ਰਾਸ਼ਟਰੀ ਪੱਧਰ 'ਤੇ ਕਰਾਟੇ ਚੈਂਪੀਅਨਸ਼ਿਪ ਵਿੱਚ ਸਰਕਾਰੀ ਹਾਈ ਸਕੂਲ ਸਿੰਬਲੀ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਜਿੱਤਿਆ ਗੋਲਡ ਮੈਡਲ
ਗੜਸ਼ੰਕਰ, 25 ਜਨਵਰੀ- ਪਿਛਲੇ ਦਿਨੀ ਕਪੂਰਥਲਾ ਵਿਖੇ ਹੋਈ ਤੇਰਵੀਂ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿੱਚ ਸਰਕਾਰੀ ਹਾਈ ਸਕੂਲ ਸਿੰਬਲੀ ਦੀ ਵਿਦਿਆਰਥਣ ਨੌਵੀ ਕਲਾਸ ਦੀ ਮਨਪ੍ਰੀਤ ਕੌਰ ਨੇ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਅਤੇ ਜਿਲੇ ਦਾ ਨਾਂ ਪੂਰੇ ਦੇਸ਼ ਵਿੱਚ ਰੋਸ਼ਨ ਕੀਤਾ।

ਇਸ ਸੰਬੰਧੀ ਜਾਣਕਾਰਿਆ ਦਿੰਦਿਆ ਸਕੂਲ ਇੰਚਾਰਜ ਸ੍ਰੀਮਤੀ ਇੰਦਰਜੀਤ ਕੌਰ ਨੇ ਦੱਸਿਆ ਕਿ ਕਪੂਰਥਲਾ ਵਿਖੇ ਹੋਈਆ ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਕਰਾਟੇ ਕੋਚ ਰਾਮ ਕੁਮਾਰ ਦੀ ਟ੍ਰੇਨਿੰਗ ਅਤੇ ਰਹਿਨੁਮਾਈ ਵਿੱਚ ਭਾਗ ਲਿਆ ਅਤੇ ਫਾਇਨਲ ਵਿੱਚ ਆਸਾਮ ਦੀ ਖਿਡਾਰਨ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣ ਮਨਪ੍ਰੀਤ ਕੌਰ ਨੇ ਗੋਲਡ ਮੈਡਲ ਜਿੱਤ ਕੇ ਮਾਪਿਆ,ਸਕੂਲ ਅਤੇ ਜਿਲੇ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਮੇਂ ਰਾਸ਼ਟਰੀ ਜੇਤੂ ਵਿਦਿਆਰਥੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਸਕੂਲ ਪਹੁੰਚਣ 'ਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹਰਸ਼ ਕੁਮਾਰ, ਮਿਸ ਮਮਤਾ, ਰਜਿੰਦਰ ਕੌਰ, ਨਿਰਮਲ ਕੌਰ, ਕੁਲਵਿੰਦਰ ਕੌਰ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।