ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਮਾਤਾ ਅਮਰ ਕੌਰ ਨੂੰ ਸ਼ਰਧਾਂਜਲੀ ਭੇਂਟ

ਮਾਹਿਲਪੁਰ- ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਅਤੇ ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਮਾਤਾ ਅਮਰ ਕੌਰ ਦੇ ਚਲਾਣੇ ਤੇ ਇੱਕ ਸ਼ੋਕ ਸਭਾ ਦਾ ਆਯੋਜਨ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਕੀਤਾ ਗਿਆ। ਜਿਸ ਵਿੱਚ ਮਾਤਾ ਜੀ ਦੁਆਰਾ ਜੀਵਨ ਸੰਘਰਸ਼ ਅਤੇ ਸਮਾਜ ਨੂੰ ਦਿੱਤੀ ਦੇਣ ਦੀ ਚਰਚਾ ਕੀਤੀ ਗਈ।

ਮਾਹਿਲਪੁਰ- ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਅਤੇ ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਮਾਤਾ ਅਮਰ ਕੌਰ ਦੇ ਚਲਾਣੇ ਤੇ ਇੱਕ ਸ਼ੋਕ ਸਭਾ ਦਾ ਆਯੋਜਨ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਕੀਤਾ ਗਿਆ। ਜਿਸ ਵਿੱਚ ਮਾਤਾ ਜੀ ਦੁਆਰਾ ਜੀਵਨ ਸੰਘਰਸ਼ ਅਤੇ ਸਮਾਜ ਨੂੰ ਦਿੱਤੀ ਦੇਣ ਦੀ ਚਰਚਾ ਕੀਤੀ ਗਈ। 
ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਨੇ ਕਿਹਾ ਕਿ ਮਾਤਾ ਅਮਰ ਕੌਰ ਨੇ ਆਪਣੇ ਜੀਵਨ ਸਾਥੀ ਪਟਵਾਰੀ ਹਰੀ ਰਾਮ ਦੇ ਵਿਛੋੜੇ ਤੋਂ ਬਾਅਦ ਬੱਚਿਆਂ ਨੂੰ ਖੁਦ ਮਿਹਨਤ ਕਰਕੇ ਪੜ੍ਹਇਆ ਲਿਖਾਇਆ ਤੇ ਆਦਰਸ਼ ਨਾਗਰਿਕ ਬਣਾ ਕੇ ਉਚ ਅਹੁਦਿਆਂ ਤੱਕ ਪਹੁੰਚਾਇਆ। ਜਿਨ੍ਹਾਂ ਵਿੱਚ ਪਰਮਾਨੰਦ ਬ੍ਰਹੱਮਪੁਰੀ ਦਾ ਨਾਂ ਪੂਰੇ ਵਿਸ਼ਵ ਵਿੱਚ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਬੜੇ ਮਾਣ ਨਾਲ ਲਿਆ ਜਾਂਦਾ ਹੈ।
 ਉਹਨਾਂ ਆਪਣੀ ਕਲਮ ਨਾਲ ਬਲਾਚੌਰ ,ਗੜ੍ਹਸ਼ੰਕਰ ਅਤੇ ਨਵਾਂ ਸ਼ਹਿਰ ਦੇ ਇਲਾਕੇ ਨੂੰ ਦੇਸ਼ ਦੁਨੀਆਂ ਤੱਕ ਪਹੁੰਚਾਉਣ ਵਿੱਚ ਅਤੇ ਇੱਥੋਂ ਦੇ ਵਿਕਾਸ ਵਿੱਚ ਢਾਈ ਤਿੰਨ ਦਹਾਕਿਆਂ ਤੋਂ ਆਪਣੀਆਂ ਸ਼ਾਨਦਾਰ ਕਿਰਤਾਂ ਨਾਲ ਯੋਗਦਾਨ ਪਾਇਆ ਅਤੇ ਪਾ ਰਹੇ ਹਨ। ਮਾਤਾ ਜੀ ਨੇ ਇੱਕ ਪੁੱਤਰ ਨੂੰ ਪਟਵਾਰੀ ਅਤੇ ਇੱਕ ਨੂੰ ਅਧਿਆਪਕ ਬਣਾ ਕੇ ਸਮਾਜ ਸੇਵਾ ਦੇ ਲੇਖੇ ਲਾਇਆ। 
ਸਾਰਾ ਪਰਿਵਾਰ ਹਿੰਮਤੀ ਅਤੇ ਲਗਨ ਵਾਲਾ ਹੋਣ ਕਰਕੇ ਸੰਤ ਭੂਰੀ ਵਾਲਿਆਂ ਦੇ ਉਪਦੇਸ਼ਾਂ ਦੀ ਦਿਨ ਰਾਤ ਪਾਲਣਾ ਕਰਦਾ ਹੈ।ਮਾਤਾ ਜੀ ਨੇ ਉਹਨਾਂ ਨੂੰ ਇਮਾਨਦਾਰੀ ਨਾਲ ਸਮਾਜ ਦੇ ਭਲੇ ਵਾਸਤੇ ਕਾਰਜ ਕਰਨ ਦੀ ਪ੍ਰੇਰਨਾ ਹੀ ਨਹੀਂ ਦਿੱਤੀ ਸਗੋਂ ਖੁਦ ਪਹਿਰਾ ਵੀ ਦਿੱਤਾ। ਹਰ ਕਿਸੇ ਨੂੰ ਪਿਆਰ, ਮੁਹੱਬਤ ਤੇ ਚੰਗੇਰੀ ਸਿੱਖਿਆ ਦੇਣ ਵਾਲੇ ਮਾਤਾ ਅਮਰ ਕੌਰ ਜੀ 85 ਸਾਲ ਦੀ ਉਮਰ ਹੰਢਾ ਕੇ ਇਸ ਸੰਸਾਰ ਤੋਂ ਵਿਦਾ ਹੋ ਗਏ।ਮਾਤਾ ਜੀ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਧਾਰਿਆ ਗਿਆ।
ਉਹਨਾਂ ਦੁਆਰਾ ਪਾਏ ਪੂਰਨਿਆਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਸ਼ੋਕ ਸਭਾ ਵਿੱਚ ਨਿੱਕੀਆਂ ਕਰੁੰਬਲਾਂ ਪ੍ਰਕਾਸ਼ਨ ਦੀ ਪੈਟਰਨ ਬੱਗਾ ਸਿੰਘ ਆਰਟਿਸਟ, ਪ੍ਰਿੰ.ਪਰਵਿੰਦਰ ਸਿੰਘ, ਤਰਲੋਚਨ ਸਿੰਘ ਸੰਧੂ, ਚੈਂਚਲ ਸਿੰਘ ਬੈਂਸ , ਐਸ ਪੀ ਸ਼ਵਿੰਦਰਜੀਤ ਸਿੰਘ ਬੈਂਸ, ਕੁਲਵੰਤ ਸਿੰਘ ਸੰਘਾ, ਦਲਜੀਤ ਸਿੰਘ ਬੈਂਸ ਕੈਨੇਡਾ, ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਹਰਭਜਨ ਸਿੰਘ ਕਾਹਲੋਂ, ਅਰਵਿੰਦਰ ਸਿੰਘ ਹਵੇਲੀ, ਰਘੁਵੀਰ ਸਿੰਘ ਕਲੋਆ, ਰੁਪਿੰਦਰਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਕਾਤਿਬ, ਪ੍ਰਿੰ. ਸਰਬਜੀਤ ਸਿੰਘ, ਜਗਜੀਤ ਸਿੰਘ ਗਣੇਸ਼ਪੁਰ , ਪ੍ਰਿੰ. ਮਨਜੀਤ ਕੌਰ, ਕੁਲਦੀਪ ਕੌਰ ਬੈਂਸ , ਰਮੇਸ਼ ਬੇਧੜਕ, ਪ੍ਰੀਤ ਨੀਤਪੁਰੀ, ਵਿਜੈ ਬੰਬੇਲੀ, ਪ੍ਰੋਫੈਸਰ ਜੇ ਬੀ ਸੇਖੋਂ , ਅਵਤਾਰ ਲੰਗੇਰੀ , ਸਤਵੰਤ ਸਿੰਘ ਸਮੇਤ ਇਲਾਕੇ ਦੀਆਂ ਸਾਹਿਤਕ, ਸਮਾਜਿਕ,  ਸੱਭਿਆਚਾਰਕ ਅਤੇ ਖੇਡ ਜਥੇਬੰਦੀਆਂ ਦੇ ਨੁਮਾਇੰਦੇ ,ਵਿਦਿਆਰਥੀ, ਅਧਿਆਪਕ ਅਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ।