ਸੰਗਤਾਂ ਨੇ ਤਖ਼ਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਸਮੇਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕੀਤੇ

ਨਵਾਂਸ਼ਹਿਰ, 3 ਜਨਵਰੀ- ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਨਵਾਂਸ਼ਹਿਰ ਨੇ ਸੰਗਤਾਂ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਨਾਂਦੇੜ ਸਾਹਿਬ ਤੇ ਹੋਰ ਅਨੇਕਾਂ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਏ ਗਏ। ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਮਿਤੀ 20 ਦਸੰਬਰ 2024 ਨੂੰ ਨਵਾਂਸ਼ਹਿਰ ਦੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਅਰਦਾਸ ਕਰਕੇ 62 ਯਾਤਰੂਆਂ ਦਾ ਜਥਾ ਰਵਾਨਾ ਹੋਇਆ ਜੋ ਕਿ ਹੇਠ ਲਿਖੇ ਵੱਖ ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਨ ਉਪਰੰਤ ਮਿਤੀ 31 ਦਸੰਬਰ ਨੂੰ ਵਾਪਸ ਪਰਤਿਆ।

ਨਵਾਂਸ਼ਹਿਰ, 3 ਜਨਵਰੀ- ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਨਵਾਂਸ਼ਹਿਰ ਨੇ ਸੰਗਤਾਂ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਨਾਂਦੇੜ ਸਾਹਿਬ ਤੇ ਹੋਰ ਅਨੇਕਾਂ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਏ ਗਏ। ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਮਿਤੀ 20 ਦਸੰਬਰ 2024 ਨੂੰ ਨਵਾਂਸ਼ਹਿਰ ਦੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਅਰਦਾਸ ਕਰਕੇ 62 ਯਾਤਰੂਆਂ ਦਾ ਜਥਾ ਰਵਾਨਾ ਹੋਇਆ ਜੋ ਕਿ ਹੇਠ ਲਿਖੇ ਵੱਖ ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਨ ਉਪਰੰਤ ਮਿਤੀ 31 ਦਸੰਬਰ ਨੂੰ ਵਾਪਸ ਪਰਤਿਆ। 
ਜਿਨ੍ਹਾਂ ਵਿਚ ਗੁਰਦੁਆਰਾ ਪੰਜੋਖਰਾ ਸਾਹਿਬ ਪਾਤਸ਼ਾਹੀ ਅੱਠਵੀਂ ਅੰਬਾਲਾ, ਗੁਰੂ ਕਾ ਤਾਲ ਗੁਰਦੁਆਰਾ ਦੂਖੁ ਨਿਵਾਰਨ ਸਾਹਿਬ ਆਗਰਾ, ਗੁਰੂ: ਮਾਈਥਾਨ ਸਾਹਿਬ ਆਗਰਾ, ਦਮਦਮਾ ਸਹਿਬ ਆਗਰਾ, ਤਾਜਮਹਿਲ ਆਗਰਾ, ਗੁਰਦੁਆਰਾ ਦਾਤਾ ਬੰਦੀਛੋੜ ਸਾਹਿਬ ਗਵਾਲੀਅਰ, ਸ਼ਿਵ ਪੁਰੀ ਵਿਆਵਰਾ, ਗੁਰਦੁਆਰਾ ਬਾਬਾ ਬੁੱਢਾ ਸਾਹਿਬ ਇੰਦੌਰ, ਗੁ: ਇਮਲੀ ਸਾਹਿਬ ਇੰਦੌਰ, ਗੁਰੂ; ਬਹਿਰਾਨ ਪੁਰ ਦਸਵੀਂ ਪਾਤਸ਼ਾਹੀ, ਗੁਰਦੁਆਰਾ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਮਹਾਰਾਸ਼ਟਰ, ਗੁ: ਲੰਗਰ ਸਾਹਿਬ, ਗੁਰਦੁਆਰਾ ਨਗੀਨਾ ਘਾਟ, ਗੁਰਦੁਆਰਾ ਹੀਰਾ ਘਾਟ, ਗੁਰਦੁਆਰਾ ਕੰਗਣਾ ਘਾਣ, ਗੁਰਦੁਆਰਾ ਸ਼ਿਕਾਰ ਘਾਟ, ਗੁਰਦੁਆਰਾ ਬੰਦਾ ਘਾਟ, ਗੁਰਦੁਆਰਾ ਰਤਨਗੜ੍ਹ ਸਾਹਿਬ, ਗੁਰਦੁਆਰਾ ਨਾਨਕਸਰ ਸਾਹਿਬ, ਗੁਰਦੁਆਰਾ ਨਾਨਕਪੁਰੀ ਸਾਹਿਬ, ਗੁਰਦੁਆਰਾ ਚੰਦਨ ਸਾਹਿਬ, ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਭਾਈ ਦਇਆ ਸਿੰਘ , ਭਾਈ ਧਰਮ ਸਿੰਘ, ਪੰਜ ਪਿਆਰੇ ਸਾਹਿਬ, ਗੁਰਦੁਆਰਾ ਗੋਬਿੰਦ ਬਾਗ ਸਾਹਿਬ,ਗੁਰਦੁਆਰਾ ਗੁਰੂ ਕਾ ਬਾਗ, ਗੁਰਦੁਆਰਾ ਯਾਦਗਾਰੀ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ, ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ, ਗੁਰਦੁਆਰਾ ਘੋੜੇ ਦਾ ਅਸਤਬਲ ਸਾਹਿਬ, ਗੁਰਦੁਆਰਾ ਬਾਉਲੀ ਦਮਦਮਾ ਸਾਹਿਬ, ਗੁਰਦੁਆਰਾ ਮਸਤੂਆਣਾ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ ਜਨਵਾੜਾ ਜ਼ਿਲ੍ਹਾ ਬਿਦਰ , ਗੁਰਦੁਆਰਾ ਮਾਤਾ ਭਾਗ ਦੇਵਾ ਬਿਦਰ ਕਰਨਾਟਕ, ਗੁਰਦੁਆਰਾ ਨਾਨਕ ਝੀਰਾ ਸਾਹਿਬ ਤੇ ਇਸਦੇ ਆਸ ਪਾਸ ਦੇ ਗੁਰਧਾਮਾਂ ਤੋਂ ਇਲਾਵਾ, ਗੁਰਦੁਆਰਾ ਬੂਟਾ ਸਾਹਿਬ, ਸ਼੍ਰੋਮਣੀ ਭਗਤ ਨਾਮਦੇਵ ਨਰਸੀ, ਗੁ: ਗੁਰੂ ਨਾਨਕ ਘਾਟ ਸਾਹਿਬ ਉਜੈਣ, ਗੁਰਦੁਆਰਾ ਕੋਟਾ ਬੂੰਦੀ ਰਾਜਸਥਾਨ ਵਿਖੇ, ਗੁ: ਸ਼੍ਰੋਮਣੀ ਭਗਤ ਧੰਨਾ ਜੀ ਰਾਜਸਥਾਨ, ਗੁਰਦੁਆਰਾ ਅੰਗਮਗੜ ਸਾਹਿਬ, ਗੁਰਦੁਆਰਾ ਅੜੀ ਸਾਹਿਬ, ਗੁ : ਟਾਲਹੀਆਣਾ ਸਾਹਿਬ ਰਾਏਕੋਟ, ਤਖ਼ਤ ਸੱਚਖੰਡ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਬਠਿੰਡਾ ਦੇ ਆਸ ਪਾਸ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ। 
ਉਹਨਾਂ ਦੱਸਿਆ ਕਿ ਸਾਰੀ ਯਾਤਰਾ ਗੁਰੂ ਸਾਹਿਬ ਦੀ ਕਿਰਪਾ ਨਾਲ ਚੜਦੀ ਕਰਨ ਨਾਲ ਕੀਤੀ ਗਈ। ਉਹਨਾਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ।  ਮੌਕੇ ਅਮਰਜੀਤ ਸਿੰਘ ਖਾਲਸਾ, ਬਲਬੀਰ ਸਿੰਘ, ਬਲਿਹਾਰ ਸਿੰਘ, ਅਵਤਾਰ ਸਿੰਘ, ਹਰੀ ਸਿੰਘ, ਮਲਵੀਰ ਸਿੰਘ, ਰਣਜੀਤ ਕੌਰ, ਹਰਕਮਲ ਕੌਰ, ਪਰਮਜੀਤ ਕੌਰ, ਹਰਮਨਜੀਤ ਸਿੰਘ, ਕਰਨਦੀਪ ਸਿੰਘ, ਤਿਰਲੋਚਨ ਸਿੰਘ, ਕੁਲਦੀਪ ਕੌਰ, ਸ਼ਿੰਗਾਰਾ ਸਿੰਘ, ਹਰਦੇਵ ਸਿੰਘ, ਕੁਲਵਿੰਦਰ ਕੌਰ, ਕਸ਼ਮੀਰ ਕੌਰ, ਸੁਰਜੀਤ ਕੌਰ, ਪ੍ਰਸ਼ੋਤਮ ਲਾਲ ਬੈਂਸ, ਬੀਨਾ ਰਾਣੀ, ਜਸਵਿੰਦਰ ਕੌਰ, ਸੁਖਬੀਰ ਸਿੰਘ, ਹਰਜੀਤ ਕੌਰ, ਪ੍ਰਭਜੋਤ ਕੌਰ, ਕਮਲਜੀਤ, ਅਮਨਦੀਪ ਕੌਰ, ਸਤਨਾਮ ਸਿੰਘ, ਹਰਜਿੰਦਰ ਸਿੰਘ, ਜਸਵੰਤ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਕੌਰ, ਕੁਲਵੰਤ ਸਿੰਘ, ਅਵਤਾਰ ਕੌਰ, ਪਰਮਜੀਤ, ਹਰਕੰਵਲ ਕੌਰ, ਪਰਮਜੀਤ ਕੌਰ ਅਤੇ ਸਤਵਿੰਦਰ ਕੌਰ ਆਦਿ ਹਾਜ਼ਰ ਸਨ।