ਸ਼ੁਭਮ ਪ੍ਰੀਤ ਚੌਹਾਨ ਅਤੇ ਵਰਿੰਦਰ ਕੁਮਾਰ ਬਿੰਦੂ ਗੁੱਜਰ ਪਲੇਅਰ ਨੇ ਪੌਦੇ ਲਗਾਏ

ਗੜ੍ਹਸ਼ੰਕਰ, 12 ਜਨਵਰੀ- ਪਿੰਡ ਹੈਬੋਵਾਲ ਤੋਂ ਸਮਾਜਿਕ ਕੰਮਾਂ ਵਿੱਚ ਹਮੇਸ਼ਾ ਵੱਧ ਚੜ ਕੇ ਹਿੱਸਾ ਲੈਣ ਵਾਲੇ ਗੁਰੂਦੱਤ ਭਾਰਦਵਾਦ ਵੱਲੋਂ ਆਪਣੇ ਜਨਮਦਿਨ ਮੌਕੇ ਕੀਤੇ ਗਏ 46 ਪੌਦੇ ਲਗਾਉਣ ਦੇ ਸੰਕਲਪ ਦੇ ਤਹਿਤ ਉਹਨਾਂ ਵੱਲੋਂ ਤਿੰਨ ਪੌਦੇ ਬੀਤੇ ਕੱਲ ਪਿੰਡ ਹੈਬੋਵਾਲ ਵਿੱਚ ਲਗਾ ਦਿੱਤੇ ਗਏ ਸਨ ਅਤੇ 43 ਪੌਦੇ ਅੱਜ ਉਹਨਾਂ ਨੇ ਪਿੰਡ ਕੋਟ ਵਿੱਚ ਲਗਾਉਣ ਲਈ ਸ਼ੁਭਮ ਪ੍ਰੀਤ ਚੌਹਾਨ ਅਤੇ ਵਰਿੰਦਰ ਕੁਮਾਰ ਬਿੰਦੂ ਗੁੱਜਰ ਪਲੇਅਰ ਨੂੰ ਭੇਜੇ ਤਾਂ ਕਿ ਇਹ ਪੌਦੇ ਲਗਾ ਦਿੱਤੇ ਜਾਣ।

ਇਹ ਪੌਦੇ ਲਗਾਣ ਮੌਕੇ ਸ਼ੁਭਮ ਪ੍ਰੀਤ ਚੌਹਾਨ ਅਤੇ ਵਰਿੰਦਰ ਕੁਮਾਰ ਬਿੰਦੂ ਨੇ ਦੱਸਿਆ ਕਿ ਵਾਤਾਵਰਨ ਪ੍ਰੇਮੀ ਗੁਰੂ ਦੱਤ ਵੱਲੋਂ ਲਿਆ ਗਿਆ ਇਹ ਸੰਕਲਪ ਇੱਕ ਨਵੇਕਲਾ ਕਾਰਜ ਹੈ| ਉਹਨਾਂ ਦੱਸਿਆ ਕਿ ਗੁਰੂਦੱਤ ਵੱਲੋਂ ਭੇਜੇ ਗਏ ਪੌਦਿਆਂ ਨੂੰ ਅੱਜ ਲਗਾ ਦਿੱਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਪੌਦੇ ਵੀ ਲਗਾਏ ਜਾਣਗੇ। ਉਨ੍ਹਾਂ ਵਾਤਾਵਰਣ ਪ੍ਰੇਮੀ ਪੰਕਜ਼ ਸ਼ੋਰੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਜਿਨ੍ਹਾਂ ਇਸ ਕਾਰਜ ਨੂੰ ਆਪ ਅੱਗੇ ਹੋ ਕੇ ਨੇਪਰੇ ਚਾੜਿਆ।