ਜੱਖੇਵਾਲ ਵਿਖੇ 35 ਵਾਂ ਸਲਾਨਾ ਛਿੰਝ ਮੇਲਾ ਢਾਂਗੂ ਵਾਲੇ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ

ਊਨਾ - ਹਿਮਾਚਲ ਪ੍ਰਦੇਸ਼ ਦੇ ਊਨਾ ਤਹਿਸੀਲ ਦੇ ਪਿੰਡ ਜੱਖੇਵਾਲ ਵਿਖੇ 35ਵਾਂ ਛਿੰਝ ਮੇਲਾ ਹਰ ਸਾਲ ਦੀ ਤਰ੍ਹਾਂ ਮਹਾਰਾਜ ਸ਼੍ਰੀ ਅਨੂਪ ਜੀ ਢਾਂਗੂ ਵਾਲੇ ਜੀ ਦੀ ਸਰਪ੍ਰਸਤੀ ਵਿੱਚ ਕਰਵਾਇਆ ਗਿਆ। ਅੱਜ ਇਸ 35ਵੇਂ ਛਿੰਝ ਮੇਲੇ ਵਿੱਚ ਸ਼੍ਰੀਮਤੀ ਸੰਤੋਸ਼ ਕਟਾਰੀਆ MLA ਬਲਾਚੌਰ ਅਤੇ ਸ਼੍ਰੀ ਅਸ਼ੋਕ ਕਟਾਰੀਆ ਸਿਨੀਅਰ ਆਗੂ ਆਪ ਨੇ ਮੁੱਖ ਮਹਿਮਾਨ ਦੇ ਤੌਰ ਹਾਜ਼ਰੀ ਭਰੀ ਅਤੇ ਮਹਾਰਾਜ ਸ਼੍ਰੀ ਢਾਂਗੂ ਵਾਲੇ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ।

ਉਪਰੰਤ ਉਹਨਾਂ ਭਲਵਾਨਾਂ ਦੇ ਘੋਲ ਦੀ ਹੱਥ ਜੋੜੀ ਕਰਵਾਕੇ ਘੋਲਾਂ ਦਾ ਉਦਘਾਟਨ ਕੀਤਾ। ਮਹਾਰਾਜ ਜੀ ਵੱਲੋਂ ਸਿਰੋਪਾਓ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨਾਲ ਪਵਨ ਕੁਮਾਰ ਰੀਠੂ ਆਗੂ ਆਪ, ਠੇਕੇਦਾਰ ਰੌਸ਼ਨ ਲਾਲ ਕਰੀਮਪੁਰ ਚਾਹਵਾਲਾ, ਕਮਲਜੀਤ ਭਾਟੀਆ ਸਰਪੰਚ ਨਵਾਂਗਰਾਂ, ਸੰਜੇ ਕੁਮਾਰ ਸਰਪੰਚ ਪਿੱਪਲੀਵਾਲ, ਪੰਮੀ ਪੰਡੋਰੀ ਸਾਬਕਾ ਸਰਪੰਚ, ਸੁੱਚਾ ਸਾਬਕਾ ਸਰਪੰਚ ਰਤਨਪੁਰ ਹਾਜ਼ਰ ਸਨ।