ਭਿਖਾਰੀਆਂ ਦੀ ਲਗਾਤਾਰ ਵੱਧਦੀ ਸਮੱਸਿਆ ਤੇ ਕਾਬੂ ਕਰਨ ਦੀ ਮੰਗ

ਐਸ ਏ ਐਸ ਨਗਰ, 28 ਜਨਵਰੀ – ਪਿਛਲੇ ਸਮੇਂ ਦੌਰਾਨ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਭਿਖਾਰੀਆਂ ਦੀ ਲਗਾਤਾਰ ਵਧਦੀ ਗਿਣਤੀ ਕਾਰਨ ਲੋਕ ਬੁਰੀ ਤਰ੍ਹਾਂ ਪਰੇਸ਼ਾਨ ਹਨ। ਇਸ ਸੰਬੰਧੀ ਸਮਾਜਸੇਵੀ ਤੇਜਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦੀਆਂ ਮਾਰਕੀਟਾਂ, ਟ੍ਰੈਫਿਕ ਲਾਈਟਾਂ ਅਤੇ ਹੋਰਨਾਂ ਜਨਤਕ ਥਾਵਾਂ ਤੇ ਮੰਗਤੇ ਲੋਕਾਂ ਨੂੰ ਘੇਰ ਕੇ ਉਹਨਾਂ ਤੋਂ ਭੀਖ ਮੰਗਦੇ ਰਹਿੰਦੇ ਹਨ। ਜਿਸ ਕਾਰਨ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਉੱਥੇ ਇਹਨਾਂ ਮੰਗਤਿਆਂ ਕਾਰਨ ਸ਼ਹਿਰ ਦਾ ਅਕਸ ਵੀ ਖਰਾਬ ਹੋ ਸਕਦਾ ਹੈ।

ਉਹਨਾਂ ਕਿਹਾ ਕਿ ਸ਼ਹਿਰ ਦੀਆਂ ਟ੍ਰੈਫਿਕ ਲਾਈਟਾਂ ਤੇ ਤਾਂ ਹਾਲਾਤ ਹੋਰ ਵੀ ਬਦਤਰ ਹਨ, ਜਿੱਥੇ ਪ੍ਰਵਾਸੀ ਔਰਤਾਂ ਆਪਣੇ 4-5 ਸਾਲ ਤਕ ਦੇ ਛੋਟੇ ਬੱਚਿਆਂ ਤੋਂ ਭੀਖ ਮੰਗਵਾਉਂਦੀਆਂ ਹਨ ਅਤੇ ਇਹ ਛੋਟੇ ਬੱਚੇ ਗੱਡੀਆਂ ਦੇ ਵਿੱਚ ਭੱਜਦੇ ਫਿਰਦੇ ਹਨ ਜਿਸ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨ ਭੀਖ ਮੰਗਣ ਵਾਲਾ ਅਜਿਹਾ ਹੀ ਇੱਕ ਬੱਚਾ ਉਹਨਾਂ ਦੀ ਗੱਡੀ ਵਿੱਚ ਵੱਜਣ ਤੋਂ ਮਸਾਂ ਬਚਿਆ ਅਤੇ ਜਦੋਂ ਉਹਨਾਂ ਨੇ ਗੱਡੀ ਰੋਕ ਕੇ ਉਸਤੋਂ ਭੀਖ ਮੰਗਵਾਉਂਦੀ ਔਰਤ ਨੂੰ ਕਿਹਾ ਕਿ ਜੇਕਰ ਇਸ ਬੱਚੇ ਨਾਲ ਕੋਈ ਹਾਦਸਾ ਹੋ ਗਿਆ ਤਾਂ ਕੌਣ ਜਿਮੇਵਾਰ ਹੈ, ਤਾਂ ਉਸਦਾ ਕਹਿਣਾ ਸੀ ਕਿ ਜੇਕਰ ਗੱਡੀ ਵਿੱਚ ਵੱਜੇਗਾ ਤਾਂ ਗੱਡੀ ਵਾਲਾ ਹੀ ਇਲਾਜ ਦੇ ਪੈਸੇ ਦੇਵੇਗਾ।
ਉਹਨਾਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਤੋਂ ਮੰਗ ਕੀਤੀ ਹੈ ਕਿ ਇਹਨਾਂ ਭਿਖਾਰੀਆਂ ਤੇ ਕਾਬੂ ਕੀਤਾ ਜਾਵੇ ਅਤੇ ਇਸ ਸੰਬੰਧੀ ਪੁਲੀਸ ਅਤੇ ਪ੍ਰਸ਼ਾਸ਼ਨ ਵਿੱਚ ਤਾਲਮੇਲ ਕਾਇਮ ਕਰਕੇ ਇਸ ਸਮੱਸਿਆ ਦੇ ਹਲ ਲਈ ਕਾਰਗਰ ਕਦਮ ਚੁੱਕੇ ਜਾਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਹਾਸਿਲ ਹੋਵੇ।