ਪੇਕ ਦੀ ਸਾਲਾਨਾ ਗਲੋਬਲ ਐਲੂਮਨੀ ਮੀਟ 2025: 8 ਫਰਵਰੀ, 2025 ਨੂੰ ਹੋਏਗੀ ਆਯੋਜਿਤ

ਚੰਡੀਗੜ੍ਹ: 6 ਫ਼ਰਵਰੀ, 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੁ ਬੀ ਯੂਨੀਵਰਸਿਟੀ), ਚੰਡੀਗੜ੍ਹ, ਆਪਣੀ ਬਹੁਤ ਹੀ ਉਡੀਕਵਾਨ ਗਲੋਬਲ ਐਨੂਅਲ ਅਲਮਨੀ ਮੀਟ 2025 ਦਾ ਆਯੋਜਨ 8 ਫਰਵਰੀ 2025 ਨੂੰ ਸਵੇਰੇ 9:00 ਵਜੇ ਤੋਂ ਪੇਕ ਆਡੀਟੋਰੀਅਮ ਵਿੱਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪੀਕੋਸਾ (ਪੰਜਾਬ ਇੰਜੀਨੀਅਰਿੰਗ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ) ਇਸ ਸ਼ਾਨਦਾਰ ਮੁਲਾਕਾਤ ਨੂੰ ਲੈ ਕੇ ਬਹੁਤ ਹੀ ਉਤਸਾਹਿਤ ਹੈ। ਇਸ ਮੀਟ ਵਿੱਚ 1955 ਤੋਂ 2022 ਤੱਕ ਦੇ ਕਰੀਬ 800 ਪੁਰਾਣੇ ਵਿਦਿਆਰਥੀ ਸ਼ਾਮਲ ਹੋਣਗੇ, ਜੋ ਭਾਰਤ, ਨੇਪਾਲ, ਅਮਰੀਕਾ, ਯੂਕੇ, ਖਾੜੀ ਦੇ ਦੇਸ਼ਾਂ, ਕਨੇਡਾ ਅਤੇ ਆਸਟ੍ਰੇਲੀਆ ਤੋਂ ਆ ਰਹੇ ਹਨ।

ਚੰਡੀਗੜ੍ਹ: 6 ਫ਼ਰਵਰੀ, 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੁ ਬੀ ਯੂਨੀਵਰਸਿਟੀ), ਚੰਡੀਗੜ੍ਹ, ਆਪਣੀ ਬਹੁਤ ਹੀ ਉਡੀਕਵਾਨ ਗਲੋਬਲ ਐਨੂਅਲ ਅਲਮਨੀ ਮੀਟ 2025 ਦਾ ਆਯੋਜਨ 8 ਫਰਵਰੀ 2025 ਨੂੰ ਸਵੇਰੇ 9:00 ਵਜੇ ਤੋਂ ਪੇਕ ਆਡੀਟੋਰੀਅਮ ਵਿੱਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਪੀਕੋਸਾ (ਪੰਜਾਬ ਇੰਜੀਨੀਅਰਿੰਗ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ) ਇਸ ਸ਼ਾਨਦਾਰ ਮੁਲਾਕਾਤ ਨੂੰ ਲੈ ਕੇ ਬਹੁਤ ਹੀ ਉਤਸਾਹਿਤ ਹੈ। ਇਸ ਮੀਟ ਵਿੱਚ 1955 ਤੋਂ 2022 ਤੱਕ ਦੇ ਕਰੀਬ 800 ਪੁਰਾਣੇ ਵਿਦਿਆਰਥੀ ਸ਼ਾਮਲ ਹੋਣਗੇ, ਜੋ ਭਾਰਤ, ਨੇਪਾਲ, ਅਮਰੀਕਾ, ਯੂਕੇ, ਖਾੜੀ ਦੇ ਦੇਸ਼ਾਂ, ਕਨੇਡਾ ਅਤੇ ਆਸਟ੍ਰੇਲੀਆ ਤੋਂ ਆ ਰਹੇ ਹਨ।
ਇਹ ਸਮਾਰੋਹ ਪੀਕੋਸਾ ਦੀ ਕਾਰਜਕਾਰੀ ਕਮੇਟੀ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦੀ ਅਗਵਾਈ ਇੰਜੀਨੀਅਰ ਮਨੀਸ਼ ਗੁਪਤਾ (ਪੀਕੋਸਾ ਚੈਅਰਮੈਨ ਅਤੇ ਪੂਰਵ ਚੇਅਰਮੈਨ ਸੀ ਆਈ ਆਈ, ਚੰਡੀਗੜ੍ਹ) ਅਤੇ ਇੰਜੀਨੀਅਰ ਏਚ.ਐਸ. ਓਬਰਾਏ (ਜਨਰਲ ਸਕੱਤਰ, ਪੀਕੋਸਾ) ਕਰ ਰਹੇ ਹਨ। ਇਸ ਸ਼ਾਨਦਾਰ ਸਮਾਰੋਹ ਨੂੰ ਸਫਲ ਬਣਾਉਣ ਲਈ ਭਾਰਤ ਭਰ ਦੇ ਐਲੂਮਨੀ ਨੇ ਦਿਲੋਂ ਆਪਣਾ ਯੋਗਦਾਨ ਦਿੱਤਾ ਹੈ।
ਇਸ ਸਮਾਰੋਹ ਦਾ ਮੁੱਖ ਕੇਂਦਰ ਹੋਣਗੇ  ਇੰਜੀਨੀਅਰ ਗੁਰਸ਼ਰਣ ਸਿੰਘ (1981 ਬੈਚ, ਸੀਨੀਅਰ ਵੀਪੀ, ਮਾਈਕਰੋਨ ਟੈਕਨੋਲੋਜੀ, ਯੂ. ਐਸ. ਏ.), ਜੋ ਕਿ ਮੁੱਖ ਮਹਿਮਾਨ ਵੱਜੋਂ ਹਾਜ਼ਰ ਹੋਣਗੇ ਅਤੇ ਆਪਣੇ ਅਨੁਭਵ ਸਾਂਝੇ ਕਰਨਗੇ। ਸਮਾਰੋਹ ਦੀ ਪ੍ਰਧਾਨਗੀ ਪ੍ਰੋਫੈਸਰ (ਡਾ.) ਰਾਜੇਸ਼ ਭਾਟੀਆ, ਮਾਣਯੋਗ ਡਾਇਰੈਕਟਰ, ਪੇਕ ਕਰਨਗੇ।
ਪੂਰੇ ਦਿਨ ਚੱਲਣ ਵਾਲਾ ਸਮਾਰੋਹ ਯਾਦਾਂ ਅਤੇ ਦੋਸਤੀ ਦਾ ਇੱਕ ਸ਼ਾਨਦਾਰ ਸੰਜੋਗ ਹੋਵੇਗਾ। ਇਸਦੇ ਨਾਲ ਹੀ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ 1975, 1990 ਅਤੇ 2000 ਬੈਚ ਦੇ ਪਲੈਟਿਨਮ, ਗੋਲਡਨ ਅਤੇ ਸਿਲਵਰ ਜੁਬਲੀ ਬੈਚ ਦੇ ਐਲੂਮਨੀ ਦਾ ਸਨਮਾਨ ਕੀਤਾ ਜਾਵੇਗਾ। ਇਸਦੇ ਨਾਲ ਹੀ, 1960, 1965, 1970, 1980, 1985, 1995, 2005 ਅਤੇ 2010 ਬੈਚ ਦੇ ਐਲੂਮਨੀ ਦਾ ਵੀ ਸਨਮਾਨ ਕੀਤਾ ਜਾਵੇਗਾ। ਇਸ ਸਮਾਰੋਹ ਵਿੱਚ ਇੰਟਰਐਕਟਿਵ ਸੈਸ਼ਨ, ਸੱਭਿਆਚਾਰਕ ਗਤੀਵਿਧੀਆਂ ਅਤੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪਤੰਗਬਾਜ਼ੀ, ਤਮਬੋਲਾ ਅਤੇ ਮਿਊਜ਼ੀਕਲ ਚੇਅਰ, ਪੇਕ ਕੈਂਪਸ ਵਿੱਚ ਹੋਣਗੀਆਂ, ਜਿਸ ਤੋਂ ਬਾਅਦ ਇੱਕ ਨੈਟਵਰਕਿੰਗ ਸੈਸ਼ਨ ਅਤੇ ਸੰਗੀਤ ਭਰੀ ਸ਼ਾਮ ਨਾਲ ਸਮਾਰੋਹ ਬਹੁਤ ਹੀ ਨਿੱਗੀਆਂ ਯਾਦਾਂ ਨਾਲ ਭਰਪੂਰ ਹੋਵੇਗਾ।
ਇਹ ਐਲੂਮਨੀ ਮੀਟ ਪੇਕ ਦੀ ਨਿਰੰਤਰ ਚੜਤ ਨੂੰ ਅੱਗੇ ਵਧਾਉਣ ਵਿੱਚ ਪ੍ਰੇਰਣਾ ਦੇਣ, ਨੈਟਵਰਕ ਬਣਾਉਣ ਅਤੇ ਯੋਗਦਾਨ ਦੇਣ ਦਾ ਇੱਕ ਸ਼ਾਨਦਾਰ ਮੰਚ ਹੈ। ਇਹ ਸਮਾਰੋਹ ਐਲੂਮਨੀ ਦੇ ਦਰਮਿਆਨ ਪੁੱਲ ਬਣਾਉਣ ਵਿੱਚ ਵੀ ਸਹਾਇਤਾ ਕਰੇਗਾ ਅਤੇ ਮੈਨਟਰਿੰਗ, ਡੋਨੇਸ਼ਨ & ਸਕਾਲਰਸ਼ਿਪ ਅਤੇ ਮਾਹਿਰ ਸੈਸ਼ਨ ਨਾਲ ਪੇਕ ਨੂੰ ਮਹਾਰਤ ਅਤੇ ਖੋਜ ਵਿੱਚ ਹੋਰ ਵੀ ਕਾਮਯਾਬੀ ਹਾਸਲ ਕਰਨ ਵਿੱਚ ਸਹਾਇਤਾ ਕਰੇਗਾ।
ਜਿੱਥੇ ਪੀਕੋਸਾ ਇਸ ਘਰ ਵਾਪਸੀ ਦੇ ਪਲ ਦੀ ਉਡੀਕ ਕਰ ਰਹੀ ਹੈ, ਉੱਥੇ ਹੀ ਪੇਕ ਕੈਂਪਸ ਯਾਦਾਂ ਅਤੇ ਨਵੇਂ ਰਿਸ਼ਤਿਆਂ ਨਾਲ ਜ਼ਿੰਦਗੀ ਨੂੰ ਫਿਰ ਤੋਂ ਤਾਜ਼ਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।