ਵੈਟਨਰੀ ਡਾਕਟਰਾਂ ਅਤੇ ਪਸ਼ੂਧਨ ਕਿਸਾਨਾਂ ਨੂੰ ਐਂਟੀਬਾਇਓਟਿਕ ਦੀ ਸੰਜਮੀ ਵਰਤੋਂ ਵਾਸਤੇ ਕੀਤਾ ਗਿਆ ਜਾਗਰੂਕ
ਲੁਧਿਆਣਾ 14 ਫਰਵਰੀ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ ਦੋ ਸਮਾਨਾਂਤਰ ਸਿਖਲਾਈ ਪ੍ਰੋਗਰਾਮ ਕਰਵਾਏ ਗਏ। ਇਨ੍ਹਾਂ ਵਿੱਚ ਇਕ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵਿਖੇ ਕਿਸਾਨਾਂ ਲਈ ਜਦਕਿ ਦੂਸਰਾ ਵੈਟਨਰੀ ਡਾਕਟਰਾਂ ਲਈ ਸੈਂਟਰ ਫਾਰ ਵਨ ਹੈਲਥ ਵਿਖੇ ਕਰਵਾਇਆ ਗਿਆ। 40 ਕਿਸਾਨਾਂ ਅਤੇ 20 ਵੈਟਨਰੀ ਡਾਕਟਰਾਂ ਨੇ ਇਨ੍ਹਾਂ ਵਿੱਚ ਹਿੱਸਾ ਲਿਆ। ਕਿਸਾਨਾਂ ਨੂੰ ਮੁੱਖ ਤੌਰ ’ਤੇ ਪਸ਼ੂਆਂ ਦੀ ਬਿਹਤਰ ਸਿਹਤ ਵਾਸਤੇ ਸਿੱਖਿਅਤ ਕੀਤਾ ਗਿਆ।

ਦੂਸਰੀ ਸਿਖਲਾਈ ਸੈਂਟਰ ਫਾਰ ਵਨ ਹੈਲਥ ਵਿਖੇ ਵੈਟਨਰੀ ਡਾਕਟਰਾਂ ਲਈ ਕਰਵਾਈ ਗਈ ਜਿਸ ਵਿੱਚ ਉਨ੍ਹਾਂ ਨੂੰ ਐਂਟੀਬਾਇਓਟਿਕ ਪ੍ਰਤੀਰੋਧਕਤਾ ਸੰਬੰਧੀ ਜਾਗਰੂਕ ਕੀਤਾ ਗਿਆ। ਇਹ ਸਿਖਲਾਈ ਏਸ਼ੀਅਨ ਵਿਕਾਸ ਬੈਂਕ, ਜ਼ੈਨੇਕਸ ਇੰਡੀਆ ਅਤੇ ਸਤਿਗੁਰੂ ਮੈਨੇਜਮੈਂਟ ਕੰਸਲਟੈਂਸੀ, ਹੈਦਰਾਬਾਦ ਦੇ ਸਹਿਯੋਗ ਨਾਲ ਵਨ ਹੈਲਥ ਵਿਸ਼ੇ ਨੂੰ ਉਤਸ਼ਾਹਿਤ ਕਰਨ ਲਈ ਕਰਵਾਈ ਗਈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸੈਂਟਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਕਿਸਾਨਾਂ ਅਤੇ ਵਿਗਿਆਨੀਆਂ ਦੋਵਾਂ ਧਿਰਾਂ ਨੂੰ ਹੀ ਅਸੀਂ ਪਸ਼ੂ ਸਿਹਤ ਦੇ ਬਿਹਤਰ ਮਾਪਦੰਡਾਂ ਲਈ ਸਿੱਖਿਅਤ ਕਰ ਸਕਾਂਗੇ।
ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ ਵੈਟਨਰੀ ਸਾਇੰਸ, ਡਾ. ਅਨਿਲ ਕੁਮਾਰ ਅਰੋੜਾ, ਨਿਰਦੇਸ਼ਕ ਖੋਜ ਅਤੇ ਡਾ. ਪ੍ਰਹਿਲਾਦ ਸਿੰਘ ਤੰਵਰ, ਸਹਿਯੋਗੀ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਨੇ ਇਨ੍ਹਾਂ ਸਿਖਲਾਈਆਂ ਦੇ ਬੁਨਿਆਦੀ ਪਹਿਲੂਆਂ ਸੰਬੰਧੀ ਗੱਲ ਕੀਤੀ ਅਤੇ ਇਸ ਖੇਤਰ ਦੀਆਂ ਚੁਣੌਤੀਆਂ ਬਾਰੇ ਚਰਚਾ ਕੀਤੀ।
ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ ਅਤੇ ਸਿਖਲਾਈ ਸੰਯੋਜਕ ਨੇ ਦੱਸਿਆ ਕਿ ਕਿਸਾਨਾਂ ਅਤੇ ਵਿਗਿਆਨੀਆਂ ਨੇ ਬਹੁਤ ਉਤਸ਼ਾਹ ਨਾਲ ਇਨ੍ਹਾਂ ਸਿਖਲਾਈਆਂ ਵਿੱਚ ਹਿੱਸਾ ਲਿਆ ਅਤੇ ਵਿਸ਼ੇ ਦੇ ਮਹੱਤਵ ਨੂੰ ਗੰਭੀਰਤਾ ਨਾਲ ਸਮਝਿਆ। ਡਾ. ਦੀਪਾਲੀ, ਪ੍ਰਬੰਧਕੀ ਸਕੱਤਰ ਅਤੇ ਪ੍ਰਾਜੈਕਟ ਦੇ ਮੁੱਖ ਨਿਰੀਖਕ ਨੇ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ, ਇਨ੍ਹਾਂ ਦੇ ਫੈਲਾਅ, ਪ੍ਰਭਾਵੀ ਬਚਾਅ ਅਤੇ ਕਾਬੂ ਕਰਨ ਵਾਲੀਆਂ ਨੀਤੀਆਂ ਬਾਰੇ ਚਰਚਾ ਕੀਤੀ। ਵੈਟਨਰੀ ਯੂਨੀਵਰਸਿਟੀ, ਪੀ ਏ ਯੂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਦੇ ਮਾਹਿਰਾਂ ਨੇ ਪ੍ਰਤੀਭਾਗੀਆਂ ਨਾਲ ਬਿਮਾਰੀਆਂ ’ਤੇ ਕਾਬੂ ਪਾਉਣ, ਟੀਕਾਕਰਨ, ਐਂਟੀਬਾਇਓਟਿਕ ਦੀ ਸੰਜਮੀ ਵਰਤੋਂ, ਫਾਰਮਾਂ ਦੀ ਜੈਵਿਕ ਸੁਰੱਖਿਆ, ਸਾਫ ਸੁਥਰਾ ਦੁੱਧ ਉਤਪਾਦਨ, ਹਰੇ ਚਾਰਿਆਂ ਦਾ ਅਚਾਰ ਬਨਾਉਣ ਅਤੇ ਲਿੰਗਕ ਸਮਾਨਤਾ ਬਾਰੇ ਵਿਚਾਰ ਸਾਂਝੇ ਕੀਤੇ।