ਸੜਕ ਸੁਰੱਖਿਆ ਲਈ ਜਾਗਰੂਕਤਾ ਅਤੇ ਕਾਨੂੰਨੀ ਸਖਤੀ ਅਧਾਰਿਤ ਦੋ-ਤਰਫਾ ਕੰਮ ਹੋਰ ਜ਼ੋਰ ਨਾਲ੍ਹ ਜਾਰੀ ਰੱਖਣਾ ਪਵੇਗਾ-ਐਸ.ਪੀ

ਨਵਾਂਸ਼ਹਿਰ- ਸੜਕਾਂ ਤੇ ਕੀਮਤੀ ਜਾਨਾਂ ਨੂੰ ਬਚਾਉਣ ਲਈ ਜਾਗਰੂਕਤਾ ਤੇ ਦੇ ਨਾਲ੍ਹ ਨਾਲ੍ਹ ਕਾਨੂੰਨੀ ਸਖਤੀ ਵੀ ਜ਼ਰੂਰੀ ਹੈ ਤੇ ਇਸ ਨੂੰ ਹੋਰ ਜ਼ੋਰ ਨਾਲ੍ਹ ਜਾਰੀ ਰੱਖਣਾ ਹੀ ਪਵੇਗਾ। ਇਹ ਵਿਚਾਰ ਸ੍ਰੀ ਸੋਹਣ ਲਾਲ ਸੋਨੀ ਐਸ.ਪੀ ਪੰਜਾਬ ਪੁਲਿਸ ਨੇ ਸੜਕ ਸੁਰੱਖਿਆ ਲਈ ਆਯੋਜਿਤ ਸਾਈਕਲ ਰੈਲੀ ਨੂੰ ਝੰਡੀ ਦੇਣ ਮੌਕੇ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਆਖੇ।

ਨਵਾਂਸ਼ਹਿਰ- ਸੜਕਾਂ ਤੇ ਕੀਮਤੀ ਜਾਨਾਂ ਨੂੰ ਬਚਾਉਣ ਲਈ ਜਾਗਰੂਕਤਾ ਤੇ ਦੇ ਨਾਲ੍ਹ ਨਾਲ੍ਹ ਕਾਨੂੰਨੀ ਸਖਤੀ ਵੀ ਜ਼ਰੂਰੀ ਹੈ ਤੇ ਇਸ ਨੂੰ ਹੋਰ ਜ਼ੋਰ ਨਾਲ੍ਹ ਜਾਰੀ ਰੱਖਣਾ ਹੀ ਪਵੇਗਾ। ਇਹ ਵਿਚਾਰ ਸ੍ਰੀ ਸੋਹਣ ਲਾਲ ਸੋਨੀ ਐਸ.ਪੀ ਪੰਜਾਬ ਪੁਲਿਸ ਨੇ ਸੜਕ ਸੁਰੱਖਿਆ ਲਈ ਆਯੋਜਿਤ ਸਾਈਕਲ ਰੈਲੀ ਨੂੰ ਝੰਡੀ ਦੇਣ ਮੌਕੇ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਆਖੇ। 
ਝੰਡੀ ਦੇਣ ਦੀ ਰਸਮ ਵੇਲੇ ਜੀ.ਐਸ.ਤੂਰ, ਜੇ.ਐਸ.ਗਿੱਦਾ, ਨਰਿੰਦਰਪਾਲ ਤੂਰ, ਦਿਲਬਾਗ ਸਿੰਘ, ਹਰਿੰਦਰਪਾਲ ਸਿੰਘ, ਪੋ.ਐਸ.ਕੇ.ਪੁਰੀ, ਪ੍ਰਿੰਸੀਪਲ ਆਰ.ਐਸ.ਗਿੱਲ, ਸੁਭਾਸ਼ ਚੰਦਰ ਸਿਟੀ ਟ੍ਰੈਫਿਕ ਇੰਚਾਰਜ,ਦਿਲਾਵਰ ਸਿੰਘ ਏ.ਐਸ.ਆਈ, ਰਵਿੰਦਰ ਕੌਰ ਪੀ.ਪੀ,ਪ੍ਰਵੀਨ ਕੁਮਾਰ ਟ੍ਰੈਫਿਕ ਪੁਲਿਸ, ਮੈਨੇਜਰ ਮਨਮੀਤ ਸਿੰਘ,ਗੋਬਿੰਦ ਅਧਿਕਾਰੀ ਅਤੇ ਵਿਕਰਮ ਕੁਮਾਰ, ਹਾਜਰ ਸਨ। 
ਇਸ ਤੋਂ ਪਹਿਲਾਂ ਸ੍ਰੀ ਰਾਜ ਕੁਮਾਰ ਡੀ.ਐਸ.ਪੀ ਨੇ ਰੈਲੀ ਰੂਟ ਦਾ ਨਿਰਖੀਣ ਕੀਤਾ। ਇਸ ਮੌਕੇ ਸਮਾਜ ਸੇਵੀ ਬੁਲਾਰਿਆਂ ਨੇ ਦੱਸਿਆ ਕਿ ਦੇਸ ਵਿੱਚ ਹਰ ਸਾਲ ਡੇਢ ਲੱਖ ਤੋਂ ਵੱਧ ਮੌਤਾਂ ਸੜਕੀ ਦੁਰਘਟਨਾਵਾਂ ਨਾਲ੍ਹ ਹੋ ਜਾਂਦੀਆਂ ਹਨ। ਸਾਲ 2022 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕਰੀਬ 6122 ਸੜਕੀ ਦੁਰਘਟਨਾਵਾਂ ਹੋਈਆਂ ਜਿਹਨਾਂ ਵਿੱਚ 4688 ਮੌਤਾਂ ਤੇ 3372 ਲੋਕ ਜ਼ਖਮੀਂ ਹੋਏ।  ਸੜਕ ਸੁਰੱਖਿਆ ਜਾਗਰੂਕਤਾ ਵਧਾਉਣ ਨਾਲ੍ਹ ਦੁਰਘਟਨਾਵਾਂ ਤੇ ਜਾਨੀ ਨੁਕਸਾਨ ਘਟਦਾ  ਜਾਵੇਗਾ। ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ੍ਹ ਹੀ ਸੜਕੀ ਨੁਕਸਾਨਾਂ ਨੂੰ ਘਟਾਇਆ ਜਾ ਸਕਦਾ ਹੈ। 
ਉਪ੍ਰੰਤ ਜਾਗਰੂਕਤਾ ਸਾਈਕਲ ਰੈਲੀ ਸਥਾਨਕ ਬੀ.ਡੀ.ਸੀ ਸਾਹਮਣਿਓ ਰਵਾਨਾ ਹੋਈ ਜੋ ਨਹਿਰੂ ਗੇਟ, ਸਲੋਹ ਚੌਕ, ਚੰਡੀਗੜ੍ਹ ਚੌਕ, ਡਾ.ਅੰਬੇਦਕਰ ਚੌਕ ਹੁੰਦੀ ਹੋਈ ਸਲੋਹ ਰੋਡ ਤੇ ਸਥਿੱਤ ਸੜਕ ਟ੍ਰੇਨਿੰਗ ਪਾਰਕ ਵਿਖੇ ਪੁੱਜੀ। “ਸੜਕ ਟ੍ਰੇਨਿੰਗ ਪਾਰਕ”  ਵਿਖੇ ਵਲੰਟੀਅਰਜ਼ ਦਾ ਸਵਾਗਤ ਜੀ.ਐਸ.ਤੂਰ, ਸੁਭਾਸ਼ ਚੰਦਰ ਇੰਚਾਰਜ ਸਿਟੀ ਟ੍ਰੈਫਿਕ, ਪ੍ਰਵੀਨ ਕੁਮਾਰ ਟ੍ਰੈਫਿਕ ਪੁਲਿਸ, ਜੇ ਐਸ ਗਿੱਦਾ, ਨਰਿੰਦਰਪਾਲ ਤੂਰ, ਸੁਰਿੰਦਰ ਕੌਰ ਤੂਰ, ਦਿਲਬਾਗ ਸਿੰਘ ਰਿਟਾ ਡੀ.ਈ.ਓ, ਹਰਿੰਦਰਪਾਲ ਸਿੰਘ, ਦਿਲਾਵਰ ਸਿੰਘ ਏ.ਐਸ.ਆਈ, ਰਵਿੰਦਰ ਕੌਰ ਪੰਜਾਬ ਪੁਲਿਸ, ਨਹਿਰੂ ਯੁਵਾ ਕੇਂਦਰ ਤੋਂ ਗੋਬਿੰਦ ਅਧਿਕਾਰੀ ਐਮ ਟੀ ਐਸ ਤੇ ਵਲੰਟੀਅਰ ਵਿਕਰਮ ਕੁਮਾਰ ਨੇ ਕੀਤਾ। 
ਇਸ ਮੌਕੇ ਜਾਗਰੂਕਤਾ ਸੰਦੇਸ਼ ਤੇ ਸਲੋਗਨ ਸਾਂਝੇ ਕਰਨ ਵਾਲ੍ਹਿਆਂ ਵਿੱਚ ਜੀ.ਐਸ.ਤੂਰ, ਜੇ ਐਸ ਗਿੱਦਾ ,ਸੁਭਾਸ਼  ਚੰਦਰ, ਦਿਲਬਾਗ ਸਿੰਘ,ਸੁਰਿੰਦਰ ਕੌਰ ਤੂਰ ਤੇ ਨਰਿੰਦਰਪਾਲ ਸ਼ਾਮਲ ਸਨ। ਮੌਕੇ ਤੇ ਸੜਕ ਸੁਰੱਖਿਆ ਵਾਰੇ ਵਿਦਿਆਰਥੀਆਂ ਨੂੰ ਸਵਾਲ ਵੀ ਕੀਤੇ ਗਏ ਜਿਹਨਾਂ ਦੇ ਸਹੀ ਉੱਤਰ ਦੇਣ ਵਾਲ੍ਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।