ਪੁਲਿਸ ਵੱਲੋਂ ਦੋ ਨਸ਼ਾ ਤਸਕਰ ਗ੍ਰਿਫਤਾਰ, 2110 ਨਸ਼ੀਲੇ ਕੈਪਸੂਲ ਬ੍ਰਾਮਦ

ਪਟਿਆਲਾ, 25 ਜੂਨ - ਅਨਾਜ ਮੰਡੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ 'ਚੋਂ ਨਸ਼ੇ ਦੇ 1500 ਕੈਪਸੂਲ ਬ੍ਰਾਮਦ ਕੀਤੇ ਹਨ। ਰਾਜੇਸ਼ ਕੁਮਾਰ (27) ਨਾਮੀਂ ਇਸ ਦੋਸ਼ੀ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਜਦੋਂ ਉਹ ਡੀ ਐਮ ਡਬਲਿਊ ਦੇ ਪੁਲ ਹੇਠਾਂ ਖੜ੍ਹਾ ਗਾਹਕ ਦੀ ਉਡੀਕ ਕਰ ਰਿਹਾ ਸੀ।

ਪਟਿਆਲਾ, 25 ਜੂਨ - ਅਨਾਜ ਮੰਡੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ 'ਚੋਂ ਨਸ਼ੇ ਦੇ 1500 ਕੈਪਸੂਲ ਬ੍ਰਾਮਦ ਕੀਤੇ ਹਨ। ਰਾਜੇਸ਼ ਕੁਮਾਰ (27) ਨਾਮੀਂ ਇਸ ਦੋਸ਼ੀ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਜਦੋਂ ਉਹ ਡੀ ਐਮ ਡਬਲਿਊ ਦੇ ਪੁਲ ਹੇਠਾਂ ਖੜ੍ਹਾ ਗਾਹਕ ਦੀ ਉਡੀਕ ਕਰ ਰਿਹਾ ਸੀ। ਉਹ ਪਟਿਆਲਾ ਦੇ ਤ੍ਰਿਪੜੀ ਥਾਣੇ ਵਿੱਚ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਵੀ ਹੈ। 
ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਨਿਗਰਾਨੀ ਹੇਠ ਟੀਮ ਨੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ। ਰਾਕੇਸ਼ ਕੁਮਾਰ ਉਰਫ਼ ਬਚੀ ਵਾਸੀ ਹਰੀ ਨਗਰ ਫੋਕਲ ਪੁਆਇੰਟ ਖ਼ਿਲਾਫ਼ ਪਹਿਲਾਂ ਹੀ 12 ਕੇਸ ਚੱਲ ਰਹੇ ਸਨ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ 12 ਪੁਲੀਸ ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਮਈ 2024 ਵਿੱਚ ਤ੍ਰਿਪੜੀ ਵਿੱਚ ਦਰਜ ਹੋਏ ਨਸ਼ਾ ਤਸਕਰੀ ਦੇ ਕੇਸ ਵਿੱਚ ਵੀ ਲੋੜੀਂਦਾ ਸੀ।
ਸੀਆਈਏ ਸਟਾਫ਼ ਦੇ ਐਸਆਈ ਜਸਟਿਨ ਸਾਦਿਕ ਅਤੇ ਉਨ੍ਹਾਂ ਦੀ ਟੀਮ ਨੇ ਲਾਹੌਰੀ ਗੇਟ ਥਾਣਾ ਖੇਤਰ ਵਿੱਚੋਂ ਇੱਕ ਹੋਰ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਨਵੀਨ ਕੁਮਾਰ ਵਾਸੀ ਭੀਮ ਨਗਰ ਗੇਟ ਵਜੋਂ ਹੋਈ ਹੈ। ਇਹ 50 ਸਾਲਾ ਮੁਲਜ਼ਮ ਸੱਤਵੀਂ ਪਾਸ  ਹੈ, ਜਿਸ ਨੇ ਮਜ਼ਦੂਰੀ ਕਰਦਿਆਂ ਨਸ਼ਿਆਂ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਦੋਸ਼ੀ ਖਿਲਾਫ ਜੂਨ 2024 ਲਾਹੌਰੀ ਗੇਟ ਥਾਣੇ ਵਿੱਚ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਜ਼ਮਾਨਤ 'ਤੇ ਬਾਹਰ ਆਉਂਦੇ ਹੀ ਉਸ ਨੇ ਮੁੜ ਨਸ਼ਾ ਤਸਕਰੀ ਸ਼ੁਰੂ ਕਰ ਦਿੱਤੀ। ਇਸ ਮੁਲਜ਼ਮ ਨੂੰ ਝਾਲ ਸਾਹਿਬ ਗੁਰਦੁਆਰਾ ਸਾਹਿਬ ਨੇੜਿਓਂ 610 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਪੁਲਿਸ ਰਿਮਾਂਡ ਦੌਰਾਨ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਕੈਪਸੂਲ ਉਨ੍ਹਾਂ ਕਿਸ ਤੋਂ ਹਾਸਲ ਕੀਤੇ।