ਗਾਇਕ ਲਲਕਾਰ ਸਿੰਘ ਲਾਲੀ ਦੇ ਧਾਰਮਿਕ ਸ਼ਬਦ ‘ਤੇਰੇ ਨਾਨਕਾ ਨਿਆਣੇ’ ਤੇ ‘ਮੇਰਾ ਰੱਬ ਰਵਿਦਾਸ ’ਦਾ ਪੋਸਟਰ ਜਾਰੀ
ਹੁਸ਼ਿਆਰਪੁਰ- ਧਾਰਮਿਕ ਸ਼ਬਦਾਂ ਦੇ ਧਨੀ ਲੇਖਕ, ਗਾਇਕ ਤੇ ਕਥਾਂਵਾਚਕ ਭਾਈ ਲਲਕਾਰ ਸਿੰਘ ਲਾਲੀ ਖਾਨਪੁਰੀ ਦੇ ਹੱਥੀ ਲਿਖਤ ਤੇ ਉਸ ਵਲੋਂ ਆਪ ਹੀ ਗਾਏ ਸ਼ਬਦ ‘ਤੇਰੇ ਨਾਨਕਾ ਨਿਆਣੇ’ ਤੇ ‘ਮੇਰਾ ਰੱਬ ਰਵਿਦਾਸ ’ਦਾ ਪੋਸਟਰ ਜਾਰੀ ਕਰਨ ਮੌਕੇ ਸਾਦਾ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਵਿਸ਼ੇਸ਼ ਤੌਰ ਪਹੁੰਚੇ ਗਿਆਨੀ ਭਾਈ ਕੁਲਵੰਤ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਦਰਸ਼ਨ ਸਿੰਘ, ਮਾ. ਕਰਨੈਲ ਸਿੰਘ, ਭਾਈ ਜਗਦੀਸ਼ ਸਿੰਘ ਫਤਿਹਪੁਰ ਵਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਸ਼ਧਾਰਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਗਾਇਕ ਲਾਲੀ ਖਾਨਪੁਰੀ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੋਕ ਰੱਖਦੇ ਹਨ ਤੇ ਉਨ੍ਹਾਂ ਕਈ ਧਾਰਮਿਕ ਕਵਿਤਾਵਾਂ, ਸ਼ਬਦ ਨੂੰ ਕਲਮਬੰਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪਹਿਲੀ ਪਾਤਸ਼ਾਹੀ ਦੇ ਜਨਮ ਦਿਨ ’ਚੇ ਉਨ੍ਹਾਂ ਆਪਣਾ ਸ਼ਬਦ ‘ਤੇਰੇ ਨਾਨਕਾ ਨਿਆਣੇ’ ਰਿਲੀਜ਼ ਕੀਤਾ ਜਿਸ ਨੂੰ ਸ਼ੋਸ਼ਨ ਮੀਡੀਆਂ ’ਤੇ ਹਜ਼ਾਰਾਂ ਵਿਊਜ਼ ਮਿਲੇ ਰਹੇ ਹਨ। ਉਨ੍ਹਾਂ ਦੱਸਿਆ ਉਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਾਲ ਹੀ ਇੱਕ ਧਾਰਮਿਕ ਸ਼ਬਦ ‘ਮੇਰਾ ਰੱਬ ਰਵਿਦਾਸ’ ਕੱਢਿਆ ਹੈ ਜਿਸ ਨੂੰ ਭਰਵਾਂ ਹੁਗਾਰਾਂ ਮਿਲ ਰਿਹਾ ਹੈ।
ਲਾਲੀ ਖਾਨਪੁਰੀ ਨੇ ਦੱਸਿਆ ਕਿ ਇਨ੍ਹਾਂ ਸਬਦਾਂ ਨੂੰ ਸੰਗੀਤਕ ਰੁਪ ਮੋਹਕਮ ਮਾਹਿਲਪੁਰੀ ਨੇ ਦਿੱਤਾ ਹੈ। ਇਸ ਮੌਕੇ ਹਰਪ੍ਰੀਤ ਸਿੰਘ, ਸੋਨੂੰ ਅਤੇ ਹੋਰ ਪ੍ਰਸ਼ੰਸਕ ਹਾਜ਼ਰ ਸਨ।