ਖ਼ਾਲਸਾ ਕਾਲਜ ’ਚ 7 ਦਿਨਾਂ ਐੱਨ.ਐੱਸ.ਐੱਸ. ਕੈਂਪ ਆਰੰਭ

ਗੜ੍ਹਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਐੱਨ.ਐੱਸ.ਐਸ. ਯੂਨਿਟ ਵਲੋਂ ‘ਯੂਥ ਫਾਰ ਮਾਈ ਭਾਰਤ ਐਂਡ ਯੂਥ ਫਾਰ ਡਿਜੀਟਲ ਲਿਟਰੇਸੀ’ ਥੀਮ ਨੂੰ ਸਮਰਪਿਤ ਸੱਤ ਦਿਨਾਂ ਐੱਨ.ਐੱਸ. ਐੱਸ. ਕੈਂਪ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਵਿਚ ਆਰੰਭ ਕੀਤਾ ਗਿਆ।

ਯੂਨਿਟ ਇੰਚਾਰਜ ਡਾ. ਅਰਵਿੰਦਰ ਸਿੰਘ ਅਤੇ ਡਾ. ਨਰੇਸ਼ ਕੁਮਾਰੀ ਨੇ ਐੱਨ.ਐੱਸ.ਐੱਸ. ਦੀ ਵਿਦਿਆਰਥੀ ਜੀਵਨ ਵਿਚ ਮਹੱਤਤਾ ’ਤੇ ਚਾਨਣਾ ਪਾਉਂਦਿਆ ਵਲੰਟੀਅਰਾਂ ਨੂੰ ਕੈਂਪ ਦੇ ਸਾਰੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਕੈਂਪ ਦੀ ਆਰੰਭਤਾ ਪਹਿਲੇ ਦਿਨ ਵਲੰਟੀਅਰਾਂ ਅਤੇ ਯੂਨਿਟ ਇੰਚਾਰਜਾਂ ਨੇ ਮਿਲ ਕੇ ਕਾਲਜ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ। 
ਵਿਦਿਆਰਥੀਆਂ ਨੇ ‘ਦੇਹਿ ਸ਼ਿਵਾ ਬਹੁ ਮੋਹਿ ਇਹੈ’ ਦਾ ਉਚਾਰਨ ਕਰਨ ਉਪਰੰਤ ਅੱਜ ਦਾ ਵਿਚਾਰ, ਦੇਸ਼ ਵਿਦੇਸ਼ ਦੀਆਂ ਮੁੱਖ ਖ਼ਬਰਾਂ ’ਤੇ ਚਾਨਣਾ ਪਾਇਆ ਤੇ ਹੋਰ ਵੱਖ-ਵੱਖ ਕਿਰਿਆਵਾਂ ਵਿਚ ਭਾਗ ਲਿਆ। ਦੂਸਰੇ ਸੈਸ਼ਨ ਵਿਚ ਆਈ ਐੱਮ. ਯੂਨੀਕ ਐਕਟੀਵਿਟੀ ਵਿਚ ਆਪਣੇ ਬਾਰੇ ਖੁੱਲ ਕੇ ਵਿਚਾਰ ਰੱਖੇ। ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਪੰਜਾਂ ਪਿਆਰਿਆਂ ਦੇ ਨਾਂ ’ਤੇ ਬਣਾਕੇ ਵਲੰਟੀਅਰਾਂ ਦੇ ਪੰਜ ਗਰੁੱਪਾਂ ਵਿਚੋਂ ਸਾਰੇ ਦਿਨ ਲਈ ਵਧੀਆ ਕਾਰਗੁਜ਼ਾਰੀ ਲਈ ਭਾਈ ਮੋਹਕਮ ਸਿੰਘ ਗਰੁੱਪ ਨੂੰ ਸਨਮਾਨਿਤ ਕੀਤਾ। 
ਕੈਂਪ ਵਿਚ ਡਾ. ਜਸਪਾਲ ਸਿੰਘ ਪਿ੍ਰੰਸੀਪਲ ਗੜ੍ਹਦੀਵਾਲਾ, ਡਾ. ਹਰਪ੍ਰੀਤ ਕੌਰ, ਪ੍ਰੋ. ਲਖਵਿੰਦਰਜੀਤ ਕੌਰ, ਪ੍ਰੋ. ਕੰਵਰ ਕੁਲਵੰਤ ਸਿੰਘ, ਡਾ. ਕੁਲਦੀਪ ਕੌਰ, ਡਾ. ਸੰਘਾ ਗੁਰਬਖਸ਼ ਕੌਰ, ਪ੍ਰੋ. ਕਿਰਨਜੋਤ ਕੌਰ, ਪ੍ਰੋ. ਦੀਪਿਕਾ ਹਾਜ਼ਰ ਹੋਏ।