ਸਰਕਾਰੀ ਸਕੂਲ ਘੰਟਾ ਘਰ ਕਪੂਰਥਲਾ ਵੱਲੋਂ ਕਰਵਾਏ ਗਏ ਸਾਲਾਨਾਂ ਇਨਾਮ ਵੰਡ ਸਮਾਗਮ ਨੇ ਛੱਡੀ ਵੱਖਰੀ ਹੀ ਛਾਪ....ਕੰਵਰ ਇਕਬਾਲ ਸਿੰਘ
ਕਪੂਰਥਲਾ (ਪੈਗਾਮ ਏ ਜਗਤ)- ਸਥਾਨਕ ਪੀ.ਐਮ ਸ਼੍ਰੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੰਟਾ ਘਰ ਕਪੂਰਥਲਾ ਵੱਲੋਂ ਬੱਚਿਆ ਦੀ ਸਾਲ ਭਰ ਦੀ ਕਾਰਗੁਜ਼ਾਰੀ 'ਤੇ ਅਧਾਰਿਤ ਸਲਾਨਾ ਇਨਾਮ ਵੰਡ ਅਤੇ ਸਭਿਆਚਾਰਕ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਮੈਂਬਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ (ਪੰਜਾਬ ਸਰਕਾਰ) ਅਤੇ ਸ੍ਰ. ਮੱਸਾ ਸਿੰਘ ਸਿੱਧੂ ਸਾਬਕਾ ਜ਼ਿਲਾ ਸਿੱਖਿਆ ਅਫਸਰ ਕਪੂਰਥਲਾ ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਸ੍ਰ. ਨਵਚੇਤਨ ਸਿੰਘ, ਸ਼੍ਰੀਮਤੀ ਪੂਨਮ ਸ਼ਰਮਾ ਵਾਈਸ ਪ੍ਰਿੰਸੀਪਲ, ਸ੍ਰ.ਸੁਖਵਿੰਦਰ ਸਿੰਘ ਡੀ ਐਮ ਸਪੋਰਟਸ ਅਤੇ ਸ੍ਰੀ ਨਰਿੰਦਰ ਕੁਮਾਰ ਲੈਕਚਰਰ ਨੇ ਕੀਤੀ।

ਸਕੂਲ ਦੀਆਂ ਵਿਦਿਆਰਥਣਾਂ ਵਲੋ ਸਭਿਆਚਾਰਕ ਪ੍ਰੋਗਰਾਮ ਤਹਿਤ ਪੰਜਾਬੀ ਲੋਕ ਨਾਚ ਅਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ।ਪੜ੍ਹਾਈ ਦੇ ਖੇਤਰ ਵਿਚ ਆਰਟਸ ਗੁਰੱਪ ਦੀ ਮਿਸ ਪ੍ਰਭਜੋਤ ਕੋਰ , ਸੋਬਤਪ੍ਰੀਤ ਕੋਰ ਅਤੇ ਜਸਮੀਨ ਕੋਰ ,ਸਾਇੰਸ ਗੁਰੱਪ ਵਿਚ ਮਿਸ ਗੁਰਮਹਿਕ ਕੋਰ ਅਤੇ ਮਿਸ ਹਰਲੀਨ ਕੋਰ ,ਕਮਰਸ ਗੁਰੱਪ ਵਿਚ ਮਿਸ ਪ੍ਰਭਜੋਤ ਕੋਰ ,ਵੋਕੇਸ਼ਨਲ ਗੁਰੱਪ ( ਕਮਰਸ਼ੀਅਲ ਗਾਰਮੈਂਟ ਮਕਿੰਗ ) ਵਿਚ ਅਰਸ਼ਦੀਪ ਕੋਰ ਅਤੇ ਮੁਸਕਾਨ , ਵੋਕੇਸ਼ਨਲ ਗੁਰੱਪ ( ਫੂਡ ਪ੍ਰਜ਼ਿਰਵੇਸ਼ਨ ) ਵਿਚ ਮਿਸ ਸਿਮਰਨਪ੍ਰੀਤ ਕੋਰ ਰੰਧਾਵਾ ਨੇ ਕ੍ਰਮਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ।
ਵੱਖ-ਵੱਖ ਗਤੀਵਿਧੀਆਂ ਵਿਚ ਪ੍ਰਾਪਤੀਆ ਕਰਨ ਤੇ ਮਿਸ ਡੋਲਸੀ , ਤੱਨਵੀ , ਸੰਜਨਾ ਅਤੇ ਮਿਸ ਅਰਸ਼ਦੀਪ ਕੋਰ ਨੂੰ ਸਰਵੋਤਮ ਵਿਦਿਆਰਥਣਾਂ ਦਾ ਪੁਰਸਕਾਰ ਦਿੱੱਤਾ ਗਿਆ।
ਸਮਾਗਮ ਦੇ ਮੁੱਖ ਆਕਰਸ਼ਣ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਚੈਅਰਮੈਨ ਐਸ ਐਮ ਸੀ ਕਮੇਟੀ ਵਲੋ ਬਾਕਮਾਲ ਸ਼ਾਇਰੀ ਦੀ ਬਾਤਰਨੁੰਮ ਪੇਸ਼ਕਾਰੀ 'ਚ ਪਰੁੱਚਾ ਗੀਤ "ਮੇਰੀ ਰੀਝ ਪੁਗਾ ਦੇ ਨੀ ਅੰਮੀਏ, ਮੈਂ ਵੇਖ ਸਕਾਂ ਸੰਸਾਰ ਮਾਏਂ...." ਪੇਸ਼ ਕਰ ਕੇ ਸੁਣਨ ਵਾਲਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਅਤੇ ਨਾਲ ਹੀ ਕੰਵਰ ਇਕਬਾਲ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵਚਨਬੱਧ ਹੈ।
ਸਮਾਗਮ ਦੋਰਾਨ ਸ੍ਰ. ਮੱਸਾ ਸਿੰਘ ਸਿੱਧੂ ਸਾਬਕਾ ਜ਼ਿਲਾ ਸਿੱਖਿਆ ਅਫਸਰ ਕਪੂਰਥਲਾ ਅਤੇ ਸਕੂਲ ਪ੍ਰਿੰਸੀਪਲ ਸ੍ਰ ਨਵਚੇਤਨ ਸਿੰਘ ਨੇ ਬੱਚੀਆਂ ਨੂੰ ਮਿਸ਼ਨ ਸ਼ਤ-ਪ੍ਰਤਿਸ਼ਤ ਦੇ ਤਹਿਤ ਪੜ੍ਹਾਈ ਚੰਗੀਆਂ ਵਿੱਚ ਪੁਜ਼ੀਸ਼ਨਾਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਸੰਦੀਪ ਕੋਰ ਲੈਕਚਰਾਰ ਪੰਜਾਬੀ ਨੇ ਸਭਿਆਚਾਰਕ ਅਤੇ ਸਮਾਜਿਕ ਰੀਤਾਂ-ਰਵਾਜ਼ਾਂ ਨੂੰ ਦਰਸਾਉਂਦੀਆਂ ਸੱਤਰਾਂ ਰਾਂਹੀ ਬਾਖੂਬੀ ਨਿਭਾਈ। ਕੁਲਵਿੰਦਰ ਸਿੰਘ ਕੈਰੋਂ ਦੀ ਅਗਵਾਈ ਹੇਠ ਕਾਰਜਸ਼ੀਲ ਸਕੂਲ ਦੀ ਮੀਡੀਆ ਟੀਮ ਵਲੋ ਸਮਾਗਮ ਦੀ ਕਵਰੇਜ਼ ਮਿਸ ਦ੍ਰਿਸ਼ਟੀ , ਮਿਸ ਜਸਪ੍ਰੀਤ ਕੋਰ ਅਤੇ ਕੈਮਰਾ ਮੈਨ ਮਿਸ ਮੁਸਕਾਨ ਨੇ ਕੀਤੀ।
ਇਸ ਮੋਕੇ ਤੇ ਸ਼੍ਰੀ ਮਿੰਟਾ ਧੀਰ ਲੈਕਚਰਾਰ , ਸ਼੍ਰੀਮਤੀ ਅਨੁ ਭਾਰਦਵਾਜ਼ ਲੈਕਚਰਾਰ , ਸ਼੍ਰੀਮਤੀ ਗੀਤਾ ਸ਼ਰਮਾ ਲੈਕਚਰਾਰ , ਸ਼੍ਰੀਮਤੀ ਹਰਮੇਸ਼ ਕੋਰ ਲੈਕਚਰਾਰ ਸ਼੍ਰੀਮਤੀ ਵਰਿੰਦਰ ਸਹੋਤਾ ਲੈਕਚਰਾਰ , ਸ਼੍ਰੀ ਅਜੇ ਰਾਜਪੂਤ ਲੈਕਚਰਾਰ , ਸ਼੍ਰੀਮਤੀ ਸਰਬਜੀਤ ਕੋਰ ਲੈਕਚਰਾਰ , ਸ਼੍ਰੀਮਤੀ ਅਸ਼ਮਿੰਦਰ ਕੋਰ ਹਿੰਦੀ ਮਿਸਟ੍ਰੈਸ , ਸ਼੍ਰੀਮਤੀ ਮਮਤਾ ਸ਼ਰਮਾ ਵੋਕੇਸ਼ਨਲ ਮਿਸਟ੍ਰੈਸ , ਸ਼੍ਰੀਮਤੀ ਸ਼ਾਲਿਨੀ ਅਰੋੜਾ ਵੋਕੇਸ਼ਨਲ ਮਿਸਟ੍ਰੈਸ , ਸ਼੍ਰੀਮਤੀ ਰਮਨ ਵਾਲੀਆ ਸਾਇੰਸ ਮਿਸਟ੍ਰੈਸ , ਸ਼੍ਰੀਮਤੀ ਨਵਨੀਤ ਕੋਰ ਅੰਗਰੇਜ਼ੀ ਮਿਸਟ੍ਰੈਸ਼ . ਸ਼੍ਰੀਮਤੀ ਹਰਪ੍ਰੀਤ ਕੋਰ ਗ੍ਰਹਿ ਵਿਗਆਨ ਮਿਸਟੈ੍ਰਸ , ਸ਼੍ਰੀ ਕੁਲਵਿੰਦਰ ਕੁਮਾਰ ਸ਼ਾਸ਼ਤਰੀ ਸੰਸਕ੍ਰਿਤ ਮਾਸਟਰ , ਸ਼੍ਰੀਮਤੀ ਅਮਨਪ੍ਰੀਤ ਕੋਰ , ਸ਼੍ਰੀਮਤੀ ਪੂਨਮ ਖੋਸਲਾ , ਸ਼੍ਰੀਮਤੀ ਬਲਵਿੰਦਰ ਕੋਰ , ਸ਼੍ਰੀ ਭੁਪਿੰਦਰ ਸਿੰਘ ( ਕੰਪਿਊਟਰ ਅਧਿਆਪਕ ) ਸ਼੍ਰੀਮਤੀ ਰਜਵੰਤ ਕੋਰ ਵੋਕੇਸ਼ਨਲ ਮਿਸਟ੍ਰੈਸ ( NSQF ) , ਸ਼੍ਰੀ ਜਗਜੀਤ ਸਿੰਘ ਪੰਜਾਬੀ ਮਾਸਟਰ ਅਤੇ ਸ਼੍ਰੀ ਦਵਿੰਦਰ ਸਿੰਘ ਡੀ ਪੀ ਈ ਸ਼ਾਮਿਲ ਸਨ।