ਉੱਤਰਾਖੰਡ ’ਚ ਬਰਫ਼ ਦੇ ਤੋਦੇ ਖਿਸਕਣ ਕਾਰਨ BRO ਦੇ 57 ਮਜ਼ਦੂਰ ਦਬੇ
ਚੰਡੀਗੜ੍ਹ, 28 ਫਰਵਰੀ- ਉੱਤਰਾਖੰਡ ਵਿਚ ਬਦਰੀਨਾਥ ਲਾਗਲੇ ਪਿੰਡ ਮਾਣਾ ਵਿੱਚ ਬਰਫ਼ ਦੇ ਤੋਦੇ ਖਿਸਕਣ ਕਾਰਨ ਬਾਰਡਰ ਰੋਡ ਆਰਗੇਨਾਈਜ਼ੇਸ਼ਨ (BRO) ਦੇ 57 ਮਜ਼ਦੂਰਾਂ ਦੇ ਬਰਫ਼ ਹੇਠ ਦੱਬ ਜਾਣ ਦੀ ਖ਼ਬਰ ਹੈ। ਸੂਤਰਾਂ ਮੁਤਾਬਕ ਇਹ ਘਟਨਾ ਉੱਤਰਾਖੰਡ ਦੇ ਜ਼ਿਲ੍ਹਾ ਚਮੋਲੀ ਵਿੱਚ ਬਦਰੀਨਾਥ ਨੇੜੇ ਵਾਪਰੀ ਹੈ।

ਗ਼ੌਰਤਲਬ ਹੈ ਕਿ ਮਾਣਾ ਪਿੰਡ ਨੂੰ ਚੀਨ ਵਾਲੇ ਪਾਸੇ ਭਾਰਤ ਦਾ ਆਖ਼ਰੀ ਪਿੰਡ ਹੋਣ ਦਾ ਮਾਣ ਹਾਸਲ ਹੈ। ਇਲਾਕੇ ਵਿਚ ਬੀਤੀ ਰਾਤ ਤੋਂ ਹੋ ਰਹੀ ਬਰਫ਼ਬਾਰੀ ਦੌਰਾਨ ਇਹ ਘਟਨਾ ਵਾਪਰੀ ਹੈ, ਜਿਸ ਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।