ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਜੀ ਦਾ ਮੌਲਾ ਵਾਹਿਦਪੁਰ ਵਿਚ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਅਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਸਨਮਾਨ

ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਜੀ ਨੂੰ ਮੌਲਾ ਵਾਹਿਦਪੁਰ ਵਿਚ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਅਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ। ਪਿਛਲੇ ਦਿਨੀਂ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਮੌਲਾ ਵਾਹਿਦ ਪੁਰ ਵਿਚ 30 ਬੇਟੀਆਂ ਦੀ ਸੰਝੁਕਤ ਰੂਪ ਵਿਚ ਮਨਾਈ ਗਈ।

ਜਿਸ ਵਿਚ ਉਹਨਾਂ ਨੂੰ ਸਮਾਜਸੇਵੀ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ, ਜੋਂ ਕਿ ਸਮਾਜਸੇਵਾ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਰ ਸਮੇਂ ਲੋੜਵੰਦਾ ਦੀ ਮਦਦ ਲਈ ਤਤਪਰ ਰਹਿੰਦੇ ਹਨ। ਜਿਹਨਾਂ ਵਿੱਚੋਂ ਇੱਕ ਸਿਰਕਢ ਉੱਘੇ ਸਮਾਜ ਸੇਵੀ ਅਤੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ  ਬਲਾਕ ਪ੍ਰਧਾਨ ਹਰਪ੍ਰੀਤ ਸਿੰਘ (ਪ੍ਰੀਤ ਪਾਰੋਵਾਲੀਆ ) ਦਾ ਪਿੰਡ ਮੌਲਾ ਵਾਹਿਦ ਪੁਰ ਵਿਚ ਸਨਮਾਨ ਕੀਤਾ ਗਿਆ। ਇਸ ਨੌਜਵਾਨ ਨੇ ਪਿਛਲ਼ੇ ਸਾਲ 2024 ਵਿੱਚ  ਤਿੰਨ ਵਾਰ ਅਲੱਗ ਕੈਂਪਾਂ ਵਿੱਚ ਖ਼ੂਨਦਾਨ ਕੀਤਾ ਸੀ। 
ਇਸ  ਉਪਲਬਧੀ ਲਈ  ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਬੁਲਾਰਾ ਪੰਜਾਬ ਜਗਦੀਸ਼ ਰਾਏ, ਵਾਈਸ ਪ੍ਰਧਾਨ ਬਲਾਕ ਜੋਗਿੰਦਰ ਪਾਲ ਹੈਪੀ, ਜੁਆਇੰਟ ਸਕੱਤਰ ਸੰਤੋਖ ਸਿੰਘ, ਸਮਾਜਸੇਵਿਕਾ ਸੀਮਾ ਰਾਣੀ ਮੌਲਾ ਅਤੇ ਉੱਘੇ ਸਮਾਜ ਸੇਵੀ ਰਾਜੀਵ ਕੰਡਾ ਨੇ ਹਰਪ੍ਰੀਤ ਸਿੰਘ ਦੀ ਸਲਾਘਾ ਕੀਤੀ ਅਤੇ ਉਹਨਾਂ ਨੂੰ ਵਧਾਈ ਦਿੱਤੀ।