ਰੌਸ਼ਨ ਕਲਾ ਕੇਂਦਰ ਗੱਜਰ ਵੱਲੋਂ ਸਾਹਿਤਕ ਅਤੇ ਸਭਿਆਚਾਰਕ ਸਮਾਰੋਹ 8 -9 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ
ਹੁਸ਼ਿਆਰਪੁਰ- ਖੇਤਰ ਦੇ ਪਿੰਡ ਗੱਜਰ ਦੀਆਂ ਰਮਣੀਕ ਪਹਾੜੀਆਂ ਵਿੱਚ ਸਾਹਿਤਕ, ਸੱਭਿਆਚਾਰਿਕ ਅਤੇ ਕਲਾਤਮਿਕ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਸਥਾਪਿਤ ਰੌਸ਼ਨ ਕਲਾ ਕੇਂਦਰ( ਗੱਜਰ) ਵਿੱਚ ਸਲਾਨਾ ਸਾਹਿਤਿਕ ਅਤੇ ਸਭਿਆਚਾਰਿਕ ਸਮਾਰੋਹ 8-9 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਗੱਲ ਕਰਦੇ ਹਾਂ ਰੋਸ਼ਨ ਕਲਾ ਕੇਂਦਰ ਦੇ ਸੰਚਾਲਕ ਸ਼ਾਇਰ ਕੰਵਲਜੀਤ ਕੰਵਰ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਇਸ ਵਾਰ ਉਸਤਾਦ ਦੀਪਕ ਜੈਤੋਈ (ਕਲਾ ਤੇ ਸਾਹਿਤ ਪੁਰਸਕਾਰ) ਪੰਜਾਬੀ ਦੇ ਪ੍ਰਸਿੱਧ ਲੇਖਕ ਹਰਪਾਲ ਸਿੰਘ ਪੰਨੂ ਨੂੰ ਦਿੱਤਾ ਜਾਵੇਗਾ।

ਇਸੇ ਤਰ੍ਹਾਂ ਉਸਤਾਦ ਚਾਨਣ ਗੋਬਿੰਦਪੁਰੀ ਪੁਰਸਕਾਰ ਸੰਤੋਖ ਭੁੱਲਰ ਨੂੰ, ਸ਼ਾਇਦ ਚਰਨ ਸਿੰਘ ਚਰਨ ਸਮਾਣਾ ਪੁਰਸਕਾਰ ਗੁਰਦੀਪ ਦੇਹਰਾਦੂਨ ਨੂੰ, ਜਨਾਬ ਉਲਫਤ ਬਾਜਵਾ ਪੁਰਸਕਾਰ ਤਰਸੀਮ ਨੂਰ ਨੂੰ , ਵਤਨੋ ਪਾਰ ਪੰਜਾਬੀ ਪੁਰਸਕਾਰ ਸੁਖਨੈਨ ਸਿੰਘ ਨੂੰ, ਆਰਫ ਗੋਬਿੰਦਪੁਰੀ ਪੁਰਸਕਾਰ ਜਸਵਿੰਦਰ ਫਗਵਾੜਾ ਨੂੰ ਅਤੇ ਸਿਰਜਨਹਾਰਾਆਂ ਪੁਰਸਕਾਰ ਡਾਕਟਰ ਖੁਸ਼ਨਸੀਬ ਨੂੰ ਪ੍ਰਦਾਨ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਸਮਾਰੋਹ ਵਿੱਚ ਸੁਰਜੀਤ ਮਜਾਰੀ ਦੀ ਪੁਸਤਕ ਜਜ਼ਬਾਤ ਅਤੇ ਸਤਪਾਲ ਸਾਹਲੋਂ ਦੀ ਪੁਸਤਕ ਮੇਰੇ ਹਿੱਸੇ ਦੀ ਧੁੱਪ ਵੀ ਰਿਲੀਜ਼ ਕੀਤੀ ਜਾਵੇਗੀ ਅਤੇ ਇਸ ਮੌਕੇ ਕਰਨੈਲ ਸ਼ੇਰਗਿੱਲ ਵਲੋਂ ਸੰਪਾਦਿਤ ਸਾਹਿਤਕ ਮੈਗਜ਼ੀਨ ਅੱਖਰ ਦਾ ਤਾਜ਼ਾ ਅੰਕ ਵੀ ਰਿਲੀਜ਼ ਕੀਤਾ ਜਾਵੇਗਾ। ਪ੍ਰਬੰਧਕਾਂ ਅਨੁਸਾਰ 8 ਅਤੇ 9 ਮਾਰਚ ਦੇ ਦੋਵੇਂ ਦਿਨ ਕਲਾ, ਸਾਹਤ ਅਤੇ ਸਭਿਆਚਾਰਕ ਗਤੀਵਿਧੀਆ ਨੂੰ ਸਮਰਪਿਤ ਹੋਣਗੇ। 8 ਮਾਰਚ ਦੀ ਸ਼ਾਮ ਅਤੇ ਰਾਤ ਨੂੰ ਮਹਿਮਾਨ ਸ਼ਾਇਰਾਂ ਦੀ ਸ਼ਾਇਰੀ, ਸੰਗੀਤਕ ਮਹਿਫਲ ਅਤੇ ਨਾਟਕ ਦੀ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਜਸਪਾਲ ਕੌਰ ਦਿਓਲ ਹਾਜ਼ਰ ਹੋਣਗੇ। 9 ਮਾਰਚ ਨੂੰ ਸਮਾਰੋਹ ਦੇ ਆਖਰੀ ਦਿਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌਲੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਮੌਕੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਸੱਭਿਆਚਾਰਿਕ ਅਤੇ ਸਾਹਿਤਕ ਪੇਸ਼ਕਾਰੀਆਂ ਦਿਨ ਦਾ ਆਕਰਸ਼ਣ ਹੋਣਗੀਆਂ। ਇਸ ਮੌਕੇ ਹਾਜ਼ਰ ਸ਼ਾਇਰਾਂ ਵੱਲੋਂ ਆਪਣੇ ਤਾਜ਼ਾ ਕਲਾਮ ਪੇਸ਼ ਕੀਤੇ ਜਾਣਗੇ ਅਤੇ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ । ਉਨ੍ਹਾਂ ਇਲਾਕੇ ਦੇ ਸਾਹਿਤਕਾਰਾਂ ਅਤੇ ਪੁਸਤਕ ਪ੍ਰੇਮੀਆਂ ਨੂੰ ਇਹ ਸਮਾਰੋਹ ਵਿੱਚ ਹਾਜ਼ਰ ਹੋਣ ਲਈ ਹਾਰਦਿਕ ਸੱਦਾ ਦਿੱਤਾ।