ਪਿੰਡ ਖੜੌਦੀ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ

ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੜੌਦੀ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਸ ਮੌਕੇ ਅਰਦਾਸ ਤੋਂ ਬਾਅਦ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸ਼ੁਰੂ ਹੋਇਆ|

 ਜਿਸ ਵਿੱਚ ਸੰਗਤ ਨੇ ਗੁਰਬਾਣੀ ਦੇ ਸ਼ਬਦ ਗਾਇਨ ਕਰਕੇ ਸ਼ਾਮਹੁਲੀਅਤ ਕੀਤੀ ਅਤੇ ਨਗਰ ਕੀਰਤਨ ਪੂਰੇ ਪਿੰਡ ਵਿੱਚ ਪਰਿਕਰਮਾ ਤੋਂ ਬਾਅਦ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ। ਇਸ ਮੌਕੇ ਰਾਗੀ, ਢਾਡੀ ਅਤੇ ਕੀਰਤਨੀ ਜਥਿਆਂ ਵੱਲੋਂ ਸੰਗਤ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤ ਲਈ ਵੱਖ-ਵੱਖ ਥਾਵਾਂ 'ਤੇ ਖਾਣ-ਪੀਣ ਦੇ ਲੰਗਰ ਦਾ ਪ੍ਰਬੰਧ ਕੀਤਾ ਸੀ।
ਇਸ ਮੌਕੇ ਪ੍ਰਧਾਨ ਰਾਮਪਾਲ, ਹਰੀਪਾਲ, ਪਵਨ ਕੁਮਾਰ, ਅਮਨ, ਜੱਸੀ ਸਮੀਰ, ਸਰਪੰਚ ਸੀਮਾ, ਬਿੰਦਰ, ਪਾਲੀ, ਰਵੀ, ਢਾਡੀ ਹਰਦੀਪ ਸਿੰਘ ਸੰਗਤਪੁਰ, ਤਰਲੋਕ ਸਿੰਘ, ਕੁਲਦੀਪ, ਸਰਬਜੀਤ ਕੌਰ, ਹਰਸ਼, ਗੁਲਾਮ ਮੁਹੰਮਦ, ਅੰਮ੍ਰਿਤ ਬੈਂਸ, ਗੌਰਵ ਬੈਂਸ, ਇਕਬਾਲ ਸਿੰਘ ਪੰਚ, ਪ੍ਰਦੀਪ ਸਿੰਘ, ਸਤਵੰਤ ਰਾਏ, ਸਰਬਜੀਤ ਕੌਰ, ਨਵਰੀਤ ਕੌਰ, ਬਲਬੀਰ ਸਿੰਘ ਬਿੱਲਾ ਆਦਿ ਹਾਜ਼ਰ ਸਨ।