ਸਿਹਤਮੰਦ ਨਾਰੀ- ਸ਼ਸ਼ਕਤ ਪਰਿਵਾਰ ਮੁਹਿੰਮ ਦੀ ਸ਼ੁਰੂਆਤ: ਪ੍ਰਦਰਸ਼ਨੀ ਵਿੱਚ ਸਿਹਤ ਜਾਗਰੁਕਤਾ ਦਾ ਅਨੋਖਾ ਸੰਗਮ

ਚੰਡੀਗੜ੍ਹ, 17 ਸਤੰਬਰ - ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 75ਵੇਂ ਜਨਮਦਿਨ ਮੌਕੇ 'ਤੇ ਬੁੱਧਵਾਰ ਨੂੰ ਸਿਹਤਮੰਦ ਨਾਰੀ-ਸ਼ਸ਼ਕਤ ਪਰਿਵਾਰ ਮੁਹਿੰਮ ਦੀ ਸ਼ੁਰੂਆਤ ਹੋਈ। ਰੋਹਤਕ ਸਥਿਤ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਪਰਿਸਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਮੌਜੂਦਗ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਜੇ ਪੀ ਨੱਡਾ ਨੇ ਪ੍ਰਦਰਸ਼ਨੀ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ 'ਤੇ ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ, ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵੀ ਮੌਜੂਦ ਰਹੇ।

ਚੰਡੀਗੜ੍ਹ, 17 ਸਤੰਬਰ -  ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 75ਵੇਂ ਜਨਮਦਿਨ ਮੌਕੇ 'ਤੇ ਬੁੱਧਵਾਰ ਨੂੰ ਸਿਹਤਮੰਦ ਨਾਰੀ-ਸ਼ਸ਼ਕਤ ਪਰਿਵਾਰ ਮੁਹਿੰਮ ਦੀ ਸ਼ੁਰੂਆਤ ਹੋਈ। ਰੋਹਤਕ ਸਥਿਤ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਪਰਿਸਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਮੌਜੂਦਗ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਜੇ ਪੀ ਨੱਡਾ ਨੇ ਪ੍ਰਦਰਸ਼ਨੀ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ।
          ਇਸ ਮੌਕੇ 'ਤੇ ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ, ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵੀ ਮੌਜੂਦ ਰਹੇ।
          ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਜੇ ਪੀ ਨੱਡਾ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਮਹਿਲਾਵਾਂ ਅਤੇ ਬੱਚਿਆਂ ਦੇ ਸਿਹਤ ਦੀ ਸੁਰੱਖਿਆ, ਜਾਗਰੁਕਤਾ ਅਤੇ ਬਿਹਤਰ ਦੇਖਭਾਲ ਯਕੀਨੀ ਕਰਨਾ ਹੈ। ਮੁਹਿੰਮ ਦਾ ਸਮੇਂ 17 ਸਤੰਬਰ ਤੋਂ 2 ਅਕਤੂਬਰ 2025 ਤੱਕ ਰੱਖੀ ਗਈ ਹੈ।

*ਨਾਰੀ ਦੀ ਸਿਹਤ-ਪਰਿਵਾਰ ਦੀ ਸ਼ਕਤੀ ਰਹੀ ਖਿੱਚ ਦਾ ਕੇਂਦਰ ਬਿੰਦੂ
          ਪ੍ਰਦਰਸ਼ਨੀ ਵਿੱਚ ਸਿਹਤਮੰਦ ਮਾਂ, ਸੁਰੱਖਿਅਤ ਸ਼ਿਸ਼ੂ-ਮਜਬੂਤ ਸਮਾਜ ਦੀ ਨੀਂਹ ਵਰਗੇ ਪ੍ਰੇਰਕ ਸੰਦੇਸ਼ਾਂ ਦੇ ਨਾਲ ਸਿਹਤ ਸੇਵਾਵਾਂ ਅਤੇ ਯੋਜਨਾਵਾਂ ਦੀ ਝਲਕ ਦਿਖਾਈ ਗਈ।
          ਅਵਲੋਕਨ ਦੇ ਵਿੰਚ ਮੁੱਖ ਮਹਿਮਾਨ ਸ੍ਰੀ ਜੇ ਪੀ ਨੱਡਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਟੀਬੀ ਮੁਕਤ ਭਾਰਤ ਮੁਹਿੰਮ ਦੀ ਜਾਣਕਾਰੀ ਲਈ।

*ਟੀਬੀ ਰੋਗ ਦੇ ਖਾਤਮੇ 'ਤੇ ਵਿਸ਼ੇਸ਼ ਫੋਕਸ
          ਨਿਕਸ਼ੇ ਪੋਸ਼ਣ ਯੋਜਨਾ 'ਤੇ ਅਧਾਰਿਤ ਪੈਨਲਾਂ ਰਾਹੀਂ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਟੀਬੀ ਰੋਗੀਆਂ ਨੂੰ ਉਪਚਾਰ ਦੌਰਾਨ ਪ੍ਰਤੀ ਮਹੀਨਾ 1000 ਰੁਪਏ ਪੋਸ਼ਣ ਸਹਾਇਤਾ ਸਿੱਧੇ ਬੈਂਕ ਖਾਤੇ ਵਿੱਚ ਦਿੱਤੀ ਜਾਂਦੀ ਹੈ। ਇਸ ਦੇ ਲਈ ਟੀਬੀ ਆਰੋਗਯ ਸਾਥੀ ਐਪ ਅਤੇ ਉਮੰਗ ਐਪ ਰਾਹੀਂ ਤਸਦੀਕ ਅਤੇ ਟ੍ਰੈਕਿੰਗ ਦੀ ਸਹੂਲਤ ਵੀ ਸਮਝਾਈ ਗਈ।

*ਸਟਾਲਾਂ 'ਤੇ ਮਹਿਲਾਵਾਂ ਨੇ ਲਈ ਰੋਗਾਂ ਦੀ ਰੋਕਥਾਮ ਤੇ ਇਲਾਜ ਸਬੰਧੀ ਜਾਣਕਾਰੀ
          ਸਟਾਲਾਂ 'ਤੇ ਕੈਂਸਰ ਸਕ੍ਰੀਨਿੰਗ, ਏਨੀਮਿਆ ਕੰਟਰੋਲ, ਥੈਲੇਸਿਮਿਆ ਜਾਂਚ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਟੀਬੀ ਰੋਗ ਨਾਲ ਸਬੰਧਿਤ ਜਾਣਕਾਰੀ ਵਿਸਤਾਰ ਨਾਲ ਦਿੱਤੀ ਗਈ। ਨਾਲ ਹੀ ਤੁਹਾਡੇ ਤੋਂ ਰੋਸ਼ਨ ਹੈ ਪੂਰੇ ਪਰਿਵਾਰ ਦੀ ਖੁਸ਼ੀ-ਟੀਬੀ ਇਲਾਜ ਲਵੋ ਅਤੇ ਅਪਣਿਆਂ ਦਾ ਸਾਥ ਨਿਭਾਓ ਵਰਗੇ ਸੰਦੇਸ਼ਾਂ ਨੇ ਲੋਕਾਂ ਨੂੰ ਆਕਰਸ਼ਕ ਕੀਤਾ।
          ਪ੍ਰਦਰਸ਼ਨੀ ਦੌਰਾਨ ਪੋਸ਼ਣ ਮੁਹਿੰਮ ਨੂੰ ਲੈ ਕੇ ਪੋਸਟਰ ਲਗਾਏ ਗਏ, ਜਿਨ੍ਹਾਂ ਵਿੱਚ ਬੱਚਿਆਂ, ਕਿਸ਼ੋਰੀਆਂ ਅਤੇ ਜਣੇਪਾ ਮਹਿਲਾਵਾਂ ਲਈ ਸੰਤੁਲਿਤ ਭੋਜਨ, ਸਤਨਪਾਨ ਦੇ ਮਹਤੱਵ ਅਤੇ ਏਨੀਮਿਆ ਕੰਟਰੋਲ ਵਰਗੇ ਬਿੰਦੂਆਂ ਨੂੰ ਸ਼ਾਮਿਲ ਕੀਤਾ ਗਿਆ। ਪ੍ਰਦਰਸ਼ਨੀ ਵਿੱਚ ਵੱਖ-ਵੱਖ ਵਿਭਾਗਾਂ ਅਤੇ ਯੋਜਨਾਂਵਾਂ ਨਾਲ ਜੁੜੀ ਜਾਣਕਾਰੀਪੂਰਣ, ਪੋਸਟਰ, ਬੈਨਰ ਅਤੇ ਸਟਾਲ ਲਗਾਏ ਗਏ, ਜਿਨ੍ਹਾਂ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਸਿਹਤ, ਪੋਸ਼ਣ ਅਤੇ ਜਾਗਰੁਕਤਾ ਨਾਲ ਸਬੰਧਿਤ ਵਿਸਤਾਰ ਜਾਣਕਾਰੀ ਦਿੱਤੀ ਗਈ।

*ਵਿਸ਼ਾਲ ਖੂਨਦਾਨ ਅਤੇ ਸਿਹਤ ਜਾਂਚ ਕੈਂਪ ਆਯੋਜਿਤ
          ਮੁਹਿੰਤ ਤਹਿਤ ਸਿਹਤ ਸੇਵਾਵਾਂ ਦੇ ਨਾਲ-ਨਾਲ ਸਮਾਜਿਕ ਭਾਗੀਦਾਰੀ 'ਤੇ ਵੀ ਜੋਰ ਦਿੱਤਾ ਗਿਆ। 17 ਸਤੰਬਰ ਨੂੰ ਵਿਸ਼ਾਲ ਸਿਹਤ ਜਾਂਚ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨੌਜੁਆਨਾਂ ਅਤੇ ਸਵੈਸੇਵੀ ਅਦਾਰਿਆਂ ਨੈ ਉਤਸਾਹ ਨਾਲ ਖੂਨਦਾਨ ਕੀਤਾ।

*ਵਿਸ਼ੇਸ਼ ਟੀਕਾਕਰਣ ਮੁਹਿੰਮ (VHSND)
          ਮੁਹਿੰਮ ਤਹਿਤ 17 ਤੋਂ 2 ਅਕਤੂਬਰ ਤੱਕ ਵਿਸ਼ੇਸ਼ ਟੀਕਾਕਰਣ ਕੈਂਪ, ਆਯੋਜਿਤ ਕੀਤੇ ਜਾਣਗੇ। ਇੰਨ੍ਹਾਂ ਕੈਂਪਾਂ ਵਿੱਚ 0 ਤੋਂ 16 ਸਾਲ ਤੱਕ ਦੇ ਬੱਚਿਆਂ ਅਤੇ ਜਣੇਪਾ ਮਹਿਲਾਵਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਸਾਰਿਆਂ ਦਾ ਟੀਕਾਕਰਣ ਯਕੀਨੀ ਕਰਨ ਲਈ ਰੁਟੀਨ ਟੀਕਾਕਰਣ 'ਤੇ ਵੀ ਜੋਰ ਦਿੱਤਾ ਜਾਵੇਗਾ।

*ਡਿਜੀਟਲ ਸਿਹਤ ਪਹਿਲ
          ਪ੍ਰਦਰਸ਼ਨੀ ਦਾ ਇੱਕ ਖਾਸ ਆਕਰਸ਼ਨ 'I am a Digital Health Champion ' ਫੋਟੋ ਫ੍ਰੇਮ ਅਤੇ ABHA ਹੈਲਥ ਆਈ ਕਾਰਡ ਨੂੰ ਪ੍ਰਮੋਟ ਕਰਨ ਵਾਲਾ ਸਟਾਲ ਰਿਹਾ। ਇਸ ਵਿੱਚ ਨਾਗਰਿਕਾਂ ਨੂੰ ਆਪਣੇ ਸਿਹਤ ਰਿਕਾਰਡ ਮੋਬਾਇਲ 'ਤੇ ਸੁਰੱਖਿਅਤ ਰੱਖਣ ਦੀ ਸਹੂਲਤ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ।

*ਹੈਲਪਲਾਇਨ ਅਤੇ ਸਿਹਤ ਸੇਵਾਵਾਂ
          ਪ੍ਰਦਰਸ਼ਨੀ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮਹਿਲਾਵਾਂ ਨੂੰ ਦਸਿਆ ਗਿਆ ਕਿ ਕਿਸੇ ਵੀ ਸਿਹਤ ਸਮਸਿਆ ਜਾਂ ਸਹਾਇਤਾ ਲਈ ਹਰਿਆਣਾਂ ਸਿਹਤ ਹੈਲਪਲਾਇਨ 104 ਅਤੇ ਨਿਕਸ਼ੈ ਸੰਪਰਕ ਹੈਲਪਲਾਇਨ 1800-11-6666 (ਟੋਲ ਫਰੀ) 24&7 ਉਪਲਬਧ ਹਨ।
          ਇਸ ਮੌਕੇ 'ਤੇ ਸਾਬਕਾ ਮੰਤਰੀ ਸ੍ਰੀ ਮਨੀਸ਼ ਗਰੋਵਰ, ਨਗਰ ਨਿਗਮ ਰੋਹਤਕ ਦੇ ਮੇਅਰ ਸ੍ਰੀ ਰਾਮਾਵਤਾਰ ਵਾਲਮਿਕੀ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੂਰੰਗ, ਡਿਪਟੀ ਕਮਿਸ਼ਨਰ ਸ੍ਰੀ ਸਚਿਨ ਗੁਪਤਾ, ਕੌਮੀ ਸਿਹਤ ਮਿਸ਼ਨ ਦੇ ਐਮਡੀ ਸ੍ਰੀ ਆਰਐਸ ਢਿੱਲੋਂ ਸਮੇਤ ਹੋਰ ਅਧਿਕਾਰੀ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।