ਆਈਟੀਆਈ ਨਵਾਂਸ਼ਹਿਰ ਚ ਲੱਗੀਆਂ ਰੌਣਕਾਂ
ਨਵਾਂਸ਼ਹਿਰ- ਆਈਟੀਆਈ ਨਵਾਂਸ਼ਹਿਰ ਵਿਖੇ ਅੱਜ ਦਾ ਦਿਨ ਬਹੁਤ ਰੁਝੇਵਿਆਂ ਭਰਿਆ ਰਿਹਾ ਕਿਓਂਕਿ ਤਿੰਨ ਜਨਵਰੀ ਨੂੰ ਸਵੇਰੇ ਕੈਰੀਅਰ ਗਾਈਡੈਂਸ ਸੈਮੀਨਾਰ ਹੋਇਆ ਉਪਰੰਤ ਵੈਲਕਮ 25 ਪ੍ਰੋਗਰਾਮ ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸ਼ਹੀਦੇ ਆਜਮ ਸ. ਭਗਤ ਸਿੰਘ ਦੀ ਸੋਚ ਤੇ ਪਿਟਸਾ ਅਧੀਨ ਸਾਂਝਾ ਪ੍ਰੋਗਰਾਮ ਪ੍ਰਿੰਸੀਪਲ ਸ਼੍ਰੀ ਓਮਕਾਰ ਸਿੰਘ ਸ਼ੀਂਹਮਾਰ ਮਹਿੰਦੀਪੁਰ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ| ਜਿਸ ਵਿੱਚ ਇਲਾਕੇ ਦੇ ਮਸ਼ਹੂਰ ਗਾਇਕ ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ ਦੀ ਅਗਵਾਈ ਚ ਪ੍ਰਿੰਸੀਪਲ ਸਾਹਿਬ ਨੂੰ ਅਸ਼ੀਰਵਾਦ ਦੇਣ ਆਪਣੀ ਪੂਰੀ ਕਲਾਕਾਰ ਸੰਗੀਤ ਸਭਾ ਸਮੇਤ ਪਹੁੰਚ ਕੇ ਚਾਰ ਚੰਨ ਲਗਾ ਦਿੱਤੇ।

ਗਾਇਕਾਂ ਦੇ ਹੜ੍ਹ ਵਿੱਚ ਸੁਰਾਂ ਦੀ ਲਹਿਰ ਦਰਿਆ ਬਣ ਕੇ ਸਮੁੰਦਰ ਦਾ ਰੂਪ ਬਣ ਗਈ। ਪ੍ਰਿੰਸੀਪਲ ਓਮਕਾਰ ਸਿੰਘ ਸ਼ੀਂਹਮਾਰ ਨੇ ਕਿਹਾ ਕੀੜੀ ਘਰ ਤਾਂ ਇੱਕ ਭਗਵਾਨ ਆਇਆ ਸੀ ਪਰ ਅੱਜ ਮੇਰੇ ਆਈਟੀਆਈ ਮੰਦਿਰ ਵਿੱਚ ਭਗਵਾਨਾਂ ਦਾ ਹੜ੍ਹ ਆ ਗਿਆ। ਪ੍ਰਧਾਨ ਲਖਵਿੰਦਰ ਸੂਰਾਪੁਰੀ ਨੂੰ ਪ੍ਰਿੰਸੀਪਲ ਵਲੋਂ ਬੁੱਕਾ ਤੇ ਗਲ਼ ਚ ਹਾਰ ਪਾਕੇ ਅਤੇ ਸਾਰੇ ਸਤਿਕਾਰਯੋਗ ਗਾਇਕਾਵਾਂ ਦਾ ਸਮੂਹ ਸਟਾਫ ਵਲੋਂ ਹਾਰ ਪਾਕੇ ਸਵਾਗਤ ਕੀਤਾ ਗਿਆ। ਪ੍ਰੋਗਰਾਮ ਹਾਲ ਚ ਸਿਖਿਆਰਥਣਾਂ ਵਲੋ ਰੀਬਨ ਰਸਮ ਅਤੇ ਤਿਲਕ ਲਗਾ ਕੇ ਕਲਾਕਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਫਿਰ ਸ਼ੁਰੂਆਤ ਹੋਈ।
ਇਸ ਮੌਕੇ ਗਾਇਕਾ ਪੂਨਮ ਬਾਲਾ, ਰਾਣੀ ਅਰਮਾਨ, ਲਖਵਿੰਦਰ ਲੱਖਾ, ਦਿਲਬਰਜੀਤ ਦਿਲਬਰ, ਹਰਦੇਵ ਚਾਹਲ, ਸੀਤਲ ਰਾਮ ਸੀਤਲ ਬਘੌਰਾਂ, ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਨੇ ਆਪਣੀ ਆਪਣੀ ਕਲਾ ਵਿਖੇਰ ਕੇ ਸਾਰਿਆਂ ਨੂੰ ਮੰਤਰ ਮੁਘਦ ਕਰ ਦਿੱਤਾ। ਇੰਝ ਲੱਗ ਰਿਹਾ ਸੀ ਜਿਵੇਂ ਅਸੀਂ ਦੇਵਤੇ ਉਤਰੇ ਹੋਣ ਤੇ ਆਈਟੀਆਈ ਉੱਤੇ ਸੁਰਾਂ ਨਾਲ ਭਿੱਜੇ ਫੁੱਲਾਂ ਦੀ ਵਰਖਾ ਕਰਦੇ ਹੋਣ। ਸਮੂਹ ਸਟਾਫ ਅਤੇ ਸਿੱਖਿਆਰਥੀ ਗਦਗਦ ਹੋ ਗਏ। ਆਈਟੀਆਈ ਨਵਾਂਸ਼ਹਿਰ ਦੇ ਬੱਚਿਆਂ ਵਲੋਂ ਵੀ ਗੀਤ, ਕਵਿਤਾਵਾਂ ਅਤੇ ਇੱਕ ਬੱਚੇ ਨੇ ਤਬਲਾ ਵਾਦਨ ਵੀ ਕੀਤਾ ਅਤੇ ਪ੍ਰਿੰਸੀਪਲ ਸ਼੍ਰੀ ਓਮਕਾਰ ਸਿੰਘ ਸ਼ੀਂਹਮਾਰ ਨੇ 'ਧੀਆਂ ਜੱਗ ਦੀਆਂ ਨੀਹਾਂ' ਗੀਤ ਗਾਕੇ ਆਪਣੀ ਹਾਜਰੀ ਲਗਵਾਈ।
ਇਸ ਮੌਕੇ ਆਈਟੀਆਈ ਦਾ ਸਮੂਹ ਸਟਾਫ ਸ਼੍ਰੀ ਅਜੇ ਕੁਮਾਰ ਟ੍ਰੇਨਿੰਗ ਅਫਸਰ, ਸੁਰਿੰਦਰਜੀਤ ਸਿੰਘਾ ਟ੍ਰੇਨਿੰਗ ਅਫਸਰ, ਰਜਿੰਦਰ ਕੁਮਾਰ ਏਏਏ ਜੇ ਅਤੇ ਪਲੇਸਮੈਂਟ ਅਫਸਰ, ਜਤਿੰਦਰ ਕਾਟਲ ਪ੍ਰੋਗਰਾਮ ਅਫਸਰ, ਰਣਜੀਤ ਵਰਮਾ ਅਸਿਸਟੈਂਟ ਪਲੇਸਮੈਂਟ ਅਫਸਰ, ਮੈਡਮ ਗੁਰਪ੍ਰੀਤ ਕੌਰ ਐਨ ਐੱਸ ਐੱਸ ਇੰਚਾਰਜ ਨਵਾਂਸ਼ਹਿਰ, ਉਰਮਿਲਜੀਤ ਕੌਰ ਸੁਪਰਡੈਂਟ, ਰਮੇਸ਼ ਕੁਮਾਰ ਸੀਨੀਅਰ ਅਸਿਸਟੈਂਟ, ਹਰਮਿੰਦਰ ਕੌਰ ਫਾਰਮਾਸਿਸਟ, ਪਰਮਿੰਦਰਜੀਤ ਮੋਟਰ ਮਕੈਨਿਕ ਇੰਸਟਰੱਕਟਰ, ਮੈਡਮ ਸਪਨਾ ਪਰਿਹਾਰ ਲੈਬ ਅਸਿਸਟੈਂਟ ਇੰਸਟਰੱਕਟਰ, ਹੈਪੀ ਮਨੋਜ ਫੂਡ ਪ੍ਰੋਡਕਸ਼ਨ ਇੰਸਟਰੱਕਟਰ, ਮਨੋਹਰ ਸਿੰਘ ਹਰਬੰਸ ਸਿੰਘ ਸਟੋਰ ਅਟੈਂਡੈਂਟ, ਪ੍ਰੇਮ ਲਾਲ ਵਰਕਸ਼ਾਪ ਅਟੈਂਡੈਂਟ ਅਤੇ ਸਮੂਹ ਸਿੱਖਿਆਰਥੀ ਹਾਜਰ ਸਨ।
ਪ੍ਰਧਾਨ ਲਖਵਿੰਦਰ ਸੂਰਾਪੁਰੀ ਨੂੰ ਸਟਾਫ ਵਲੋਂ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਸੰਗੀਗਤਕ ਸਭਾ ਵਲੋਂ ਪ੍ਰਿੰਸੀਪਲ ਓਮਕਾਰ ਸਿੰਘ ਸ਼ੀਂਹਮਾਰ ਮਹਿੰਦੀਪੁਰ ਨੂੰ ਸਨਮਾਨਿਤ ਕੀਤਾ ਗਿਆ। ਜਿਹਨਾਂ ਸਿੱਖਿਆਰਥੀਆਂ ਨੇ ਅਲੱਗ ਅਲੱਗ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਰਜਿੰਦਰ ਕੁਮਾਰ ਜੀ ਵਲੋਂ ਸਟੇਜ ਸੰਚਾਲਨ ਵਾਖੂਬੀ ਨਿਭਾਇਆ ਗਿਆ। ਪ੍ਰੋਗਰਾਮ ਤੋਂ ਬਾਅਦ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਆਖਿਰ ਵਿੱਚ ਪ੍ਰਿੰਸੀਪਲ ਆਈਟੀਆਈ ਨਵਾਂਸ਼ਹਿਰ ਸ਼੍ਰੀ ਓਮਕਾਰ ਸਿੰਘ ਸ਼ੀਂਹਮਾਰ ਮਹਿੰਦੀਪੁਰ ਨੇ ਆਈ ਹੋਈ ਸਾਰੀ ਸੰਗੀਤਕ ਸਭਾ ਦਾ ਸਮੂਹ ਸਟਾਫ ਅਤੇ ਸਿਖਿਆਰਥੀਆਂ ਤਹਿ ਦਿਲ ਤੋਂ ਸ਼ੁਕਰਾਨਾ ਕੀਤਾ।