ਗੜ੍ਹਸ਼ੰਕਰ ਚ ਮਾਈਨਿੰਗ ਮਾਫੀਆ ਸਰਗਰਮ ਬੇਖੌਫ ਚੱਲ ਰਿਹਾ ਗੈਰ-ਕਾਨੂੰਨੀ ਮਿੱਟੀ ਮਾਫੀਆ ਦਾ ਧੰਦਾ :- ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ 15 ਜੂਨ- ਹਲਕਾ ਗੜ੍ਹਸ਼ੰਕਰ ਵਿਚ ਮਿੱਟੀ ਮਾਫੀਆ ਵੱਲੋਂ ਅੰਨ੍ਹੇਵਾਹ ਚੱਲ ਰਹੀ ਮਾਈਨਿੰਗ ਦੇ ਮਸਲੇ ਨੂੰ 'ਆੜੇ ਹੱਥੀਂ ਲੈਂਦੇ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਲਾਕੇ ਵਿਚ ਮਿੱਟੀ ਮਾਫੀਆ ਗੈਂਗ ਦੀ ਗੈਰ-ਕਾਨੂੰਨੀ ਮਾਈਨਿੰਗ ਇਸ ਵੇਲੇ ਸਿਖਰਾਂ 'ਤੇ ਚੱਲ ਰਹੀ ਹੈ। "ਇਹ ਸਾਰਾ ਗੋਰਖਧੰਦਾ ਬਾਕਾਇਦਾ ਪੁਲਸ, ਮਾਈਨਿੰਗ ਅਤੇ ਟਰਾਂਸਪੋਰਟ ਵਿਭਾਗ ਦੇ ਅਫਸਰਾਂ ਦੀ ਕਥਿਤ ਮਿਲੀਭੁਗਤ ਨਾਲ ਚੱਲ ਰਿਹਾ ਹੈ।

ਗੜ੍ਹਸ਼ੰਕਰ 15 ਜੂਨ- ਹਲਕਾ ਗੜ੍ਹਸ਼ੰਕਰ ਵਿਚ ਮਿੱਟੀ ਮਾਫੀਆ ਵੱਲੋਂ ਅੰਨ੍ਹੇਵਾਹ ਚੱਲ ਰਹੀ ਮਾਈਨਿੰਗ ਦੇ ਮਸਲੇ ਨੂੰ 'ਆੜੇ ਹੱਥੀਂ ਲੈਂਦੇ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਲਾਕੇ ਵਿਚ ਮਿੱਟੀ ਮਾਫੀਆ ਗੈਂਗ ਦੀ ਗੈਰ-ਕਾਨੂੰਨੀ ਮਾਈਨਿੰਗ ਇਸ ਵੇਲੇ ਸਿਖਰਾਂ 'ਤੇ ਚੱਲ ਰਹੀ ਹੈ। "ਇਹ ਸਾਰਾ ਗੋਰਖਧੰਦਾ ਬਾਕਾਇਦਾ ਪੁਲਸ, ਮਾਈਨਿੰਗ ਅਤੇ ਟਰਾਂਸਪੋਰਟ ਵਿਭਾਗ ਦੇ ਅਫਸਰਾਂ ਦੀ ਕਥਿਤ ਮਿਲੀਭੁਗਤ ਨਾਲ ਚੱਲ ਰਿਹਾ ਹੈ। 
ਭਾਜਪਾ ਆਗੂ ਨੇ ਕਿਹਾ ਕਿ ਹਲਕੇ ਵਿਚ ਸਿਰਫ ਕੁਝ ਬੰਦਿਆਂ ਵੱਲੋਂ ਗਿਰੋਹ ਬਣਾ ਕੇ ਮਿੱਟੀ ਪੁਟਾਈ ਅਤੇ ਢੁਆਈ ਮਾਫੀਆ ਚਲਾਇਆ ਜਾ ਰਿਹਾ ਹੈ। ਇਨ੍ਹਾ ਮਾਈਨਿੰਗ ਮਾਫੀਏ ਵਾਲਿਆਂ ਦੇ ਟਰੈਕਟਰਾਂ 'ਤੇ ਨਾ ਕਿਤੇ ਨੰਬਰ ਪਲੇਟ ਹੁੰਦੀ ਹੈ ਅਤੇ ਨਾ ਹੀ ਵਾਹਨ ਚਾਲਕਾਂ ਕੋਲ ਡਰਾਈਵਿੰਗ ਲਾਇਸੈਂਸ। ਰੋਜ਼ਾਨਾ ਮਿੱਟੀ ਨਾਲ ਲੱਦੀਆਂ ਟਰਾਲੀਆਂ ਲੈ ਕੇ ਇਹ ਸੈਂਕੜੇ" ਟਰੈਕਟਰ-ਟਰਾਲੀਆਂ ਹਲਕਾ ਗੜ੍ਹਸ਼ੰਕਰ ਦੇ ਥਾਣਿਆਂ ਅਤੇ ਚੌਕੀਆਂ ਅੱਗੋਂ ਰੋਜ਼ਾਨਾ ਲੰਘਦੀਆਂ ਹਨ ਪਰ ਪੁਲਸ ਨੂੰ ਇਹ ਨਜ਼ਰ ਨਹੀਂ ਆਉਂਦੀਆਂ। 
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗੜ੍ਹਸ਼ੰਕਰ ਵਿਚ ਮਿੱਟੀ ਮਾਫੀਆ ਦਾ ਇਕ ਗਿਰੋਹ ਬਣਾ ਕੇ ਕੰਮ ਕਰਨ ਵਾਲੀਆਂ ਇਨ੍ਹਾਂ ਪਾਰਟੀਆਂ ਤੋਂ ਇਲਾਵਾ ਜੇਕਰ ਕੋਈ ਆਮ ਵਿਅਕਤੀ ਟਰੈਕਟਰ-ਟਰਾਲੀ ਲੈ ਕੇ ' ਆਪਣੀ ਜ਼ਮੀਨ ਵਿਚੋਂ ਵੀ ਮਿੱਟੀ ਚੁੱਕੇ ਤਾਂ ਪੁਲਸ ਦੀਆਂ ਟੀਮਾਂ ਉਸ ਨੂੰ ਆ ਕੇ ਘੇਰਦੀਆਂ ਹਨ ਅਤੇ ਉਸ ਨੂੰ ਹਜ਼ਾਰਾਂ ਰੁਪਏ ਜੁਰਮਾਨਾ ਪਾਇਆ ਜਾਂਦਾ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਗ੍ਹਾ-ਜਗ੍ਹਾ ਮਿੱਟੀ ਦੀ ਪੁਟਾਈ ਜੇ. ਸੀ. ਬੀ. ਮਸ਼ੀਨਾਂ ਨਾਲ 10 ਫੁੱਟ ਤੱਕ ਕੀਤੀ ਜਾ ਰਹੀ ਹੈ ਅਤੇ ਮਾਈਨਿੰਗ ਵਿਭਾਗ ਜਾਣਬੁੱਝ
ਕੇ ਅੱਖਾਂ ਬੰਦ ਕਰ ਕੇ ਬੈਠਾ ਹੈ। ਜਦਕਿ ਨਾ ਤਾਂ ਢਾਈ ਫੁੱਟ ਤੋਂ ਵਧ ਪੁਟਾਈ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਹ ਪੁਟਾਈ ਜੇ. ਸੀ. ਬੀ. ਮਸ਼ੀਨਾਂ ਨਾਲ ਕੀਤੀ ਜਾ ਸਕਦੀ ਹੈ। ਪਰ ਸ਼ਰੇਆਮ ਕਾਨੂੰਨ ਦੀਆਂ ਮਾਈਨਿੰਗ ਵਿਭਾਗ ਆਪ ਧੱਜੀਆਂ ਉਡਵਾ ਰਿਹਾ ਹੈ।ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਟਰੈਕਟਰ-ਟਰਾਲੀਆਂ ਦੇ ਇਸ ਮਾਫੀਆ ਨਾਲ ਹਾਦਸਿਆਂ ਵਿਚ 5 ਵਿਅਕਤੀ ਜਾਨ ਗੁਆ ਚੁੱਕੇ ਹਨ ਅਤੇ ਟਰਾਂਸਪੋਰਟ ਵਿਭਾਗ ਦੇ ਕੰਨ੍ਹ 'ਤੇ ਜੂੰ ਤੱਕ ਨਹੀਂ ਸਰਕੀ ਹੈ।
ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਦੇ ਪਿੰਡਾਂ ਦੇ ਲੋਕ ਇਨ੍ਹਾਂ ਟਰਾਲੀਆਂ ਤੋਂ ਕਾਫੀ ਪ੍ਰੇਸ਼ਾਨ ਹਨ ਅਤੇ ਇਨ੍ਹਾਂ ਓਵਰਲੋਡਿਡ ਟਰਾਲੀਆਂ ਕਾਰਨ ਸੜਕਾਂ ਦਾ ਨੁਕਸਾਨ ਹੋ ਰਿਹਾ ਹੈ। ਦਿਨ-ਰਾਤ ਚੱਲਣ ਵਾਲੀਆਂ ਇਹ ਟਰਾਲੀਆਂ ਪਿੰਡਾਂ ਨੂੰ ਜਾਣ ਵਾਲਾ ਸਾਰਾ ਰਸਤਾ ਘੇਰੀ ਰੱਖਦੀਆਂ ਹਨ ਅਤੇ ਆਮ ਲੋਕਾਂ ਨੂੰ ਇਨ੍ਹਾਂ ਕਰਕੇ ਕਾਫੀ ਖੱਜਲ-ਖੁਆਰ ਹੋਣਾ ਪੈਂਦਾ ਹੈ। 
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਹ ਸਾਰਾ ਕੁਝ ਸੱਤਾਧਾਰੀਆਂ ਦੀ ਸ਼ਹਿ 'ਤੇ ਹੀ ਚੱਲ ਰਿਹਾ ਹੈ । ਉਨ੍ਹਾਂ ਅਫਸਰਾਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਬਿਹਤਰ ਹੋਵੇਗਾ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ।