ਨੇਤਰਦਾਨ ਸੰਸਥਾ ਦੇ ਅਹੁਦੇਦਾਰਾਂ ਵੱਲੋ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦਾ ਸਵਾਗਤ

ਹੁਸ਼ਿਆਰਪੁਰ- ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਮੈਂਬਰਾਂ ਵੱਲੋ ਸੰਸਥਾ ਦੇ ਸਰਪ੍ਰਸਤ ਪ੍ਰੌ ਬਹਾਦਰ ਸਿੰਘ ਸੁਨੇਤ ਜੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਸ਼ਿਕਾ ਜੈਨ ਜੀ ਨਾਲ ਮੁਲਾਕਤ ਕਰਕੇ ,ਹੁਸ਼ਿਆਰਪੁਰ ਆਉਣ ਤੇ ਉਹਨਾਂ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਸੰਸਥਾ ਦੇ ਸਕੱਤਰ ਸ ਬਲਜੀਤ ਸਿੰਘ ਜੀ ਨੇ ਸੰਸਥਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਪ੍ਰੌ ਬਹਾਦਰ ਸਿੰਘ ਸੁਨੇਤ ਜੀ ਨੇ ਦੱਸਿਆਂ ਕਿ ਨੇਤਰਦਾਨ ਸੰਸਥਾ ਸੰਨ 2000 ਤੋਂ ਲੋਕਾਂ ਨੂੰ ਮਰਨ ਉਪਰੰਤ ਨੇਤਰਦਾਨ ਕਰਨ ਪ੍ਰਤੀ ਜਾਗਰੁਕ ਕਰਨ ਅਤੇ ਕੋਰਨੀਅਲ ਬਲਾਇੰਡ ਵਿਅਕਤੀਆਂ ਦੀ ਹਨੇਰੀ ਜਿੰਦਗੀ ਨੂੰ ਰੋਸ਼ਨ ਕਰਨ ਦਾ ਕੰਮ ਕਰ ਰਹੀ ਹੈ।ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਸ਼ਿਕਾ ਜੈਨ ਜੀ ਨੇ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਜਿ੍ਹਲਾਂ ਪ੍ਰਸਾਸ਼ਨ ਵੱਲੌ ਸੰਸਥਾ ਨਾਲ ਮਿਲ ਕੇ ਲੋਕ ਭਲਾਈ ਕਾਰਜਾਂ ਨੂੰ ਜਾਰੀ ਰੱਖਣ ਦੀ ਗੱਲ਼ ਆਖੀ। 
ਇਸ ਸਮੇ ਸੰਸਥਾ ਦੇ ਮੈਂਬਰ ਮੈਡਮ ਸੰਤੋਸ਼ ਸੈਣੀ ਜੀ ,ਸ ਬਹਾਦਰ ਸਿੰਘ ਸਿੱਧੂ, ਸ ਗੁਰਪ੍ਰੀਤ ਸਿੰਘ ਜੀ, ਸ ਹਰਭਜਨ ਸਿੰਘ ਜੀ ਅਤੇ ਮੈਡਮ ਕੰਚਨ  ਜੀ ਵੀ ਹਾਜਰ ਸਨ।