ਆਧੁਨਿਕ ਜੀਵਨ ਸ਼ੈਲੀ ਅਤੇ ਹੱਕੀ ਕਿਰਤ ਨਾ ਕਰਨ ਕਾਰਨ ਲੋਕ ਹੋ ਰਹੇ ਹਨ ਬਿਮਾਰੀਆਂ ਦੇ ਸ਼ਿਕਾਰ: ਬਲਵੀਰ ਸਿੰਘ ਸਿੱਧੂ
ਐਸ ਏ ਐਸ ਨਗਰ, 16 ਜਨਵਰੀ- ਸਾਬਕਾ ਸਿਹਤ ਮੰਤਰੀ ਪੰਜਾਬ, ਬਲਵੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਆਧੁਨਿਕ ਜੀਵਨ ਸ਼ੈਲੀ ਅਤੇ ਹੱਕੀ ਕਿਰਤ ਨਾ ਕਰਨ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਸਹਿਣ ਦਾ ਸੱਭਿਆਚਾਰ ਅਤੇ ਕੰਮਕਾਜ ਦੇ ਤਰੀਕੇ ਅਲੱਗ ਸਨ। ਰਸੋਈ ਦਾ ਕਾਫੀ ਕੰਮ ਮਾਤਾਵਾਂ ਅਤੇ ਭੈਣਾਂ, ਹਰ ਇੱਕ ਵਿਅਕਤੀ ਦੁਆਰਾ ਹੱਥੀਂ ਕੀਤਾ ਜਾਂਦਾ ਸੀ, ਪਰ ਅੱਜ ਕੱਲ ਇਹ ਰੀਤ ਢੁੰਢੀ ਹੋ ਗਈ ਹੈ।

ਉਨ੍ਹਾਂ ਨੇ ਸੂਚਿਤ ਕੀਤਾ ਕਿ ਪਹਿਲਾਂ ਲੋਕ ਖੁਦ ਆਪਣਾ ਕੰਮ ਆਪਣੇ ਹੱਥ ਨਾਲ ਕਰਦੇ ਸਨ ਅਤੇ ਇਸ ਕਾਰਨ ਉਨ੍ਹਾਂ ਨੂੰ ਗੋਡਿਆਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਸੀ। ਪਰ ਅੱਜ ਕੱਲ ਖ਼ੁਦ ਕੰਮ ਨਾ ਕਰਨ ਦੇ ਕਾਰਨ ਗੋਡਿਆਂ ਦੀਆਂ ਸਮੱਸਿਆਵਾਂ ਵੱਧ ਰਹੀਆਂ ਹਨ।
ਮਦਨਪੁਰ ਵਿੱਚ ਨਵੇਂ ਖੁੱਲੇ ਸੁੱਖ ਆਯੂਰਵੈਦਿਕ ਕਲੀਨਿਕ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਸ਼ਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਬਿਨਾਂ ਕਿਸੇ ਸ਼ੱਕ ਦੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਗੋਡੇ ਬਦਲੇ ਜਾਣ ਵਾਲੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਚਿੰਤਾ ਦਾ ਵਿਸ਼ਾ ਹਨ ਅਤੇ ਸੁੱਖ ਆਯੂਰਵੈਦਾ ਇਸ ਸਮੱਸਿਆ ਲਈ ਵੱਡੀ ਨਿਆਮਤ ਸਾਬਤ ਹੋਵੇਗਾ।
ਇਸ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਸੁੱਖ ਆਯੂਰਵੈਦਿਕ ਕਲੀਨਿਕ ਦੇ ਖੁੱਲਣ ਨਾਲ ਖਾਸ ਤੌਰ 'ਤੇ ਇਲਾਕੇ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਐਡਵੋਕੇਟ ਪੀ ਸੀ ਸਿੰਘਲਾ, ਮੈਡਮ ਸਿਮਰਨ ਜੀਤ ਕੋਰ ਪਠਾਣਮਾਜਰਾ, ਹਲਕਾ ਸਨੌਰ ਦੇ ਅਵਤਾਰ ਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ ਸਲੂਜਾ, ਸੀ ਟੀ ਯੂ ਯੂਨੀਅਨ ਦੇ ਪ੍ਰਧਾਨ ਸੋਹਣ ਸਿੰਘ, ਜਸਵਿੰਦਰ ਸਿੰਘ, ਅਮਰਦੀਪ ਸਿੰਘ ਮਦਨਪੁਰ, ਭਗਤ ਸਿੰਘ ਕੈਸੀਅਰ ਗੁਰਭਾਈ ਜੈਤਾ ਜੀ, ਸੰਜੇ ਗੋਤਮ, ਸੁਖਮੰਦਰ ਸਿੰਘ, ਗੁਰਪਾਲ ਸਿੰਘ ਅਤੇ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।
ਅਖੀਰ ਵਿੱਚ ਸ. ਰਾਜਵਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।