ਮਾਂ ਤੋਂ ਅਸ਼ੀਰਵਾਦ ਲੈ ਕੇ ਐਨ.ਆਰ.ਆਈ ਭਰਾ, ਭੈਣ ਨੇ ਕੀਤਾ ਖੂਨਦਾਨ।

ਨਵਾਂਸ਼ਹਿਰ- ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਪਿੰਡ ਨੌਰਾ ਨਾਲ੍ਹ ਸਬੰਧਤ ਜਰਮਨ ਤੋਂ ਆਏ ਨੌਜਵਾਨ ਪ੍ਰਤਾਪ ਸਿੰਘ ਨੇ ਆਪਣੀ ਭੈਣ ਸੁਖਵਿੰਦਰ ਕੌਰ ਸੁੱਖੀ ਸਮੇਤ ਮਾਤਾ ਕੁਲਦੀਪ ਕੌਰ ਦੀ ਅਸ਼ੀਰਵਾਦ ਪ੍ਰਾਪਤ ਕਰਕੇ ਖੂਨਦਾਨ ਕੀਤਾ।

ਨਵਾਂਸ਼ਹਿਰ- ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਪਿੰਡ ਨੌਰਾ ਨਾਲ੍ਹ ਸਬੰਧਤ ਜਰਮਨ ਤੋਂ ਆਏ ਨੌਜਵਾਨ ਪ੍ਰਤਾਪ ਸਿੰਘ ਨੇ ਆਪਣੀ ਭੈਣ ਸੁਖਵਿੰਦਰ ਕੌਰ ਸੁੱਖੀ ਸਮੇਤ ਮਾਤਾ ਕੁਲਦੀਪ ਕੌਰ ਦੀ ਅਸ਼ੀਰਵਾਦ ਪ੍ਰਾਪਤ ਕਰਕੇ ਖੂਨਦਾਨ ਕੀਤਾ। 
ਡਾ.ਅਜੇ ਬੱਗਾ ਨੇ ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੋਈ ਵੀ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ 65 ਸਾਲ ਦੇ ਵਿਚਕਾਰ ਹੋਵੇ, ਸਰੀਰਕ ਭਾਰ 45 ਕਿਲੋ ਤੋਂ ਘੱਟ ਨਾ ਹੋਵੇ, ਹੀਮੋਗਲੋਬਿਨ ਭਾਵ ਖੂਨ ਦੀ ਮਾਤਰਾ 12.5 ਗ੍ਰਾਮ ਪ੍ਰਤੀਸ਼ਤ ਤੋਂ ਘੱਟ ਨਾ ਹੋਵੇ ਤੇ ਕਿਸੇ ਕਰੌਨਿਕ ਬਿਮਾਰੀ ਤੋਂ ਪੀੜਤ ਨਾ ਹੋਵੇ ਉਹ ਡਾਕਟਰੀ ਪ੍ਰਵਾਨਗੀ ਨਾਲ੍ਹ ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ।
ਇਸ ਮੌਕੇ ਦੋਨਾਂ ਖੂਨਦਾਨੀਆਂ ਵਲੋਂ ਪ੍ਰਸਿੱਧ ਪੱਤਰਕਾਰ ਸ੍ਰੀ ਜਤਿੰਦਰ ਪੰਨੂ ਜੀ ਤੋਂ ਮੋਬਾਈਲ ਰਾਹੀਂ ਅਸ਼ੀਰਵਾਦ ਵੀ ਲਿਆ। ਸੰਸਥਾ ਵਲੋਂ ਪ੍ਰਧਾਨ ਐਸ ਕੇ ਸਰੀਨ ਐਡਵੋਕੇਟ , ਸਕੱਤਰ ਜੇ ਐਸ ਗਿੱਦਾ, ਸ.ਜੋਗਾ ਸਿੰਘ ਸਾਧੜਾ, ਡਾ.ਅਜੇ ਬੱਗਾ, ਮੈਨੇਜਰ ਸ੍ਰੀ ਮਨਮੀਤ ਸਿੰਘ, ਸ੍ਰੀ ਰਾਜਿੰਦਰ ਠਾਕੁਰ, ਸ੍ਰੀ ਰਾਜੀਵ ਭਾਰਦਵਾਜ, ਸ੍ਰੀ ਕਪਿਲ ਭਾਰਦਵਾਜ ਤੇ ਮੈਡਮ ਪ੍ਰਿਅੰਕਾ ਤੇ ਸ.ਬਲਵਿੰਦਰ ਸਿੰਘ ਸਾਧੜਾ USA ਤੇ ਸਟਾਫ ਹਾਜਰ ਸੀ। ਦੋਨਾਂ ਖੂਨਦਾਨੀ ਭੈਣ, ਭਰਾ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ।