ਨੰਬਰਦਾਰਾਂ ਦੀਆਂ ਲੰਮਕਦੀਆਂ ਮੰਗਾਂ ਦੇ ਮੁੱਦੇ ’ਤੇ ਬਡਹੇੜੀ ਵੱਲੋਂ ਚੰਡੀਗੜ੍ਹ ਦੇ ਗ੍ਰਹਿ ਅਤੇ ਵਿੱਤ ਸਕੱਤਰ ਨਾਲ ਮੁਲਾਕਾਤ
ਚੰਡੀਗੜ੍ਹ, 19 ਜੂਨ- ਚੰਡੀਗੜ੍ਹ ਨੰਬਰਦਾਰ ਯੂਨੀਅਨ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਨੰਬਰਦਾਰਾਂ ਦੀਆਂ ਪਿਛਲੇ ਕਈ ਸਾਲਾਂ ਤੋਂ ਮਾਣ ਭੱਤੇ ਵਿੱਚ ਪੰਜਾਬ ਦੀ ਤਰ੍ਹਾਂ ਵਾਧਾ ਕਰਨ ਦੀ ਲੰਮਕਦੀ ਮੰਗ ਸਬੰਧੀ ਅਤੇ ਪਿਛਲੇ ਦਸ ਸਾਲਾਂ ਤੋਂ ਭੱਤਾ ਅਦਾ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਚੰਡੀਗ੍ਹ ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਅਤੇ ਵਿੱਤ ਸਕੱਤਰ ਸ੍ਰੀ ਦਿਵਾਕਰ ਲਾਕੜਾ ਨਾਲ ਮੁਲਾਕਾਤ ਕੀਤੀ।

ਸ੍ਰੀ ਬਡਹੇੜੀ ਨੇ ਦੱਸਿਆ ਕਿ ਗ੍ਰਹਿ ਸਕੱਤਰ ਨੇ ਮੰਗਾਂ ਤੁਰੰਤ ਪੂਰੀਆਂ ਕਰਨ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਮੌਕੇ ’ਤੇ ਹੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਵਿੱਤ ਸਕੱਤਰ ਨੇ ਵੀ ਉਨ੍ਹਾਂ ਦੀ ਗੱਲ ਪੂਰੇ ਧਿਆਨ ਨਾਲ ਸੁਣੀ ਅਤੇ ਜਲਦੀ ਕੰਮ ਹੋਣ ਦਾ ਭਰੋਸਾ ਵੀ ਦਿੱਤਾ।