
55 ਸ਼ਰਧਾਲੂਆਂ ਦਾ 55ਵਾਂ ਜੱਥਾ ਅੱਜ ਕਰਤਾਰਪੁਰ (ਪਾਕਿ:) ਵਿਖੇ ਹੋਵੇਗਾ ਨਤਮਸਤਕ।*
ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਤਾਰਪੁਰ ਸਾਹਿਬ (ਪਾਕਿ:) ਦੀ ਲੜੀਵਾਰ ਯਾਤਰਾ ਕਰੀਬ ਤਿੰਨ ਸਾਲ ਪਹਿਲਾਂ ਆਰੰਭ ਕੀਤੀ ਗਈ ਸੀ ਅਤੇ ਉਸ ਵਕਤ ਸ਼ਾਇਦ ਇਹ ਨਹੀਂ ਸੀ ਸੋਚਿਆ ਕਿ ਸਮੁੱਚੇ ਇਲਾਕੇ ਦੀਆਂ ਸੰਗਤਾਂ ਦਾ ਇੰਨਾ ਪਿਆਰ ਅਤੇ ਵੱਡਾ ਹੁੰਗਾਰਾ ਇਸ ਯਾਤਰਾ ਨੂੰ ਮਿਲੇਗਾ। ਸੰਗਤਾਂ ਵੱਲੋਂ ਇਸ ਯਾਤਰਾ ਲਈ ਦਿਖਾਏ ਜਾ ਰਹੇ ਉਤਸ਼ਾਹ ਦੇ ਮੱਦੇ ਨਜ਼ਰ ਜੱਥੇ ਭੇਜਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ ਅਤੇ ਹੁਣ ਤੱਕ 54 ਜੱਥੇ ਇਸ ਯਾਤਰਾ ਲਈ ਜਾ ਚੁੱਕੇ ਹਨ।
ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਤਾਰਪੁਰ ਸਾਹਿਬ (ਪਾਕਿ:) ਦੀ ਲੜੀਵਾਰ ਯਾਤਰਾ ਕਰੀਬ ਤਿੰਨ ਸਾਲ ਪਹਿਲਾਂ ਆਰੰਭ ਕੀਤੀ ਗਈ ਸੀ ਅਤੇ ਉਸ ਵਕਤ ਸ਼ਾਇਦ ਇਹ ਨਹੀਂ ਸੀ ਸੋਚਿਆ ਕਿ ਸਮੁੱਚੇ ਇਲਾਕੇ ਦੀਆਂ ਸੰਗਤਾਂ ਦਾ ਇੰਨਾ ਪਿਆਰ ਅਤੇ ਵੱਡਾ ਹੁੰਗਾਰਾ ਇਸ ਯਾਤਰਾ ਨੂੰ ਮਿਲੇਗਾ। ਸੰਗਤਾਂ ਵੱਲੋਂ ਇਸ ਯਾਤਰਾ ਲਈ ਦਿਖਾਏ ਜਾ ਰਹੇ ਉਤਸ਼ਾਹ ਦੇ ਮੱਦੇ ਨਜ਼ਰ ਜੱਥੇ ਭੇਜਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ ਅਤੇ ਹੁਣ ਤੱਕ 54 ਜੱਥੇ ਇਸ ਯਾਤਰਾ ਲਈ ਜਾ ਚੁੱਕੇ ਹਨ।
ਕੇਵਲ ਸ਼ਹੀਦ ਭਗਤ ਸਿੰਘ ਨਗਰ ਹੀ ਨਹੀਂ ਬਲਕਿ ਹੁਸ਼ਿਆਰਪੁਰ, ਲੁਧਿਆਣਾ, ਰੋਪੜ, ਪਟਿਆਲਾ, ਜਲੰਧਰ ਅਤੇ ਕਪੂਰਥਲਾ ਜਿਲਿਆਂ ਵਿੱਚੋਂ ਵੀ ਸੰਗਤਾਂ ਇਹਨਾਂ ਜਥਿਆਂ ਵਿੱਚ ਸ਼ਾਮਿਲ ਹੋ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀਆਂ ਹਨ। ਹਰ ਜਥੇ ਵਿੱਚ ਔਸਤਨ 40-50 ਤੋਂ ਲੈ ਕੇ 250 ਤੱਕ ਮੈਂਬਰ ਯਾਤਰਾ ਕਰ ਚੁੱਕੇ ਹਨ ਅਤੇ ਇਹ ਸੇਵਾ ਨਿਰੰਤਰ ਜਾਰੀ ਹੈ ।ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹਨਾਂ ਯਾਤਰਾ ਨੂੰ ਆਸਾਨ ਅਤੇ ਸਰਲ ਬਣਾਉਣ ਲਈ ਸੰਗਤਾਂ ਵਲੋਂ ਮਿਲੇ ਸੁਝਾਵਾਂ ਮੁਤਾਬਕ ਸਮੇਂ ਸਮੇਂ ਤੇ ਉਚਿੱਤ ਪ੍ਰਬੰਧ ਕੀਤੇ ਗਏ ਹਨ।
ਇਹੀ ਕਾਰਨ ਹੈ ਕਿ ਸੰਗਤਾਂ ਦਾ ਉਤਸ਼ਾਹ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਵੱਧ ਰਿਹਾ ਹੈ ਜਥਿਆਂ ਨਾਲ ਜਾਣ ਤੋਂ ਇਲਾਵਾ ਸੰਗਤਾਂ ਸੋਸਾਇਟੀ ਰਾਹੀਂ ਡਾਕੂਮੈਂਟੇਸ਼ਨ ਕਰਵਾ ਕੇ ਆਪਣੇ ਨਿੱਜੀ ਸਾਧਨਾ ਰਾਹੀਂ ਵੀ ਇਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੀਆਂ ਹਨ।
ਫਰਵਰੀ ਅਤੇ ਮਾਰਚ ਮਹੀਨੇ ਵਿੱਚ ਵਧੀਆ ਮੌਸਮ ਅਤੇ ਸਕੂਲਾਂ ਦੇ ਬੱਚਿਆਂ ਦੇ ਪੇਪਰ ਖਤਮ ਹੋਣ ਕਾਰਨ ਇਸ ਯਾਤਰਾ ਲਈ ਰੁਝਾਨ ਕਾਫੀ ਵੱਧ ਰਿਹਾ ਹੈ ਅਤੇ ਅੱਜ ਦੇ ਜੱਥੇ ਤੋਂ ਇਲਾਵਾ 5 ਮਾਰਚ ਅਤੇ 23 ਮਾਰਚ ਦੇ ਜੱਥਿਆਂ ਲਈ ਬੁਕਿੰਗ ਬੰਦ ਵੀ ਹੋ ਚੁੱਕੀ ਹੈ। ਇਨ੍ਹਾਂ ਜੱਥਿਆਂ ਤੋਂ ਇਲਾਵਾ ਨਿੱਜੀ ਸਾਧਨਾਂ ਰਾਹੀਂ ਜਾਣ ਵਾਲਿਆਂ ਦਾ ਸਿਲਸਿਲਾ ਵੀ ਨਿਰੰਤਰ ਜਾਰੀ ਹੈ।
ਅੱਜ ਮਿਤੀ 21 ਫਰਵਰੀ ਨੂੰ ਸੁਰਜੀਤ ਸਿੰਘ ਮਹਿਤਪੁਰੀ ਅਤੇ ਮਹਿੰਦਰ ਪਾਲ ਸਿੰਘ ਜਲਵਾਹਾ ਦੀ ਅਗਵਾਈ ਹੇਠ ਜਾਣ ਵਾਲਾ ਇਸ ਮਹੀਨੇ ਦਾ ਦੂਸਰਾ ਅਤੇ ਕੁਲ ਮਿਲਾ ਕੇ 55ਵਾਂ ਜੱਥਾ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿ:) ਵਿਖੇ ਨਤਮਸਤਕ ਹੋਵੇਗਾ ਜਿਸ ਵਿਚ 55 ਮੈਂਬਰ ਸ਼ਾਮਲ ਹੋਣਗੇ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਜੱਥਾ ਸਵੇਰੇ ਚਾਰ ਵਜੇ ਸੁਸਾਇਟੀ ਦਫਤਰ ਤੋਂ ਰਵਾਨਾ ਹੋਵੇਗਾ ਜਿਸ ਵਿਚ ਨਵਾਂਸ਼ਹਿਰ ਤੋਂ ਇਲਾਵਾ, ਰਾਹੋਂ, ਮੂਸਾਪੁਰ ਬਸਿਆਲਾ, ਬੈਂਸ, ਕਟਾਰੀਆ, ਜਲਵਾਹਾ, ਮਹਿਤਪੁਰ ਉਲੱਦਣੀ, ਕਲਾਮ, ਮੋਰਾਂਵਾਲੀ ਅਤੇ ਫਗਵਾੜਾ ਸ਼ਹਿਰ ਤੋਂ ਸੰਗਤਾਂ ਸ਼ਾਮਲ ਹੋਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਹ ਜੱਥਾ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਕਾਰੀਡੋਰ ਰਾਹੀਂ ਕਰਤਾਰਪੁਰ ਸਾਹਿਬ ਪਹੁੰਚਣਗੀਆਂ।
ਇਸ ਮੌਕੇ ਉਨਾ ਨਾਲ ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ, ਪਰਮਿੰਦਰ ਸਿੰਘ ਕੰਵਲ, ਪਲਵਿੰਦਰ ਸਿੰਘ ਕਰਿਆਮ, ਹਰਦੀਪ ਸਿੰਘ ਗੜ੍ਹਪਧਾਣਾ, ਕੁਲਜੀਤ ਸਿੰਘ ਖਾਲਸਾ, ਜੋਗਿੰਦਰ ਸਿੰਘ ਮਹਾਲੋਂ ਅਤੇ ਮੋਹੰਮਦ ਸਾਹਿਲ ਵੀ ਮੌਜੂਦ ਸਨ।
