ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ
ਚੰਡੀਗੜ੍ਹ, 26 ਫਰਵਰੀ- ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਅੱਜ ਇੱਕ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਸ੍ਰੀ ਰਾਜ ਕੁਮਾਰ ਸਾਹੋਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸ. ਕਰਮਜੀਤ ਸਿੰਘ ਬੱਗਾ ਵਲੋਂ ਵਿਸ਼ੇਸ਼ ਮਹਿਮਾਨ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ।

ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਜਗਤਾਰ ਸਿੰਘ ਜੋਗ ਵਲੋਂ ਬਹਾਦਰ ਸਿੰਘ ਗੋਸਲ ਦੀ ਨਵੇਲੀ ਧਾਰਮਿਕ ਰਚਨਾ "ਕੀ ਦੱਸਾਂ ਦਾਤਿਆਂ ਮੈਂ, ਰਹਿਮਤਾਂ ਤੇਰੀਆਂ" ਪੇਸ਼ ਕੀਤੀ ਗਈ। ਇਸ ਉਪਰੰਤ ਸ਼ਾਇਰ ਦਲਬੀਰ ਸਰੋਆ, ਅਮਰਜੀਤ ਬਠਲਾਣਾ, ਰਾਜ ਕੁਮਾਰ ਸਾਹੋਵਾਲੀਆ, ਸੁਖਦੇਵ ਸਿੰਘ ਸਾਬਕਾ ਇੰਸਪੈਕਟਰ ਯੂ.ਟੀ. ਚੰਡੀਗੜ੍ਹ, ਕਰਮਜੀਤ ਸਿੰਘ ਬੱਗਾ, ਅਵਤਾਰ ਸਿੰਘ ਮਹਿਤਪੁਰੀ ਅਤੇ ਬਹਾਦਰ ਸਿੰਘ ਗੋਸਲ ਵਲੋਂ ਆਪਣੀ ਕਾਵਿਕ ਹਾਜ਼ਰੀ ਲਗਵਾਈ ਗਈ।
ਇਸ ਮੌਕੇ ਬਲਵਿੰਦਰ ਸਿੰਘ ਬਰਿਆਰ ਨੇ ਇੱਕ ਅਧਿਆਤਮਕ ਮਿੰਨੀ ਕਹਾਣੀ ਸੁਣਾਈ। ਪ੍ਰੋਗਰਾਮ ਦੌਰਾਨ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਨੂੰ ਸ਼ਾਲ, ਮੈਡਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਆ ਗਿਆ ਅਤੇ ਉਹਨਾਂ ਨੂੰ ਸਵਾਈਟ ਕਾਲਜ ਰਾਜਪੁਰਾ ਵਿਖੇ ਹਰਦੀਪ ਫਿਲਮਜ਼ ਯੂ.ਕੇ. ਅਤੇ ਐਮ.ਜੀ. ਇਨੋਵੇਟਰ ਵਲੋਂ ਕਰਵਾਏ ਪ੍ਰੋਗਰਾਮ ਵਿੱਚ ਵਿਰਸਾ ਪੰਜਾਬ ਪਰਾਈਡ ਅਵਾਰਡ ਨਾਲ ਸਨਮਾਨੇ ਜਾਣ ਤੇ ਖੁਸ਼ੀ ਜਾਹਿਰ ਕਰਦਿਆਂ ਲੱ ਡੂ, ਜਲੇ ਬੀਆਂ ਵੰਡ ਕੇ ਖੁਸ਼ੀ ਮਣਾਈ ਗਈ।
ਇਸ ਮੌਕੇ ਗੁਰਮੀਤ ਸਿੰਘ ਹੇਡੋ ਅਤੇ ਆਤਮਜੀਤ ਸਿੰਘ ਪੁਲੀਸ ਇੰਸਪੈਕਟਰ ਪੰਜਾਬ (ਰਿਟਾ.) ਅਤੇ ਹੋਰਾਂ ਵਲੋਂ ਲੰਬਾ ਸਮਾਂ ਹਾਜ਼ਰੀ ਭਰੀ ਗਈ। ਮੰਚ ਸੰਚਾਲਨ ਦੀ ਸੇਵਾ ਸੰਸਥਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਵਲੋਂ ਨਿਭਾਈ ਗਈ।