ਨਵੇਂ ਸਾਲ ਦੀ ਆਮਦ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੀਰ ਦਾ ਲੰ ਗਰ ਲਗਾਇਆ ਗਿਆ
ਰਾਜਪੁਰਾ, 2 ਜਨਵਰੀ– ਨਿਊ ਪ੍ਰੈਸ ਕਲੱਬ ਰਾਜਪੁਰਾ ਵੱਲੋਂ ਸ਼੍ਰੀ ਸਤਿਆ ਪ੍ਰਭਾਕਰ ਚੌਂਕ ਵਿਖੇ ਨਵੇਂ ਸਾਲ ਦੀ ਆਮਦ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੀਰ ਦਾ ਲੰ ਗਰ ਲਗਾਇਆ ਗਿਆ, ਜਿਸ ਦੀ ਆਰੰਭਤਾ ਸਕੱਤਰ ਸੁਦੇਸ਼ ਤਨੇਜਾ ਦੀ ਅਗਵਾਈ ਹੇਠ ਕੀਤੀ ਗਈ।

ਇਸ ਮੌਕੇ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ, ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਜੱਗਾ, ਸੀਨੀਅਰ ਆਪ ਆਗੂ ਪਰਵੀਨ ਛਾਬੜਾ, ਸੁਰਜੀਤ ਸਿੰਘ ਗੜ੍ਹੀ, ਪਟੇਲ ਕਾਲਜ ਦੇ ਪ੍ਰਿੰਸੀਪਲ ਰਮਨ ਜੈਨ, ਆਪ ਆਗੂ ਗਗਨ ਖੁਰਾਣਾ ਸ਼ੰਟੀ, ਰਿੰਕੂ ਕੁਕਰੇਜਾ, ਸੋਨੂੰ ਕੱਕੜ, ਸ਼ਾਮ ਸੁੰਦਰ ਵਧਵਾ ਅਤੇ ਵਿਜੇ ਮੈਨਰੋ, ਦਿਨੇਸ਼ ਮਹਿਤਾ, ਵਿਧਾਇਕ ਦੇ ਕੋਆਰਡੀਨੇਟਰ ਰਿਤੇਸ਼ ਬਾਂਸਲ, ਲਾਇਨਜ਼ ਦੇ ਪ੍ਰਧਾਨ ਅਜੈ ਚੌਧਰੀ, ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਸੀਨੀਅਰ ਕਾਂਗਰਸੀ ਆਗੂ ਫਕੀਰ ਚੰਦ ਬਾਂਸਲ, ਪੈਪਸੂ ਵਿਕਾਸ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਵਿਨੈ ਨਿਰੰਕਾਰੀ, ਸਮਾਜ ਸੇਵੀ ਟੀ. ਐਲ. ਜੋਸ਼ੀ ਅਤੇ ਨਿਤਿਨ ਖੁਰਾਣਾ, ਸਟ੍ਰੀਟ ਵੇਂਡਰਜ਼ ਯੂਨੀਅਨ ਦੇ ਪ੍ਰਧਾਨ ਰਮੇਸ਼ ਬਬਲਾ, ਰਜਿੰਦਰ ਸਿੰਘ ਚਾਨੀ ਅਤੇ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰਧਾਨ ਪ੍ਰਿੰਸ ਤਨੇਜਾ ਨੇ ਦੱਸਿਆ ਕਿ ਪ੍ਰੈੱਸ ਕਲੱਬ ਵੱਲੋਂ ਹਰ ਸਾਲ ਨਵੇਂ ਸਾਲ ਦੀ ਆਮਦ ਤੇ ਲੋਕਾਂ ਦੀ ਖੁਸ਼ਹਾਲੀ ਲਈ ਲੰ ਗਰ ਲਗਾਇਆ ਜਾਂਦਾ ਹੈ ਅਤੇ ਇਸ ਸਾਲ ਖੀਰ ਦਾ ਲੰ ਗਰ ਲਗਾਇਆ ਗਿਆ ਹੈ। ਇਸ ਮੌਕੇ ਭਾਜਪਾ ਆਗੂ ਓਮਪ੍ਰਕਾਸ਼ ਅਤੇ ਰਮੇਸ਼ ਬਬਲਾ, ਭਾਜਪਾ ਆਗੂ ਮਨਮੋਹਨ ਮਹਿਤਾ, ਅਮਿਤ ਆਰੀਆ, ਰਵੀ ਆਹੂਜਾ ਤੋਂ ਇਲਾਵਾ ਸਥਾਨਕ ਪੱਤਰਕਾਰ ਹਾਜਿਰ ਸਨ।