
ਸੈਲਾ ਖੁਰਦ ਦੇ ਪ੍ਰਸਿੱਧ ਧਾਰਮਿਕ ਅਸਥਾਨ ਥਾਥਾ ਔਗੜ੍ਹ ਨਾਥ ਜੀ ਦੇ ਮੰਦਰ ਅਤੇ ਪਿੰਡ ਕਿਤੱਣਾ ਵਿਖੇ ਝੱਲੀ ਗੋਤ ਦੇ ਧਾਰਮਿਕ ਅਸਥਾਨ ਵਿਖੇ ਚੋਰੀ ਦੀ ਘਟੀਆ ਹਰਕਤ|
ਗੜ੍ਹਸ਼ੰਕਰ - ਰਾਤ ਚੋਰਾਂ ਨੇ ਸੈਲਾ ਖੁਰਦ ਦੇ ਪ੍ਰਸਿੱਧ ਧਾਰਮਿਕ ਅਸਥਾਨ ਥਾਥਾ ਔਗੜ੍ਹ ਨਾਥ ਜੀ ਦੇ ਮੰਦਰ ਅਤੇ ਪਿੰਡ ਕਿਤੱਣਾ ਵਿਖੇ ਝੱਲੀ ਗੋਤ ਦੇ ਧਾਰਮਿਕ ਅਸਥਾਨ 'ਤੇ ਗੋਲਕ ਭੰਨ੍ਹ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ।
ਗੜ੍ਹਸ਼ੰਕਰ - ਰਾਤ ਚੋਰਾਂ ਨੇ ਸੈਲਾ ਖੁਰਦ ਦੇ ਪ੍ਰਸਿੱਧ ਧਾਰਮਿਕ ਅਸਥਾਨ ਥਾਥਾ ਔਗੜ੍ਹ ਨਾਥ ਜੀ ਦੇ ਮੰਦਰ ਅਤੇ ਪਿੰਡ ਕਿਤੱਣਾ ਵਿਖੇ ਝੱਲੀ ਗੋਤ ਦੇ ਧਾਰਮਿਕ ਅਸਥਾਨ 'ਤੇ ਗੋਲਕ ਭੰਨ੍ਹ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ।
ਜਾਣਕਾਰੀ ਮੁਤਾਬਕ ਮੇਨ ਰੋਡ 'ਤੇ ਸਥਿਤ ਬਾਬਾ ਔਗੜ੍ਹ ਨਾਥ ਜੀ ਦੇ ਮੰਦਰ ਦੀ ਗਰਿਲ ਤੋੜ ਕੇ ਚੋਰਨੇ ਗੋਲਕ ਨੂੰ ਤੋੜ ਕੇ ਉਸ ਵਿਚੋਂ ਸਾਰੀ ਨਕਦੀ ਚੋਰੀ ਕਰ ਲਈ। ਕਮੇਟੀ ਮੈਂਬਰ ਸੁਖਦੇਵ ਕੁਮਾਰ ਸੁੱਖਾ ਨੇ ਦੱਸਿਆ ਕਿ ਹਰੇਕ ਸੰਗਰਾਂਦ ਤੋਂ ਦੂਜੇ ਦਿਨ ਪ੍ਰਬੰਧਕ ਕਮੇਟੀ ਵੱਲੋਂ ਗੋਲਕ ਨੂੰ ਖਾਲੀ ਕੀਤਾ ਜਾਂਦਾ ਸੀ। ਪੂਰੇ ਮਹੀਨੇ ਦਾ ਚੜ੍ਹਾਵਾ ਗੋਲਕ ਵਿਚ ਹੀ ਸੀ ਜੋ ਕਿ ਅੰਦਾਜ਼ਨ ਰਕਮ ਹਜ਼ਾਰਾਂ ਵਿਚ ਹੋਵੇਏਗੀ। ਚੋਰਾਂ ਵੱਲੋਂ ਕਰੀਬ ਪੌਣੇ ਚਾਰ ਵਜੇ ਸਵੇਰੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਭਰੋਸੇਯੋਗ ਸੂਤਰਾਂ ਮੁਤਾਬਿਕ ਸੀ. ਸੀ. ਟੀ. ਵੀ. ਕੈਮਰੇ ਦੀ ਇਮੇਜ ਵਿਚ ਆਇਆ ਫੋਟੋ, ਨੋਨੀ ਦਾ ਹੈ ਜੋ ਪਿੰਡ ਲੰਗੜੋਆ ਦਾ ਰਹਿਣ ਵਾਲਾ ਹੈ |
ਇੰਝ ਹੀ ਚੋਰਾਂ ਨੇ ਪਿੰਡ ਕਿਤਣਾ ਵਿਖੇ ਝੁੱਲੀ ਗੋਤ ਦੇ ਧਾਰਮਿਕ ਅਸਥਾਨ ਤੇ ਕਮਰੇ ਦੇ ਤਾਲੇ ਤੋੜ ਕੇ ਸੈਲਾ ਖੁਰਦ ਦੀ ਘਟਨਾ ਵਾਂਗ ਗੋਲਕ ਵਿਚੋਂ ਨਕਦੀ ਅਤੇ ਕੋਲ ਪਿਆ ਇਕ ਪੱਖਾ ਚੋਰੀ ਕਰ ਲਿਆ ਗਿਆ। ਸਥਾਨਕ ਪੁਲਿਸ ਨੂੰ ਦੋਹਾਂ ਚੋਰੀਆਂ ਵਾਰੇ ਸੂਚਿਤ ਕਰ ਦਿੱਤਾ ਗਿਆ ਹੈ।
