ਦੁਆਬਾ ਸਾਹਿਤ ਸਭਾ( ਰਜਿ.) ਗੜਸ਼ੰਕਰ ਦੀ ਮਾਸਿਕ ਇਕੱਤਰਤਾ ਹੋਈ l
ਗੜ੍ਹਸ਼ੰਕਰ- ਦੁਆਬਾ ਸਾਹਿਤ ਸਭਾ ਰਜਿਸਟਰਡ ਗੜ ਸ਼ੰਕਰ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਡਾਕਟਰ ਬਿੱਕਰ ਸਿੰਘ ਪ੍ਰਿੰਸੀਪਲ ਦੀ ਪ੍ਰਧਾਨਗੀ ਵਿੱਚ ਸਭਾ ਦੇ ਦਫ਼ਤਰ , ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ, ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ । ਇਕੱਤਰਤਾ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਸ੍ਰੀ ਪਵਨ ਕੁਮਾਰ ਭੰਮੀਆਂ ਨੇ ਦੱਸਿਆ ਕਿ ਇਕੱਤਰਤਾ ਦੇ ਆਰੰਭ ਵਿੱਚ ਸਭਾ ਦੇ ਸਵਰਗ ਸਿਧਾਰ ਗਏ ਮੈਂਬਰ ਲੇਖਕ ਓਮ ਪ੍ਰਕਾਸ਼ ਜ਼ਖ਼ਮੀ ਜੀ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ।

ਮੀਟਿੰਗ ਵਿੱਚ ਸਭਾ ਦੇ ਸਲਾਨਾ ਸਮਾਗਮ ਸਬੰਧੀ ਵਿਚਾਰ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਸਭਾ ਦਾ ਸਾਲਾਨਾ ਸਮਾਗਮ ਮਿਤੀ 30 ਮਾਰਚ 2025 ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ। ਸਭਾ ਵੱਲੋਂ ਦਿੱਤੇ ਜਾਣ ਵਾਲੇ ਯਾਦਗਾਰੀ ਪੁਰਸਕਾਰ ਸਰਵ ਸੰਮਤੀ ਨਾਲ ਪਾਸ ਕੀਤੇ ਗਏ। ਸਭਾ ਵੱਲੋਂ ਦਿੱਤਾ ਜਾਣ ਵਾਲਾ ਮੇਜਰ ਸਿੰਘ ਮੌਜੀ ਯਾਦਗਾਰੀ ਪੁਰਸਕਾਰ ਉੱਘੇ ਸਾਹਿਤਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੂੰ ਦੇਣ ਦਾ ਫੈਸਲਾ ਕੀਤਾ ਗਿਆ।
ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਉੱਘੇ ਗਲਪਕਾਰ ਪ੍ਰੋ. ਬਲਬੀਰ ਕੌਰ ਰੀਹਲ ਜੀ ਨੂੰ , ਉਸਤਾਦ ਉਲਫਤ ਬਾਜਵਾ ਯਾਦਗਾਰੀ ਪੁਰਸਕਾਰ ਸ੍ਰੀ ਸੱਤਪਾਲ ਸਾਹਲੋਂ ਜੀ ਨੂੰ ਅਤੇ ਸਭਾ ਦੇ ਮੈਂਬਰਾਂ ਵਿੱਚੋਂ ਉਤਸ਼ਾਹਿਤ ਵਿਸ਼ੇਸ਼ ਸਨਮਾਨ ਸਭਾ ਦੇ ਸੀਨੀਅਰ ਮੈਂਬਰ ਅਤੇ ਲੇਖਕ ਤਾਰਾ ਸਿੰਘ ਚੇੜਾ ਜੀ ਨੂੰ ਦੇਣ ਦਾ ਫੈਸਲਾ ਕੀਤਾ ਗਿਆ।
ਭਾਸ਼ਾ ਵਿਭਾਗ ਪੰਜਾਬ ਵਲੋਂ ਸਰਵੋਤਮ ਸੰਪਾਦਨ ਪੁਸਤਕ ਦੀ ਵੰਨਗੀ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ ਸਭਾ ਦੇ ਮੈਂਬਰ ਪ੍ਰੋ. ਜੇ. ਬੀ. ਸੇਖੋਂ ਨੂੰ ਦੇਣ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਹਨਾਂ ਨੂੰ ਵੀ ਸਮਾਗਮ ਦੌਰਾਨ ਸਨਮਾਨਿਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ।ਸਮਾਗਮ ਦੀ ਕਾਮਯਾਬੀ ਲਈ ਸਭਾ ਦੇ ਹਾਜ਼ਰ ਸਾਰੇ ਮੈਂਬਰਾਂ ਵੱਲੋਂ ਬਹੁਤ ਹੀ ਉਸਾਰੂ ਸੁਝਾਅ ਦਿੰਦੇ ਹੋਏ ਕਾਰਵਾਈ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ।
ਵਿਚਾਰ ਚਰਚਾ ਉਪਰੰਤ ਅੱਜ ਦਾ ਕਵੀ ਦਰਬਾਰ ਅਮਰੀਕ ਹਮਰਾਜ ਜੀ ਦੀ ਪ੍ਰਧਾਨਗੀ ਵਿੱਚ ਹੋਇਆ ਜਿਸ ਵਿੱਚ ਸਭਾ ਦੇ ਜਨਰਲ ਸਕੱਤਰ ਪਵਨ ਕੁਮਾਰ ਭੰਮੀਆਂ ਸਮੇਤ ਸੰਤੋਖ ਵੀਰ ਜੀ, ਅਮਰੀਕ ਹਮਰਾਜ, ਰਣਵੀਰ ਬੱਬਰ, ਬਲਵੀਰ ਖਾਨਪੁਰੀ, ਸਰਵਣ ਸਿੱਧੂ , ਮੁਕੇਸ਼ ਗੁਜਰਾਤੀ, ਨੰਬਰਦਾਰ ਜੋਗਾ ਸਿੰਘ ਭੰਮੀਆਂ ਅਤੇ ਤਰਸੇਮ ਭੰਮੀਆਂ ਨੇ ਨਿੱਘਰ ਰਹੀ ਅਰਥ ਵਿਵਸਥਾ ਅਤੇ ਰਾਜਨੀਤਿਕ ਤੇ ਸਮਾਜਿਕ ਕੁਰੀਤੀਆਂ ਤੇ ਵਾਰ ਕਰਦੀਆਂ ਆਪਣੀਆਂ ਰਚਨਾਵਾਂ ਤੇ ਵਿਚਾਰ ਪੇਸ਼ ਕੀਤੇ ।