ਪਾਰਕ ਵਿੱਚੋਂ ਲੱਭਿਆ ਮੋਬਾਈਲ ਫੋਨ ਮਾਲਕ ਨੂੰ ਮੋੜ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ
ਐਸ ਏ ਐਸ ਨਗਰ, 26 ਫਰਵਰੀ- ਸਥਾਨਕ ਫੇਜ਼ 5 ਵਿੱਚ ਸਥਿਤ ਬ੍ਰਿਜੇਸ਼ ਪਿੰਟਿਗ ਪਰੈਸ ਦੇ ਮਸ਼ੀਨ ਮੈਨ ਅਖਿਲੇ ਸ਼ ਕੁਮਾਰ ਅਤੇ ਉਸਦੇ ਸਹਿਯੋਗੀ ਸ਼ਾਮ ਸਿੰਘ ਨੇ ਪਾਰਕ ਵਿੱਚੋਂ ਮਿਲਿਆ ਮੋਬਾਈਲ ਫੋਨ ਉਸਦੇ ਮਾਲਕ ਨੂੰ ਮੋੜ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ ਦੁਪਹਿਰ ਵੇਲੇ ਅਖਿਲੇ ਸ਼ ਕੁਮਾਰ ਅਤੇ ਸ਼ਾਮ ਸਿੰਘ ਨੂੰ ਪਾਰਕ ਵਿੱਚ ਇੱਕ ਮੋਬਾਈਲ ਫੋਨ ਪਿਆ। ਅਖਿਲੇ ਸ਼ ਕੁਮਾਰ ਅਤੇ ਉਹਨਾਂ ਦੇ ਸਹਿਯੋਗੀ ਸ਼ਾਮ ਸਿੰਘ ਵਲੋਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਪਾਰਕ ਵਿੱਚੋਂ ਮਿਲਿਆ ਫੋਨ ਉਸਦੇ ਮਾਲਕ ਨੂੰ ਵਾਪਸ ਕਰ ਦਿੱਤਾ।
ਅਖਿਲੇ ਸ਼ ਕੁਮਾਰ ਨੇ ਦੱਸਿਆ ਕਿ ਇਹ ਫੋਨ ਬੰਦ ਸੀ ਅਤੇ ਉਹਨਾਂ ਨੇ ਇਸਨੂੰ ਆਨ ਕਰ ਲਿਆ ਅਤੇ ਮਾਲਕ ਦੇ ਫੋਨ ਦੀ ਉਡੀਕ ਕਰਨ ਲੱਗ ਪਏ। ਉਹਨਾਂ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਉਸ ਫੋਨ ਤੇ ਇੱਕ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਇਹ ਫੋਨ ਉਸਦੀ ਪਤਨੀ ਦਾ ਹੈ ਜੋ ਫੇਜ਼ 5 ਵਿੱਚ ਗੁੰਮ ਹੋ ਗਿਆ ਸੀ।
ਇਸਤੇ ਅਖਿਲੇ ਸ਼ ਕੁਮਾਰ ਨੇ ਉਸਨੂੰ ਆ ਕੇ ਫੋਨ ਲਿਜਾਣ ਲਈ ਕਿਹਾ ਅਤੇ ਉਸ ਵਿਅਕਤੀ ਦੇ ਆਉਣ ਤੇ ਉਸਨੂੰ ਫੋਨ ਦਾ ਕੋਡ ਦੱਸ ਕੇ ਖੋਲ੍ਹਣ ਲਈ ਕਿਹਾ, ਜਿਸਤੇ ਉਸ ਵਿਅਕਤੀ ਨੇ ਸੈਂਸਰ ਤੇ ਆਪਣੀ ਉਂਗਲੀ ਲਗਾ ਕੇ ਫੋਨ ਚਾਲੂ ਕਰ ਦਿੱਤਾ। ਤਸੱਲੀ ਹੋਣ ਤੇ ਅਖਿਲੇ ਸ਼ ਕੁਮਾਰ ਵਲੋਂ ਉਹ ਫੋਨ ਉਸਨੂੰ ਵਾਪਸ ਦੇ ਦਿੱਤਾ ਗਿਆ।