
ਰਾਜਪੁਰਾ ਪੁਲਿਸ ਵੱਲੋਂ 24 ਘੰਟਿਆਂ ਵਿੱਚ ਚੋਰਾਂ ਨੂੰ ਫੜ ਕੇ ਸਮਾਨ ਕੀਤਾ ਬਰਾਮਦ
ਰਾਜਪੁਰਾ- ਪਿਛਲੇ ਦਿਨੀ ਹੋਈ ਲੁੱਟ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਨੂੰ ਪੁਲਿਸ ਵੱਲੋਂ 24 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਰਾਜਪੁਰਾ- ਪਿਛਲੇ ਦਿਨੀ ਹੋਈ ਲੁੱਟ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਨੂੰ ਪੁਲਿਸ ਵੱਲੋਂ 24 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕ੍ਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਅਫਸਰਾ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰਾਜਪੁਰਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋ ਲੁੱਟ ਖੋਹ ਤੇ ਸਨੈਚਿੰਗ ਕਰਨ ਵਾਲੇ 04 ਵਿਅਕਤੀਆਂ ਸਾਗਰ ਪੁੱਤਰ ਰਾਜੀ ਪੁੱਤਰ ਮਕਾਨ ਨੰ: 96 ਢੇਹਾ ਬਸਤੀ ਮਿਰਚ ਮੰਡੀ ਰਾਜਪੁਰਾ,
2. ਸਿਕੰਦਰ ਪੁੱਤਰ ਰਾਜੂ ਵਾਸੀ ਢੇਹਾ ਬਸਤੀ ਮਿਰਚ ਮੰਡੀ,
3. ਸਲੀਮ ਖਾਨ ਪੁੱਤਰ ਮੱਖਣ ਵਾਸੀ ਨੇੜੇ ਗਣੇਸ ਮੰਦਿਰ ਮਿਰਚ ਮੰਡੀ ਰਾਜਪੁਰਾ ਅਤੇ
4. ਕਬਾੜੀ ਸਚਿਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰ: 26 ਡੀ ਗਗਨ ਵਿਹਾਰ ਫੇਸ 1 ਨੇੜੇ ਸਿਵ ਮੰਦਿਰ ਹਾਲ ਕਿਰਾਏਦਾਰ ਮਕਾਨ ਮਾਲ ਮਨਜੀਤ ਸਿੰਘ ਵਾਸੀ ਗੁਰੂ ਤੇਗ ਬਾਹਦਰ ਕਲੋਨੀ ਢਕਾਨਸੂ ਰੋਡ ਰਾਜਪੁਰਾ ਜਿਲਾ ਪਟਿਆਲਾ ਨੂੰ ਕਾਬੂ ਕਰਕੇ ਇਨ੍ਹਾਂ ਪਾਸੋ 3 ਏ.ਸੀ ਬ੍ਰਾਮਦ ਕੀਤੇ ਗਏ|
ਜਿਸ ਸਬੰਧੀ ਥਾਣਾ ਵਿਖੇ ਬੀ ਐਨ ਐੱਸ 33(4), 305, 317(2) ਦੇ ਤਹਤ मिटी ਰਾਜਪੁਰਾ ਰਜਿਸਟਰ ਕੀਤਾ ਗਿਆ| ਜਿੰਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 18-1-2025 ਨੂੰ ਇੱਕ ਐਕਟਿਵਾ ਜੋ ਅੱਖਾ ਵਿੱਚ ਮਿਰਚਾ ਪਾ ਕੇ ਖੋਹ ਕੀਤੀ ਗਈ ਸੀ| ਇਸ ਸਬੰਧੀ ਮੁਕੱਦਮਾ ਨੂੰ 307 (3)(5) ਬੀ.ਐਨ.ਐਸ਼ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕੀਤਾ ਗਿਆ| ਜਿਸ ਵਿੱਚ ਖੋਹ ਹੋਈ ਐਕਟਿਵਾ ਨੰਬਰੀ ਪੀ.ਬੀ 39 ਕੇ 0759 ਰੰਗ ਕਾਲਾ ਸਮੇਤ ਬਰੀਫ ਕੇਸ ਵੀ ਦੋਰਾਨੇ ਗਸਤ ਬ੍ਰਾਮਦ ਕੀਤੀ ਗਈ।
ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਇਹਨਾ ਦੇ ਖਿਲਾਫ ਪਹਿਲਾ ਵੀ ਚੋਰੀ ਦੇ ਮੁਕੱਦਮੇ ਦਰਜ ਹਨ ਮਾਨਯੋਗ ਅਦਾਲਤ ਵੱਲੋਂ ਇਹਨਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਤੇ ਇਸ ਅੱਗੇ ਦੀ ਤਫਸੀਸ਼ ਵਿੱਚ ਕਈ ਖੁਲਾਸੇ ਹੋਣ ਦੀਉਮੀਦ ਕੀਤੀ ਜਾ ਰਹੀ ਹੈ| ਇਸ ਸੰਬੰਧ ਵਿੱਚ ਥਾਣਾ ਮੁਖੀ ਸਿਟੀ ਰਾਜਪੁਰਾ ਬਲਵਿੰਦਰ ਸਿੰਘ ,ਜਗਦੀਸ਼ ਕੁਮਾਰ ,ਸੁਨੀਲ ਕੁਮਾਰ ਸਮੇਤ ਰਾਜਪੁਰਾ ਪੁਲਿਸ ਦੀ ਸ਼ਲਘਾ ਕੀਤੀ ਜਾ ਰਹੀ ਹੈ।
