
ਸਾਂਝੇ ਅਧਿਆਪਕ ਮੋਰਚੇ ਵਲੋਂ ਫੂਕਿਆ ਗਿਆ ਸਿੱਖਿਆ ਮੰਤਰੀ ਦਾ ਪੁਤਲਾ।
ਹੁਸ਼ਿਆਰਪੁਰ- ਅਧਿਆਪਕਾਂ ਦੀਆਂ ਮੰਗਾਂ ਨੂੰ ਮੰਨਣ ਦੇ ਬਾਵਜੂਦ ਉਹਨਾਂ ਲਮਕਾਉਣ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਵਲੋਂ ਐਲਾਨ ਕੀਤੇ ਐਕਸ਼ਨ ਦੇ ਸਬੰਧ ਵਿੱਚ ਕੋਟ ਫਤੂਹੀ ਵਿਖੇ ਨਰਿੰਦਰ ਅਜਨੋਹਾ, ਉਂਕਾਰ ਸਿੰਘ, ਪਰਮਜੀਤ ਕਾਤਿਬ ਅਤੇ ਹਰਭਜਨ ਸਿੰਘ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੁਤਲਾ ਫੂਕਿਆ ਗਿਆ।
ਹੁਸ਼ਿਆਰਪੁਰ- ਅਧਿਆਪਕਾਂ ਦੀਆਂ ਮੰਗਾਂ ਨੂੰ ਮੰਨਣ ਦੇ ਬਾਵਜੂਦ ਉਹਨਾਂ ਲਮਕਾਉਣ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਵਲੋਂ ਐਲਾਨ ਕੀਤੇ ਐਕਸ਼ਨ ਦੇ ਸਬੰਧ ਵਿੱਚ ਕੋਟ ਫਤੂਹੀ ਵਿਖੇ ਨਰਿੰਦਰ ਅਜਨੋਹਾ, ਉਂਕਾਰ ਸਿੰਘ, ਪਰਮਜੀਤ ਕਾਤਿਬ ਅਤੇ ਹਰਭਜਨ ਸਿੰਘ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੁਤਲਾ ਫੂਕਿਆ ਗਿਆ।
ਆਪਣੇ ਸੰਬੋਧਨ ਦੌਰਾਨ ਆਗੂਆਂ ਨੇ ਕਿਹਾ ਕਿ ਮੰਤਰੀ ਵਲੋਂ ਵਾਰ-ਵਾਰ ਮੀਟਿੰਗਾਂ ਕਰਕੇ ਮੰਗਾਂ ਜਿਨ੍ਹਾਂ ਵਿੱਚ ਮਿਡਲ ਸਕੂਲ ਬੰਦ ਕਰਨ ,ਪੱਦ-ਉਨਤ ਹੋਏ ਵਾਲੇ ਅਧਿਆਪਕਾਂ ਲਈ ਸਟੇਸ਼ਨ ਚੋਣ ਦੁਬਾਰਾ ਖੋਲਣਾ , ਸੀ.ਐਂਡ.ਵੀ ਅਧਿਆਪਕਾਂ ਦੀ ਪੇਅ-ਫਿਕਸੇਸ਼ਨ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਰਮਸਾ ਅਧਿਆਪਕਾਂ ਦੀ ਪਹਿਲੀ ਸਰਵਿਸ , ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨਾ , ਆਊਟਸੋਰਸ ਮੁਲਾਜਮਾਂ ਲਈ ਤਰਕਸੰਗਤ ਨੀਤੀ ਬਨਾਉਣਾ, ਕੱਟੇ 37 ਭੱਤੇ ਬਹਾਲ ਕਰਨਾ, ਨਵੀਂ ਸਿੱਖਿਆ ਨੀਤੀ ਰੱਦ ਕਰਨਾ , 2018 ਦੇ ਸਰਵਿਸ ਰੂਲ ਰੱਦ ਕਰਨ, DA ਦੀਆਂ ਕਿਸ਼ਤਾਂ, DA ਦਾ ਬਕਾਇਆ ਅਤੇ ਪੇਅ-ਕਮਿਸ਼ਨ ਦੇ ਬਕਾਏ ਇਕਮੁਸ਼ਤ ਦੇਣ , ਕੇਂਦਰੀ ਪੇਅ-ਕਮਿਸ਼ਨ ਰੱਦ ਕਰਨ , ਪੈਨਸ਼ਨਰਾਂ ਲਈ 2.59 ਗੁਣਾਂਕ ਲਾਗੂ ਕਰਨਾ, ਪਿਛਲੀਆਂ ਭਰਤੀਆਂ ਦੇ ਰਹਿੰਦੇ ਉਡੀਕ ਸੂਚੀ ਉਮੀਦਵਾਰਾਂ ਨੂੰ ਨਿਯੁਕਤੀ ਆਰਡਰ ਦੇਣ, ਈ.ਟੀ.ਟੀ ਅਤੇ ਮਾਸਟਰ ਕਾਡਰ ਲਈ ਚੁਣੇ ਉਮੀਦਵਾਰਾਂ ਨੂੰ ਪਹਿਲ ਦੇ ਅਧਾਰ ਤੇ ਆਰਡਰ ਦੇਣ ਆਦਿ ਮੰਗਾਂ ਦਾ ਠੋਸ ਹੱਲ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਅਣਗੌਲਿਆ ਕੀਤਾ ਜਾ ਰਿਹਾ ਹੈ।
ਇਸਦੇ ਨਤੀਜੇ ਵਜੋਂ ਮੁਲਾਜਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ।ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਹੱਲ ਕੀਤੀਆਂ ਜਾਣ ਨਹੀ ਤਾਂ ਸਰਕਾਰ ਵਿਰੁੱਧ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਮੁਲਾਜਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਗਲੀ ਰਾਮ, ਹਰਮਨੋਜ ਕੁਮਾਰ, ਮਹਿੰਦਰ ਪਾਲ, ਅਜੇ ਕੁਮਾਰ, ਕਰਮਵੀਰ ਸਿੰਘ, ਸੋਹਣ ਸਿੰਘ, ਪਰਮਿੰਦਰ ਕੁਮਾਰ, ਗੁਰਪ੍ਰੀਤ ਸਿੰਘ,ਹਰਮਿੰਦਰ ਸਿੰਘ,ਮਨਜਿੰਦਰ ਸਿੰਘ, ਸੁਲੱਖਣ ਸਿੰਘ,ਗੁਰਨਾਮ ਚੰਦ,ਪ੍ਰਦੀਪ ਸਿੰਘ, ਰਾਮ ਪ੍ਰਕਾਸ਼ ਸੂਦ, ਮਹਿੰਦਰ ਸਿੰਘ, ਅਵਤਾਰ ਸਿੰਘ, ਲਹਿੰਬਰ ਸਿੰਘ, ਮਹਿੰਦਰ ਸਿੰਘ, ਜੋਗਿੰਦਰ ਸਿੰਘ, ਸ਼ਿੰਗਾਰਾ ਸਿੰਘ, ਲਵਦੀਪ ਕੌਰ, ਰਮਨਦੀਪ ਸਿੱਧੂ ਮੌਜੂਦ ਸਨ।
