ਕੌਮੀ ਵੋਟਰ ਦਿਵਸ ਸਬੰਧੀ ਵਿਦਿਆਰਥੀਆਂ ਵੱਲੋਂ ਰੈਲੀ ਕੱਢੀ ਗਈ

ਮਾਹਿਲਪੁਰ, 25 ਜਨਵਰੀ- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪਿ੍ਰੰਸੀਪਲ ਡਾ ਪਰਵਿੰਦਰ ਦੇ ਨਿਰਦੇਸ਼ਾਂ ਤਹਿਤ ਐੱਨਸੀਸੀ ਅਤੇ ਐੱਨਐੱਸਐੱਸ ਯੂਨਿਟ ਵੱਲੋਂ ਅੱਜ ਕੌਮੀ ਵੋਟਰ ਦਿਵਸ ਮੌਕੇ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਸਬੰਧੀ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ।

ਇਸ ਰੈਲੀ ਨੂੰ ਕਾਲਜ ਦੇ ਪਿ੍ਰੰ ਡਾ ਪਰਵਿੰਦਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ ਅਨਿਲ ਕਲਸੀ ਨੇ ਕੌਮੀ ਵੋਟਰ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਮਾਹਿਲਪੁਰ ਸ਼ਹਿਰ ਦੀਆਂ ਮੁੱਖ ਜਨਤਕ ਥਾਵਾਂ ‘ਤੇ ਰੈਲੀ ਕੱਢੀ ਅਤੇ ਲੋਕਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ।  
ਰੈਲੀ ਦੀ ਅਗਵਾਈ ਐੱਨਐੱਸਐੱਸ ਦੇ ਇੰਚਾਰਜ ਡਾ ਬਲਵੀਰ ਕੌਰ, ਡਾ ਰਜਿੰਦਰ ਸਿੰਘ ਅਤੇ ਐੱਨਸੀਸੀ ਅਫਸਰ ਡਾ ਦੀਪਕ ਕੁਮਾਰ ਨੇ ਕੀਤੀ।