ਕੇਂਦਰ ਸਰਕਾਰ ਤੁਰੰਤ ਮੰਗਾਂ ਮੰਨੇ ਤੇ ਅਮਿਤ ਸ਼ਾਹ ਮੁਆਫੀ ਮੰਗੇ - ਕੌਮੀ ਪ੍ਰਧਾਨ ਡਾ ਬਾਲੀ
ਨਵਾਂਸ਼ਹਿਰ,3 ਜਨਵਰੀ- ਦਿੱਲੀ ਜੰਤਰ ਮੰਤਰ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਮੰਗਾਂ ਤੇ ਅਮਿਤ ਸ਼ਾਹ ਦੇ ਕੋਝੇ ਵਤੀਰੇ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਆਲ ਇੰਡਿਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਕੌਮੀ ਪ੍ਧਾਨ ਡਾ ਰਮੇਸ਼ ਕੁਮਾਰ ਬਾਲੀ ਵਲੋਂ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਦੁਆਰਾ ਪ੍ਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਸਿਹਤ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਭੇਜਿਆ ਗਿਆ।

ਇਸ ਸਮੇਂ ਪੰਜਾਬ ਤੋਂ ਕੌਮੀ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਰਾਜਸਥਾਨ ਤੋਂ ਕੌਮੀ ਚੇਅਰਮੈਨ ਡਾ ਜੀ ਆਰ ਵਰਮਾ, ਦਿੱਲੀ ਤੋਂ ਕੌਮੀ ਸਕੱਤਰ ਜਨਰਲ ਡਾ ਸੰਧਿਆ ਅਗਰਵਾਲ, ਕੌਮੀ ਸੀਨੀਅਰ ਮੀਤ ਪ੍ਰਧਾਨ ਡਾ ਰਾਮ ਪ੍ਰਸ਼ਾਦ, ਕੌਮੀ ਮੀਤ ਪ੍ਧਾਨ ਡਾ ਗੁਰਬਖਸ਼ ਸਿੰਘ ਗਿੱਲ, ਹਿਮਾਚਲ ਤੋਂ ਕੌਮੀ ਅਗਜੈਕਟਿਵ ਮੈਂਬਰ ਡਾ ਜਸਵਿੰਦਰ ਸਿੰਘ ਸਹੋਤਾ, ਕੌਮੀ ਸਹਾਇਕ ਸਕੱਤਰ ਜਨਰਲ ਡਾ ਪਿਆਰੇ ਲਾਲ ਹਿਮਾਚਲ, ਹਿਮਾਚਲ ਤੋਂ ਅਗਜੈਕਟਿਵ ਮੈਂਬਰ ਡਾ ਚੰਪਾ ਦੇਵੀ, ਡਾ ਬੀਜੇਂਦਰ ਸਿੰਘ ਨੇ ਜੰਤਰ ਮੰਤਰ ਤੇ ਧਰਨੇ ਦੀ ਅਗਵਾਈ ਕੀਤੀ।
ਇਸ ਮੌਕੇ ਆਲ ਇੰਡਿਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਰਜਿ ਦੇ ਪ੍ਧਾਨ ਡਾ ਰਮੇਸ਼ ਕੁਮਾਰ ਬਾਲੀ ਦੁਆਰਾ ਲਿਖਿਆ ਗਿਆ ਵਿਧਾਨ ਤੇ ਐਲਾਨ ਨਾਮਾ ਰਿਲੀਜ਼ ਕੀਤਾ ਗਿਆ। ਸਰਵਸੰਮਤੀ ਨਾਲ ਪਾਸ ਕੀਤਾ ਗਿਆ ਕਿ ਦੇਸ਼ ਵਿੱਚ ਹੋਰ ਸਾਰੀਆਂ ਜੋਨ ਪੱਧਰ ਦੀਆਂ ਫੈਡਰੇਸ਼ਨਾ ਇੱਕ ਪਲੇਟਫਾਰਮ ਤੇ ਇਕੱਠੀਆਂ ਕੀਤੀਆਂ ਜਾਣਗੀਆਂ ।ਇਸ ਸੰਬੰਧੀ ਮੀਟਿੰਗ ਫਰਵਰੀ ਮਹੀਨੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ।