
PEC ਵਿੱਚ AICTE-ATAL ਸਪਾਂਸਰਡ ਸਮਾਰਟ ਮੈਨੂਫੈਕਚਰਿੰਗ ਅਤੇ ਇੰਡਸਟਰੀ 4.0 ਵਿਸ਼ੇ ਤੇ FDP ਦਾ ਕੀਤਾ ਗਿਆ ਸਫ਼ਲ ਆਯੋਜਨ
ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੁ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਪ੍ਰੋਡਕਸ਼ਨ ਐਂਡ ਇੰਡਸਟਰੀਅਲ ਇੰਜੀਨੀਅਰਿੰਗ ਵਿਭਾਗ ਅਤੇ ਵਰਕਸ਼ਾਪ ਅਤੇ ਸਕਿਲ ਡਿਵੈਲਪਮੈਂਟ ਸੈਂਟਰ ਵੱਲੋਂ AICTE ATAL ਸਪਾਂਸਰਡ FDP ਦਾ ਸਫਲ ਆਯੋਜਨ ਕੀਤਾ ਗਿਆ।
ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੁ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਪ੍ਰੋਡਕਸ਼ਨ ਐਂਡ ਇੰਡਸਟਰੀਅਲ ਇੰਜੀਨੀਅਰਿੰਗ ਵਿਭਾਗ ਅਤੇ ਵਰਕਸ਼ਾਪ ਅਤੇ ਸਕਿਲ ਡਿਵੈਲਪਮੈਂਟ ਸੈਂਟਰ ਵੱਲੋਂ AICTE ATAL ਸਪਾਂਸਰਡ FDP ਦਾ ਸਫਲ ਆਯੋਜਨ ਕੀਤਾ ਗਿਆ।
"ਸਮਾਰਟ ਮੈਨੂਫੈਕਚਰਿੰਗ ਟੈਕਨੋਲੋਜੀਸਅਤੇ ਇੰਡਸਟਰੀ 4.0" ਵਿਸ਼ੇ 'ਤੇ ਆਧਾਰਿਤ ਇਹ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (FDP) 6 ਤੋਂ 11 ਜਨਵਰੀ 2025 ਤੱਕ (ਔਨਲਾਈਨ ਮੋਡ) ਕਰਵਾਇਆ ਗਿਆ, ਜਿਸ ਵਿਚ ਭਾਰਤ ਦੇ ਪ੍ਰਸਿੱਧ ਸਥਾਨਾਂ ਤੋਂ 210 ਪ੍ਰਤੀਭਾਗੀਆਂ ਨੇ ਹਿੱਸਾ ਲਿਆ।
ਇਸ ਪ੍ਰੋਗਰਾਮ ਨੂੰ PEC ਦੇ ਡਾਇਰੈਕਟਰ ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ ਦੀ ਸਰਪ੍ਰਸਤੀ ਅਧੀਨ ਅਤੇ ਪ੍ਰੋਫੈਸਰ ਆਰ. ਐਮ. ਬੇਲੋਕਰ ਦੀ ਕੋ-ਪੈਟ੍ਰਨਸ਼ਿਪ ਹੇਠ ਆਯੋਜਿਤ ਕੀਤਾ ਗਿਆ। ਇਸ ਦਾ ਕੋਆਰਡੀਨੇਸ਼ਨ ਪ੍ਰੋਫੈਸਰ ਆਰ. ਐਸ. ਵਾਲੀਆ ਅਤੇ ਡਾ. ਮੋਹਿਤ ਤਿਆਗੀ ਨੇ ਕੀਤਾ, ਜਦੋਂ ਕਿ ਪ੍ਰੋਫੈਸਰ ਅੰਜੂ ਸਿੰਗਲਾ, ਡਾ. ਸੁਮਨ ਕਾਂਤ, ਡਾ. ਰਾਹੁਲ ਓ. ਵੈਸ਼ਿਆ, ਡਾ. ਜਿੰਮੀ ਕਰਲੂਪੀਆ, ਅਤੇ ਡਾ. ਨਿਧੀ ਤਨਵਰ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਇਸ FDP ਦਾ ਮੁਖ ਉਦੇਸ਼ ਇੰਡਸਟਰੀ 4.0 ਨਾਲ ਸਬੰਧਤ ਤਕਨੀਕੀ ਵਿਕਾਸ ਅਤੇ ਚੁਣੌਤੀਆਂ 'ਤੇ ਚਰਚਾ ਕਰਨੀ ਸੀ। ਇੰਡਸਟਰੀ 4.0, ਜਿਸ ਨੂੰ ਚੌਥੀ ਉਦਯੋਗਿਕ ਕ੍ਰਾਂਤੀ ਕਿਹਾ ਜਾਂਦਾ ਹੈ, ਇਸ ਵਿਚ ਔਟੋਮੇਸ਼ਨ, ਇੰਟਰ-ਕੰਨੇਕਟਿਵਿਟੀ, ਅਤੇ ਰੀਅਲ-ਟਾਈਮ ਓਪਟੀਮਾਈਜੇਸ਼ਨ ਤੇ ਆਧਾਰਿਤ ਹੈ। ਇਸ ਦੌਰਾਨ ਸੈਸ਼ਨਾਂ ਵਿੱਚ ਸਾਈਬਰ-ਫਿਜ਼ੀਕਲ ਸਿਸਟਮਸ, ਸਮਾਰਟ ਮੈਨੂਫੈਕਚਰਿੰਗ ਫ਼ਰੇਮਵਰਕਸ, ਅਤੇ ਪਾਰੰਪਰਿਕ ਮੈਨੂਫੈਕਚਰਿੰਗ ਪ੍ਰਕਿਰਿਆਵਾਂ ਨੂੰ ਡਿਜੀਟਲ ਤਰੀਕੇ ਨਾਲ ਜੋੜਨ ਲਈ ਨਵੀਆਂ ਤਕਨੀਕਾਂ 'ਤੇ ਗਹਿਰਾਈ ਨਾਲ ਚਰਚਾ ਕੀਤੀ ਗਈ।
ਇਸ ਪ੍ਰੋਗਰਾਮ ਵਿੱਚ IITs, NITs, DRDO, NPL, CSIO ਅਤੇ ਵਿਦੇਸ਼ਾਂ ਦੇ ਪ੍ਰਸਿੱਧ ਸ਼ਖਸੀਆਂ, ਵਿਗਿਆਨੀਆਂ ਅਤੇ ਉਦਯੋਗ ਮਾਹਿਰਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਉੱਨਤ ਮੈਨੂਫੈਕਚਰਿੰਗ ਟੈਕਨੋਲੋਜੀਆਂ ਅਤੇ ਉਦਯੋਗਿਕ ਪ੍ਰਕਿਰਿਆਵਾਂ ਵਿੱਚ ਉਹਨਾਂ ਦੇ ਕ੍ਰਾਂਤੀਕਾਰੀ ਉਪਯੋਗਾਂ ਬਾਰੇ ਮਹੱਤਵਪੂਰਨ ਜਾਣਕਾਰੀ ਵੀ ਸਾਂਝੀ ਕੀਤੀ।
ਪ੍ਰੋ. ਆਰ. ਐਸ. ਵਾਲੀਆ, ਕੋਆਰਡੀਨੇਟਰ ਅਤੇ ਵਰਕਸ਼ਾਪ ਅਤੇ ਸਕਿਲ ਡਿਵੈਲਪਮੈਂਟ ਸੈਂਟਰ ਦੇ ਮੁਖੀ ਨੇ ਕਿਹਾ, "ਇਹ FDP ਗਿਆਨ ਅਤੇ ਹੁਨਰ ਸਾਂਝੇ ਕਰਨ ਦਾ ਇਕ ਮਹੱਤਵਪੂਰਨ ਮੰਚ ਹੈ, ਜੋ ਪ੍ਰਤੀਭਾਗੀਆਂ ਨੂੰ ਗਲੋਬਲ ਮੈਨੂਫੈਕਚਰਿੰਗ ਰੁਝਾਨਾਂ ਦੇ ਨਾਲ ਤਾਲਮੇਲ ਬੈਠਾਉਣ ਵਿੱਚ ਮਦਦ ਕਰਦਾ ਹੈ।"
ਡਾ. ਮੋਹਿਤ ਤਿਆਗੀ, ਕੋ-ਕੋਆਰਡੀਨੇਟਰ ਨੇ AICTE ਦੀ ATAL ਅਕੈਡਮੀ ਦਾ ਧੰਨਵਾਦ ਕਰਦਿਆਂ ਕਿਹਾ, ਕਿ "ਇੰਡਸਟਰੀ 4.0 ਦੇ ਤਿੱਖੇ ਬਦਲਦੇ ਦ੍ਰਿਸ਼ ਦੇ ਵਿੱਚ, ਲਗਾਤਾਰ ਅਪਸਕਿਲਿੰਗ ਦੀ ਲੋੜ ਹੈ। ਇਹ FDP ਇਸ ਦਿਸ਼ਾ ਵੱਲ ਇਕ ਮਹੱਤਵਪੂਰਨ ਉਪਰਾਲਾ ਹੈ।"
