ਮਹਿੰਦਰਾ ਦੀ ਨਵੀਂ ਆਈਕਾਨ ਪੇਸ਼ਕਸ਼ ਦਾ ਨਾਮ ਹੋਵੇਗਾ 'ਥਾਰ ਰੌਕਸ'

ਚੰਡੀਗਡ਼੍ਹ, 23 ਜੁਲਾਈ - ਭਾਰਤ ਦੀ ਪ੍ਰਮੁੱਖ ਐਸਯੂਵੀ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਅੱਜ ਆਪਣੀ ਨਵੀਂ ਐਸਯੂਵੀ ਦੇ ਬ੍ਰਾਂਡ ਨਾਮ ਦਾ ਐਲਾਨ ਕੀਤਾ ਹੈ। ਇਸ ਨਵੀ ਪੇਸ਼ਕਸ਼ ਨੂੰ 'ਮਹਿੰਦਰਾ ਥਾਰ ਰੌਕਸ' ਦਾ ਨਾਮ ਦਿੱਤਾ ਗਿਆ ਹੈ। ਆਟੋਮੋਟਿਵ ਉਦਯੋਗ ਵਿੱਚ ਨਵੇਂ ਮਿਆਰ ਸਥਾਪਤ ਕਰਨ

ਚੰਡੀਗਡ਼੍ਹ, 23 ਜੁਲਾਈ - ਭਾਰਤ ਦੀ ਪ੍ਰਮੁੱਖ ਐਸਯੂਵੀ  ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਅੱਜ ਆਪਣੀ ਨਵੀਂ ਐਸਯੂਵੀ ਦੇ ਬ੍ਰਾਂਡ ਨਾਮ  ਦਾ  ਐਲਾਨ ਕੀਤਾ ਹੈ। ਇਸ ਨਵੀ ਪੇਸ਼ਕਸ਼ ਨੂੰ 'ਮਹਿੰਦਰਾ ਥਾਰ ਰੌਕਸ' ਦਾ ਨਾਮ ਦਿੱਤਾ ਗਿਆ ਹੈ। ਆਟੋਮੋਟਿਵ ਉਦਯੋਗ ਵਿੱਚ ਨਵੇਂ ਮਿਆਰ ਸਥਾਪਤ ਕਰਨ ਅਤੇ ਪ੍ਰਮਾਣਿਕ ਐਸਯੂਵੀ ਦੇ ਨਿਰਮਾਤਾ ਦੇ ਰੂਪ ਵਿੱਚ ਜਾਣੇ ਜਾਂਦੇ, ਮਹਿੰਦਰਾ ਦੀ ਨਵੀਨਤਮ ਪੇਸ਼ਕਸ਼ 'ਦ' ਐਸਯੂਵੀ ਇੱਕ ਅਜਿਹਾ ਵਾਹਨ ਜਿਸਨੂੰ ਕਾਬਲੀਅਤ, ਪ੍ਰਦਰਸ਼ਨ, ਆਕਰਸ਼ਕ ਦਿੱਖ ਸੁਰੱਖਿਆ ਅਤੇ ਟੈਕਨੋਲੋਜੀ ਦੇ ਬੇਮਿਸਾਲ ਮਿਸ਼ਰਣ ਦੀ ਪੇਸ਼ਕਸ਼ ਕਰਨ ਲਈ ਡਿਜ਼ਾਈਨ ਅਤੇ ਇੰਜੀਨੀਅਰਿੰਗ ਕੀਤਾ ਗਿਆ ਹੈ। ਥਾਰ ਰੌਕਸ ਥਾਰ ਪੋਰਟਫੋਲੀਓ ਦਾ ਵਿਸਤਾਰ ਕਰਦਾ ਹੈ। ਐਮਐਂਡਐਮ ਲਿਮਟਿਡ ਦੇ ਆਟੋਮੋਟਿਵ ਸੈਕਟਰ ਦੇ ਪ੍ਰੈਜ਼ੀਡੈਂਟ , ਵਿਜੇ ਨਾਕਰਾ ਨੇ ਕਿਹਾ, ਥਾਰ ਰੌਕਸ ਆਪਣੇ ਵਿਲੱਖਣ ਡਿਜ਼ਾਈਨ, ਪ੍ਰੀਮੀਅਮ ਕੁਆਲਿਟੀ, ਉੱਨਤ ਟੈਕਨੋਲੋਜੀ, ਬਿਹਤਰ ਕਾਰਗੁਜ਼ਾਰੀ, ਕਾਬਲੀਅਤ ਅਤੇ ਸੁਰੱਖਿਆ ਦੇ ਨਾਲ ਇੱਕ ਬਿਹਤਰੀਨ ਐਸਯੂਵੀ ਹੈ। ਆਈਕਾਨਿਕ ਥਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਬਰਕਰਾਰ ਰੱਖਦੇ ਹੋਏ ਥਾਰ ਰੌਕਸ ਇੱਕ ਰੌਕਸਟਾਰ ਵਰਗੀ ਵਿਸ਼ਾਲ ਸ਼ਖਸੀਅਤ ਨੂੰ ਦਰਸ਼ਾਉਂਦੀ ਹੈ ਅਤੇ ਇਹ ਐਸਯੂਵੀ ਸੈਗਮੇਂਟ ਵਿੱਚ ਹਲਚਲ ਮਚਾ ਦੇਵੇਗੀ।