ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਚਾਰ ਇਨਾਮ‌‌ ਜਿੱਤੇ

ਮਾਹਿਲਪੁਰ,4 ਮਾਰਚ- ਰਾਸ਼ਟਰੀ ਵਿਗਿਆਨ ਦਿਵਸ ਦੇ ਮੌਕੇ 'ਤੇ ਪਿਛਲੇ ਦਿਨੀ ਐਸਪੀਐਨ ਕਾਲਜ ਮਕੇਰੀਆਂ ਵਿਖੇ ਮਨਾਏ ਗਏ ਅੰਤਰ ਕਾਲਜ ਸਾਇੰਸ ਫੈਸਟ ਵਿੱਚ ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆਅਤੇ ਚਾਰ ਇਨਾਮ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।

 ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਐਮਐਸਸੀ ਮੈਥਮੈਟਿਕਸ ਦੀਆਂ ਵਿਦਿਆਰਥੀਣਾਂ ਜਸਪ੍ਰੀਤ ਅਤੇ ਆਂਚਲ ਨੇ ਇਨ੍ਹਾਂ ਅੰਤਰ ਕਾਲਜ ਮੁਕਾਬਲਿਆਂ ਦੀ ਵੰਨਗੀ ਮਾਡਲ ਮੇਕਿੰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ । ਉਨ੍ਹਾਂ ਦੱਸਿਆ ਕਿ ਜਸਮੀਨ ਅਤੇ ਅਮਨਜੀਤ ਕੌਰ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। 
ਇਸੇ ਤਰ੍ਹਾਂ ਐਮਐਸਸੀ ਫਿਜਿਕਸ ਦੇ ਵਿਦਿਆਰਥੀ ਇਸ਼ਾਨ ਖਟਾਣਾ ਨੇ ਉਕਤ ਮੁਕਾਬਲਿਆਂ ਦੀ ਪੀਪੀਟੀ ਦੀ ਪੇਸ਼ਕਾਰੀ ਵਿੱਚ ਪਹਿਲਾ ਅਤੇ ਵਿਦਿਆਰਥਣ ਰੀਤਿਕਾ ਨੇ ਡੈਕਲਾਮੇਸ਼ਨ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਾਲਜ ਦੇ ਪ੍ਰੋ ਰਜਿੰਦਰ ਪ੍ਰਸਾਦ, ਡਾ ਆਰਤੀ ਸ਼ਰਮਾ ਅਤੇ ਪ੍ਰੋ ਮੀਨਾਕਸ਼ੀ ਸ਼ਰਮਾ ਸਮੇਤ ਹੋਰ ਸਟਾਫ ਮੈਂਬਰਾਂ ਨੇ ਵੀ ਇਨ੍ਹਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।