ਤੀਜਾ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਗੁਰਦੁਆਰਾ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਪਿੰਡ ਅਜਨੋਹਾ ਵਿਖੇ 12 ਮਾਰਚ ਨੂੰ ਲਗਾਇਆ ਜਾਵੇਗਾ: ਖਾਲਸਾ ਅਜਨੋਹਾ

ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦੇ ਜੱਦੀ ਪਿੰਡ ਅਜਨੋਹਾ ਵਿਖੇ ਇਸ ਬਾਰੇ ਜਾਣਕਾਰੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਪਿੰਡ ਅਜਨੋਹਾ ਨਿਵਾਸੀ ਕਨੇਡਾ ਸਮੂਹ ਪਰਿਵਾਰ ਵੱਲੋਂ ਸਵ. ਮਾਤਾ ਅਵਤਾਰ ਕੌਰ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਾਇਨਜ ਕਲੱਬ ਆਦਮਪੁਰ ,

ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦੇ ਜੱਦੀ ਪਿੰਡ ਅਜਨੋਹਾ ਵਿਖੇ ਇਸ ਬਾਰੇ ਜਾਣਕਾਰੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਪਿੰਡ ਅਜਨੋਹਾ ਨਿਵਾਸੀ ਕਨੇਡਾ ਸਮੂਹ ਪਰਿਵਾਰ ਵੱਲੋਂ ਸਵ. ਮਾਤਾ ਅਵਤਾਰ ਕੌਰ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਾਇਨਜ ਕਲੱਬ ਆਦਮਪੁਰ , ਲਾਇਨਜ ਆਈ ਹਸਪਤਾਲ ਸੋਸਾਇਟੀ ਅਤੇ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਗੁਰਦੁਆਰਾ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਪਿੰਡ ਅਜਨੋਹਾ ਵਿਖੇ 12 ਮਾਰਚ 2025 ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ। 
ਲੋੜਵੰਦ ਪਰਿਵਾਰ ਇਸ ਕੈਂਪ ਦਾ ਲਾਹਾ ਜਰੂਰ ਲੈਣ ਜੀ। ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਜਾਵੇਗਾ ।  ਇਸ ਮੌਕੇ ਹਾਜ਼ਰ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਅਮਰਜੀਤ ਸਿੰਘ ਲੱਕੀ ਖਾਲਸਾ ਫਰਾਂਸ, ਮਹਿੰਦਰ ਸਿੰਘ ਕਨੇਡਾ, ਰਛਪਾਲ ਸਿੰਘ ਪਾਲੀ ਕਨੇਡਾ, ਇੰਦਰਜੀਤ ਸਿੰਘ ਇੰਦਰ, ਪੰਚ ਜਸਕਰਨ ਸਿੰਘ ਅਜਨੋਹਾ ਅਤੇ ਗਿਆਨ ਚੰਦ ਅਜਨੋਹਾ ਆਦਿ ਹਾਜਰ ਸਨ