ਮਨੀਪੁਰ: ਗੈਰਕਾਨੂੰਨੀ ਹਥਿਆਰ ਜਮ੍ਹਾਂ ਕਰਾਉਣ ਦੀ ਸਮਾਂ ਸੀਮਾ 6 ਮਾਰਚ ਤੱਕ ਵਧਾਈ
ਇੰਫਾਲ, 28 ਫਰਵਰੀ- ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ ਨੇ ਸੂਬੇ ਵਿਚ ਨਸਲੀ ਹਿੰਸਾ ਦੌਰਾਨ ਸਰਕਾਰੀ ਅਸਲਾਖ਼ਾਨਿਆਂ ਤੋਂ ਲੁੱਟੇ ਗਏ ਅਤੇ ਹੋਰ ਗੈਰ-ਕਾਨੂੰਨੀ ਹਥਿਆਰਾਂ ਨੂੰ ਜਮ੍ਹਾਂ ਕਰਾਉਣ ਦੀ ਮਿਆਦ ਸ਼ੁੱਕਰਵਾਰ ਨੂੰ ਪਹਾੜੀ ਅਤੇ ਘਾਟੀ ਦੋਵਾਂ ਖੇਤਰਾਂ ਦੇ ਲੋਕਾਂ ਦੀ ਮੰਗ ਤੋਂ ਬਾਅਦ 6 ਮਾਰਚ ਸ਼ਾਮ 4 ਵਜੇ ਤੱਕ ਵਧਾ ਦਿੱਤੀ ਹੈ।

ਬਿਆਨ ਵਿੱਚ ਲਿਖਿਆ ਗਿਆ ਹੈ, “ਹਥਿਆਰਾਂ ਦੇ ਸਵੈ-ਇੱਛਾ ਸਮਰਪਣ ਲਈ ਸੱਤ ਦਿਨਾਂ ਦੀ ਸਮਾਂ ਸੀਮਾ ਖਤਮ ਹੋਣ ’ਤੇ ਘਾਟੀ ਅਤੇ ਪਹਾੜੀ ਖੇਤਰਾਂ ਦੋਵਾਂ ਤੋਂ ਇਸ ਮਿਆਦ ਨੂੰ ਵਧਾਉਣ ਲਈ ਬੇਨਤੀਆਂ ਆਈਆਂ ਹਨ। ਮੈਂ ਇਨ੍ਹਾਂ ਬੇਨਤੀਆਂ ’ਤੇ ਵਿਚਾਰ ਕੀਤਾ ਹੈ ਅਤੇ ਮਿਆਦ 6 ਮਾਰਚ ਸ਼ਾਮ 4 ਵਜੇ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।’’
ਕਿਹਾ ਗਿਆ ਹੈ ਕਿ ਇਸ ਮਿਆਦ ਦੇ ਅੰਦਰ ਆਪਣੇ ਹਥਿਆਰਾਂ ਨੂੰ ਜਮ੍ਹਾਂ ਕਰ ਦੇਣ ਵਾਲਿਆਂ ਵਿਰੁੱਧ ਕੋਈ ਦੰਡਕਾਰੀ ਕਾਰਵਾਈ ਨਹੀਂ ਕੀਤੀ ਜਾਵੇਗੀ। ਭੱਲਾ ਨੇ 20 ਫਰਵਰੀ ਨੂੰ ਹਮਲਾਵਰ ਸਮੂਹਾਂ ਨੂੰ ਸੱਤ ਦਿਨਾਂ ਦੇ ਅੰਦਰ ਸੁਰੱਖਿਆ ਬਲਾਂ ਤੋਂ ਲੁੱਟੇ ਗਏ ਹਥਿਆਰਾਂ ਅਤੇ ਹੋਰ ਗੈਰ-ਕਾਨੂੰਨੀ ਹਥਿਆਰਾਂ ਨੂੰ ਸਵੈ-ਇੱਛਾ ਨਾਲ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ ਸੀ, ਜਿਸ ਦੀ ਸਮਾਂ ਸੀਮਾ ਵੀਰਵਾਰ ਨੂੰ ਖਤਮ ਹੋ ਗਈ ਸੀ। ਜ਼ਿਕਰਯੋਗ ਹੈ ਕਿ ਸੱਤ ਦਿਨਾਂ ਦੀ ਮਿਆਦ ਦੇ ਦੌਰਾਨ 300 ਤੋਂ ਵੱਧ ਹਥਿਆਰ ਜਨਤਾ ਦੁਆਰਾ ਜਮ੍ਹਾਂ ਕੀਤੇ ਗਏ ਸਨ।