ਉਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਉਰਜਾ ਵਿਭਾਗ ਦੇ ਅਧਿਕਾਰੀ ਨੂੰ ਦਿੱਤੇ ਨਿਰਦੇਸ਼

ਚੰਡੀਗੜ੍ਹ, 14 ਜੂਨ - ਹਰਿਆਣ ਉੁਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਉਰਜਾ ਵਿਭਾਂਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਲੋਕਾਂ ਨੂੰ ਬਿਜਲੀ ਦੀ ਸਪਲਾਈ ਯਕੀਨੀ ਕੀਤੀ ਜਾਵੇ ਅਤੇ ਬਿਜਲੀ ਜਾਣ/ਕੱਟ ਦੇ ਸਬੰਧ ਵਿੱਚ ਸਬੰਧਿਤ ਐਸਈ ਨੂੰ ਰੋਜਾਨਾ ਇੱਕ ਰਿਪੋਰਟ ਉਰਜਾ ਮੰਤਰੀ ਦੇ ਦਫਤਰ ਵਿੱਚ ਭੇਜਣੀ ਹੋਵੇਗੀ। ਉਨ੍ਹਾਂ ਨੇ ਇੰਨ੍ਹਾਂ ਨਿਰਦੇਸ਼ਾਂ ਦੇ ਸਬੰਧ ਵਿੱਚ ਜੇਕਰ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਲਾਪ੍ਰਵਾਹੀ ਵਰਤੀ ਗਈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।

          ਸ੍ਰੀ ਵਿਜ ਅੱਜ ਨਵੀਂ ਦਿੱਲੀ ਵਿੱਚ ਮੀਡਿੀਆ ਪਰਸਨਸ ਵੱਲੋਂ ਗਰਮੀਆਂ ਵਿੱਚ ਬਿਜਲੀ ਦੀ ਸਪਲਾਹੀ ਨੂੰ ਲੈ ਕੇ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਹਨ।

16 ਹਜਾਰ ਮੇਗਾਵਾਟ ਬਿਜਲੀ ਦੀ ਵਿਵਸਥਾ ਕੀਤੀ ਹੋਈ ਹੈ-
          ਉਨ੍ਹਾਂ ਨੇ ਕਿਹਾ ਕਿ ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਅੱਜ ਉਨ੍ਹਾਂ ਦੇ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਰੋਜਾਨ ਉਨ੍ਹਾਂ ਨੂੰ ਹਰਕੇ ਸੁਪਰਡੈਂਟ ਇੰਜੀਨੀਅਰ (ਐਸਈ) ਤੋਂ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕਿੰਨ੍ਹੇ ਘੰਟ ਬਿਜਲੀ ਦੀ ਸਪਲਾਈ ਨਹੀਂ ਹੋਈ ਅਤੇ ਸਪਲਾਈ ਨਾ ਹੋਣ ਦੇ ਕੀ ਕਾਰਨ ਰਹੇ, ਦੇ ਸਬੰਧ ਵਿੱਚ ਪੂਰੀ ਰਿਪੋਰਟ ਰੋਜਾਨਾ ਉਰਜਾ ਮੰਤਰੀ ਨੂੰ ਭੇਜਣੀ ਹੋਵੇਗੀ। ਸ੍ਰੀ ਵਿਜ ਨੇ ਕਿਹਾ ਕਿ ਹਰਿਆਣਾ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਕਿਸੇ ਵੀ ਤਰ੍ਹਾ ਨਾਲ ਕੋਈ ਮੁਸ਼ਕਲ ਨਹੀ ਹੈ। ਹਰਿਆਣਾ ਵਿੱਚ ਅਸੀਂ ਵੱਧ ਤੋਂ ਵੱਧ 16 ਹਜਾਰ ਮੇਗਾਵਾਟ ਬਿਜਲੀ ਦੀ ਜਰੂਰਤ ਪੈਂਦੀ ਹੈ  ਅਤੇ 16 ਹਜਾਰ ਮੇਗਾਵਾਟ ਬਿਜਲੀ ਸਪਲਾਈ ਕਰਨ ਦੀ ਅਸੀਂ ਪੂਰੀ ਵਿਵਸਥਾ ਕੀਤੀ ਹੋਈ ਹੈ।

ਸਾਰੇ ਬਿਜਲੀ ਦੇ ਟ੍ਰਾਂਸਫਾਰਮਰ ਦਾ ਅਗਮੇਂਟੇਸ਼ਨ ਕਰਨ ਦੇ ਨਿਰਦੇਸ਼-
          ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਨੂੰ ਲੈ ਕੇ ਉਰਜਾ ਵਿਭਾਗ ਪੂਰੀ ਤਰ੍ਹਾ ਨਾਲ ਤਿਆਰ ਹੈ ਅਤੇ ਗਰਮੀਆਂ ਦੇ ਸੀਜਨ ਨੂੰ ਦੇਖਦੇ ਹੋਏ ਅਸੀਂ ਪਹਿਲਾਂ ਤੋਂ ਹੀ ਤਿਆਰੀ ਕਰ ਰਹੇ ਸਨ। ਮੈਂ ਬਿਜਲੀ ਨਿਗਮਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਸਾਰੇ ਟ੍ਰਾਂਸਫਾਰਮਰਸ ਦਾ ਅਗਮੇਂਟੇਸ਼ਨ ਕੀਤਾ ਜਾਵੇ ਮਤਲਬ ਜਿੱਥੇ ਮੰਗ ਸਮਰੱਥਾ ਤੋਂ ਘੱਟ ਦਾ ਟ੍ਰਾਂਸਫਾਰਮਰ ਲੱਗਿਆ ਹੋਇਆ ਹੈ ਤਾਂ ਉਸ ਨੂੰ ਠੀਕ ਕੀਤਾ ਜਾਵੇ।

ਸਾਰੇ ਸਰਕਲ ਵਿੱਚ ਟ੍ਰਾਂਸਫਾਰਮਰ ਬਂੈਕ ਬਣਾਏ ਗਏ-
          ਸ੍ਰੀ ਵਿਜ ਨੇ ਕਿਹਾ ਕਿ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੇ ਸਰਕਲ ਵਿੱਚ ਟ੍ਰਾਂਸਫਾਰਮਰ ਬੈਂਕ ਬਣਾਏ ਗਏ ਹਨ ਤਾਂ ਜੋ ਟ੍ਰਾਂਸਫਾਰਮਰ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾ ਦੀ ਕੋਈ ਮੁਸ਼ਕਲ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹੈ ਕਿ ਟ੍ਰਾਂਸਫਾਰਮਰ ਬਦਲਣ ਲਈ ਗੱਡੀ ਤੇ ਸਟਾਫ ਹੋਣਾ ਵੀ ਯਕੀਨੀ ਕੀਤਾ ਜਾਣਾ ਚਾਹੀਦਾ ਹੈ। ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਹੋਈ ਉਰਜਾ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਵਿੱਚ ਉਨ੍ਹਾਂ ਨੇ ਨਿਰਦੇਸ਼ ਦਿੱਤੇ ਹਨ ਕਿ ਬਿਜਲੀ ਦੀ ਸਪਲਾਈ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ।