ਪਿੰਡ ਬਿੰਜੋ ਦਾ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪਨ।

ਹੁਸ਼ਿਆਰਪੁਰ- ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬਿੰਜੋ ਵਿਖੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰ ਅਤੇ ਇਲਾਕੇ ਦੇ ਸਹਿਯੋਗ ਨਾਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸਦੇ ਫਾਈਨਲ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪਨ ਹੋਏ। ਇਸ ਟੂਰਨਾਮੈਂਟ ਦਾ ਓਪਨ ਪਿੰਡ ਵਰਗ ਫਾਈਨਲ ਮੈਚ ਪਿੰਡ ਅਜਨੋਹਾ ਅਤੇ ਉੱਚਾ ਪਿੰਡ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।

ਜਿਸ ਵਿੱਚ ਅਜਨੋਹਾ ਪਿੰਡ ਦੀ ਟੀਮ  ਦੋ  ਇੱਕ ਗੋਲ ਨਾਲ ਜੇਤੂ ਰਹੀ। ਦੂਜਾ ਮੈਚ ਪਾਲਦੀ ਅਕੈਡਮੀ ਅਤੇ ਜੇ.ਸੀ.ਟੀ ਅਕੈਡਮੀ ਫਗਵਾੜਾ ਦੀ ਟੀਮ ਵਿਚਕਾਰ ਖੇਡਿਆ ਗਿਆ।ਜਿਸ ਵਿੱਚ ਜੇ.ਸੀ.ਟੀ ਅਕੈਡਮੀ ਦੀ ਟੀਮ ਪਨੈਲਟੀ ਕਿੱਕ ਨਾਲ ਜੇਤੂ ਰਹੀ। 
ਇਸ ਮੌਕੇ ਕਲੱਬ ਵਲੋਂ ਸ਼ੋਅ-ਮੈਚ ਐਨ.ਆਰ.ਆਈ  ਵੀਰਾਂ ਅਤੇ ਪਿੰਡ ਦੇ ਜੰਗ ਕਲੱਬ  ਵਿਚਕਾਰ ਕਰਵਾਇਆਗਿਆ।ਜਿਸ ਵਿਚ ਐਨ.ਆਰ.ਆਈ .ਵੀਰ  ਇੱਕ ਗੋਲ ਨਾਲ ਜੇਤੂ ਰਹੇ। ਇਸੇ ਤਰ੍ਹਾਂ ਦੋਨਾਂ ਟੀਮਾਂ ਵਿਚਕਾਰ ਰੱਸਾ ਕਸੀ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਐਨ.ਆਰ.ਆਈ . ਵੀਰ ਜੇਤੂ ਰਹੇ।
ਇਸ ਫਾਈਨਲ ਮੁਕਾਬਲੇ ਦੀਆਂ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮ ਐਨ.ਆਰ.ਆਈ ਵੀਰ, ਫੁੱਟਬਾਲ ਕਲੱਬ ਅਤੇ ਗ੍ਰਾਮ ਪੰਚਾਇਤ ਬਿੰਜੋਂ ਵਲੋਂ ਵੰਡੇ ਕੀਤੇ। ਇਸ ਮੌਕੇ ਸਮੂਹ ਨਗਰ ਨਿਵਾਸੀ ,ਐਨ.ਆਰ .ਆਈ ਵੀਰ , ਫੁੱਟਬਾਲ ਕਲੱਬ ਮੈੰਬਰ,ਗ੍ਰਾਮ ਪੰਚਾਇਤ  ਆਦਿ ਖੇਡ ਪ੍ਰੇਮੀ ਹਾਜ਼ਰ ਸਨ।