ਦੁਆਬਾ ਸਾਹਿਬ ਸਭਾ ਦੇ ਅਹੁਦੇਦਾਰ ਸ਼ਾਇਰ ਓਮ ਪ੍ਰਕਾਸ਼ ਜਖਮੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

ਗੜ੍ਸ਼ੰਕਰ 27 ਫਰਵਰੀ- ਇਲਾਕੇ ਦੀ ਸਾਹਿਤਕ ਜਥੇਬੰਦੀ ਦੁਆਬਾ ਸਾਹਿਤ ਸਭਾ ਦੇ ਸਰਗਰਮ ਅਹੁਦੇਦਾਰ ਅਤੇ ਸ਼ਾਇਰ ਓਮ ਪ੍ਰਕਾਸ਼ ਜਖਮੀ ਦੇ ਦੇਹਾਂਤ ਤੇ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬਿੱਕਰ ਸਿੰਘ, ਸਰਪ੍ਰਸਤ ਸੰਤੋਖ ਸਿੰਘ ਵੀਰ, ਜਨਰਲ ਸਕੱਤਰ ਪਵਨ ਭੰਮੀਆ, ਸੀਨੀਅਰ ਵਾਈਸ ਪ੍ਰਧਾਨ ਵਿਜੇ ਭੱਟੀ, ਵਾਈਸ ਪ੍ਰਧਾਨ ਕ੍ਰਿਸ਼ਨ ਗੜੵਸ਼ੰਕਰੀ ਅਤੇ ਰਣਵੀਰ ਬੱਬਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਰੀ ਸ਼ੋਕ ਸੰਦੇਸ਼ ਵਿੱਚ ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਓਮ ਪ੍ਰਕਾਸ਼ ਜਖਮੀ ਨੇ ਆਪਣੀਆਂ ਕਵਿਤਾਵਾਂ ਨਾਲ ਹਮੇਸ਼ਾ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ਦੀ ਗੱਲ ਕੀਤੀ  ਹੈ ਅਤੇ ਉਨ੍ਹਾਂ ਦੇ ਦੇਹਾਂਤ ਨਾਲ ਸਾਹਿਤ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ। 
ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਓਮ ਪ੍ਰਕਾਸ਼ ਜਖਮੀ ਦੇ ਪਰਿਵਾਰ ਨਾਲ ਗਹਿਰੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ।