ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਆਪ ਸਰਕਾਰ ਤੁਰੀ ਭਾਜਪਾ ਦੇ ਰਾਹ ਤੇ- ਪੀ ਐਸ ਯੂ

ਨਵਾਂਸ਼ਹਿਰ, 4 ਮਾਰਚ- ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਤੇ ਘਰਾਂ ਤੇ ਛਾਪੇਮਾਰੀ ਕਰਨ ਦੀ ਪੇੰਡੂ ਮਜ਼ਦੂਰ ਯੂਨੀਅਨ ਵਲੋਂ ਅੱਜ ਸੂਬਾ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਆਗੂ ਕਮਲਜੀਤ ਸਨਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਤੇ ਘਰਾਂ ਤੇ ਛਾਪੇਮਾਰੀ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਆਪ ਸਰਕਾਰ ਵੀ ਬੀਜੇਪੀ ਦੀਆਂ ਨੀਤੀਆਂ ਤੇ ਕੰਮ ਕਰ ਰਹੀ ਹੈ।

ਇਸ ਮੌਕੇ ਸੂਬੇ ਦੇ ਆਗੂ ਹਰੀ ਰਾਮ ਰਸੂਲਪੁਰ ਤੇ ਕਿਰਨਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਬੁਖਲਾਹਟ ਵਿੱਚ ਆਗੂਆਂ ਦੀ ਗ੍ਰਿਫ਼ਤਾਰੀ ਕਰ ਰਹੀ ਹੈ ਕਿਓੁਕਿ ਸੱਤਾ ਵਿੱਚ ਆਓੁਣ ਤੋੰ ਪਹਿਲਾਂ ਸਰਕਾਰ ਇਹ ਦਾਅਵਾ ਕਰਦੀ ਸੀ ਸਾਡੀ ਸਰਕਾਰ ਆਓੁਣ ਤੋੰ ਬਾਅਦ ਕੋਈ ਵੀ ਧਰਨਾ ਨਹੀਂ ਲੱਗੂਗਾ ਪਰ ਪੰਜਾਬ ਪੂਰੇ ਦੇਸ਼ ਵਿੱਚ ਧਰਨਿਆਂ ਦਾ ਕੇੰਦਰ ਬਣਦਾ ਜਾ ਰਿਹਾ ਹੈ। ਅੱਜ ਹਰ ਵਰਗ ਸਰਕਾਰ ਤੋੰ ਦੁਖੀ ਹੋ ਕੇ ਧਰਨੇ ਲਗਾ ਰਿਹਾ ਹੈ। 
ਆਗੂਆਂ ਨੇ ਕਿਹਾ ਕਿ ਸਰਕਾਰ  ਨੂੰ ਆਓੁਣ ਵਾਲੇ ਦਿਨਾਂ ਦੇ ਵਿੱਚ ਆਪਣੀ ਕੁਰਸੀ ਖੁਸਦੀ ਨਜ਼ਰ ਆ ਰਹੀ ਹੈ ਇਸ ਕਰਕੇ ਸਰਕਾਰ ਡੰਡੇ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਬੰਦ ਕਰਨ ਲੱਗੀ ਹੋਈ ਹੈ। ਇਸ ਮੌਕੇ ਇਲਾਕਾ ਆਗੂ ਸੁਰਿੰਦਰ ਮੀਰਪੁਰ  ਤੇ ਸਤਨਾਮ ਸਿੰਘ ਲਾਡੀ ਨੇ ਕਿਹਾ ਕਿ ਸਰਕਾਰ ਜਲਦ ਤੋੰ ਜਲਦ  ਆਗੂਆਂ ਨੂੰ ਰਿਹਾਅ ਕਰੇ ਨਹੀਂ ਤਾਂ ਆਓੁਣ ਵਾਲੇ ਦਿਨਾਂ ਵਿੱਚ ਇੱਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।