ਵੇਦਾਂਤ ਕੁਟੀਆ ਭਾਮ ਵਿਖੇ ਸਾਲਾਨਾ ਭੰਡਾਰਾ ਆਯੋਜਿਤ ਕੀਤਾ ਗਿਆ
ਹੁਸ਼ਿਆਰਪੁਰ- ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਵੇਦਾਂਤ ਕੁਟੀਆ ਵਿਖੇ ਸੰਤ ਵਿਸ਼ਵਾ ਨੰਦ ਸੰਤ ਬ੍ਰਹਮਾ ਨੰਦ ਸੰਤ ਮੋਹਨ ਦਾਸ ਦੀ ਯਾਦ ਵਿੱਚ ਸਾਲਾਨਾ ਸਮਾਗਮ ਮਹੰਤ ਹਰੀਦਾਸ ਜੀ ਧੂਨੇ ਵਾਲੇ ਮਾਹਿਲਪੁਰ ਅਤੇ ਮਹੰਤ ਬਲਜੀਤ ਦਾਸ ਜੀ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਸ ਮੌਕੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ , ਉਸ ਤੋਂ ਬਾਅਦ ਭਾਈ ਸੁਖਦੇਵ ਸਿੰਘ ਨਡਾਲੋ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ 'ਤੇ, ਮਹਾਂਪੁਰਖਾਂ ਅਤੇ ਸੰਤਾਂ ਦੁਆਰਾ ਸੰਗਤਾਂ ਨੂੰ ਪ੍ਰਵਚਨ ਕੀਤੇ ਗਏ।ਇਸ ਮੌਕੇ ਸੰਤ
ਰਣਜੀਤ ਸਿੰਘ ਬਾਹੋਵਾਲ ਸੰਤ ਗੁਰਚਰਨ ਸਿੰਘ ਬੱਡੋ ਸੰਤ ਹਰਕ੍ਰਿਸ਼ਨ ਸਿੰਘ ਸੋਢੀ, ਮਹੰਤ ਪਵਨ ਕੁਮਾਰ ਪੱਟੀ, ਸੰਤ ਗਿਰਧਾਰੀ ਦਾਸ ਕਾਹਮਾ ਸੰਤ ਕ੍ਰਿਸ਼ਨ ਨੰਦ ਸੂਣਾ, ਸੰਤ ਜੋਗਾ ਦਾਸ ਕਰੀਹਾ
ਅਜਾਇਬ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।