ਪ੍ਰਸ਼ਾਸਨ ਵੱਲੋਂ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਤਾਲਮੇਲ ਕਰਕੇ ਇਸ ਸਬੰਧੀ ਸਪੀਡ ਦੀ ਨੋਟੀਫਿਕੇਸ਼ਨ ਕਰਵਾਈ ਜਾਵੇ ਅਤੇ ਇਹ ਸਪੀਡ ਨੂੰ ਕਾਰ ਚਾਲਕਾਂ ਵਾਸਤੇ ਘੱਟੋ ਘੱਟ 65 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਿਰਧਾਰਿਤ ਕੀਤੀ ਜਾਵੇ।