ਹਲਕਾ ਗੜ੍ਹਸ਼ੰਕਰ ਦੇ ਲੋਕਾ ਵੱਲੋ ਡਿਪਟੀ ਸਪੀਕਰ ਰੋੜੀ ਅਤੇ ਨਵੇਂ ਬਣੇ ਚੇਅਰਮੈਨ ਬਲਦੀਪ ਦਾ ਕੀਤਾ ਗਿਆ ਵਿਸ਼ੇਸ ਸਨਮਾਨ

ਹੁਸ਼ਿਆਰਪੁਰ- ਪੰਜਾਬ ਸਰਕਾਰ ਵੱਲੋਂ ਬਲਦੀਪ ਸਿੰਘ ਸੈਣੀ ਨੂੰ ਚੇਅਰਮੈਨ, ਮਾਰਕੀਟ ਕਮੇਟੀ, ਗੜ੍ਹਸ਼ੰਕਰ ਨਿਯੁਕਰ ਕੀੜੇ ਜਾਣ ਤੇ ਜੈ ਕ੍ਰਿਸ਼ਨ ਸਿੰਘ ਰੋੜੀ ਹਲਕਾ ਵਿਧਾਇਕ ਗੜ੍ਹਸ਼ੰਕਰ ਅਤੇ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ ਦੀ ਅਗਵਾਈ ਵਿਚ ਹਲਕਾ ਗੜ੍ਹਸ਼ੰਕਰ ਵਿਖੇ ਵੱਡੇ ਪੱਧਰ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਹਲਕਾ ਗੜ੍ਹਸ਼ੰਕਰ ਦੇ ਲੋਕਾਂ ਵੱਲੋਂ ਜੈ ਕ੍ਰਿਸ਼ਨ ਸਿੰਘ ਰੋੜੀ, ਡਿਪਟੀ ਸਪੀਕਰ ਅਤੇ ਮਾਰਕੀਟ ਕਮੇਟੀ, ਗੜ੍ਹਸ਼ੰਕਰ ਦੇ ਨਵੇਂ ਬਣੇ ਚੇਅਰਮੈਨ  ਬਲਦੀਪ ਸਿੰਘ ਸੈਣੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਸਪੀਕਰ ਰੋੜੀ ਨੇ  ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਤਰੱਕੀ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਕਰਦੀ ਰਹੇਗੀ। 
ਉਹਨਾ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਤਰੱਕੀ ਵਿਚ ਯੋਗਦਾਨ ਪਾਉਣ ਵਾਲੇ ਚੰਗੀ ਸੋਚ ਵਾਲੇ ਨੌਜਵਾਨਾਂ ਦਾ ਸਵਾਗਤ ਕਰਦੀ ਹੈ। ਇਸ ਮੌਕੇ ਸਮਾਰੋਹ ਵਿਚ ਜਿੱਥੇ ਹਲਕਾ ਗੜ੍ਹਸ਼ੰਕਰ ਦੇ ਸਮੂਹ ਸਰਪੰਚ ਅਤੇ ਪੰਚ ਸ਼ਾਮਿਲ ਸਨ ਉਥੇ ਨਾਲ ਹੀ ਇਸ ਮੌਕੇ ਸ੍ਰੀ ਚਰਨਜੀਤ ਸਿੰਘ ਚੰਨੀ, ਓ.ਐਸ. ਡੀ. ਸ੍ਰੀਮਤੀ ਕਰਮਜੀਤ ਕੌਰ, ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਖੇਡ, ਹੁਸ਼ਿਆਰਪੁਰ, ਸ੍ਰੀ ਤਿਬਕਦੇਤ ਐਰੀ ਪ੍ਰਧਾਨ ਨੰਗਰ ਕੌਸਲ ਗੜ੍ਹਸ਼ੰਕਰ, ਦਵਿੰਦਰ ਸਿੰਘ ਪ੍ਰਧਾਨ ਨਗਰ ਕੋਂਸਲ, ਮਾਹਿਲਪੁਰ, ਸ਼ਸ਼ੀ ਬਗੜ੍ਹ, ਮੀਤ ਪ੍ਰਧਾਨ ਨਗਰ ਕੌਸਲ ਮਾਹਿਲਪੁਰ, ਹਰਿੰਦਰ ਮਾਨ, ਨੰਬਰਦਾਰ, ਸ੍ਰੀ ਪ੍ਰਿੰਸ ਚੌਧਰੀ, ਕਿਰਪਾਲ ਸਿਘ ਪਾਣਾ, ਐਮ. ਸੀ. ਸੁਮੀਤ ਸੇਨੀ, ਐਮ. ਸੀ. ਧਰਮ ਸਿੰਘ ਫੌਜੀ ਨੇ ਵੀ ਸਮੂਲਿਅਤ ਕੀਤੀ।
 ਸਮਾਰੋਹ ਦੌਰਾਨ ਡਿਪਟੀ ਸਪੀਕਰ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਸ਼ਾਸ਼ਨ ਵੱਲੋਂ ਐਸ.ਡੀ.ਐਮ. ਗੜ੍ਹਸ਼ੰਕਰ, ਡੀ.ਐਸ.ਪੀ. ਗੜ੍ਹਸ਼ੰਕਰ, ਤਹਿਸੀਲਦਾਰ ਗੜ੍ਹਸ਼ੰਕਰ ਵੀ ਸ਼ਾਮਿਲ ਰਹੇ।