
ਸੰਗੀਤਕਾਰ ਆਰ. ਡੀ. ਬਰਮਨ ਦਾ ਜਨਮ ਦਿਨ ਮਨਾਇਆ, 28 ਗਾਇਕਾਂ ਨੇ ਗਾਏ ਗੀਤ
ਪਟਿਆਲਾ, 28 ਜੂਨ - ਹਿੰਦੀ ਫਿਲਮ ਸੰਗੀਤ ਦੇ ਮਕਬੂਲ ਸੰਗੀਤ ਨਿਰਦੇਸ਼ਕ ਆਰ. ਡੀ. ਬਰਮਨ ਦਾ ਜਨਮ ਦਿਨ ਮਨਾਉਂਦਿਆਂ ਰਾਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਬਰਿੰਦਰ ਸਿੰਘ ਖੁਰਲ, ਡਾ. ਬ੍ਰਜੇਸ਼ ਮੋਦੀ, ਬਿਮਲ ਕੁਮਾਰ ਗਾਬਾ ਤੇ ਲਖਬੀਰ ਸਿੰਘ (ਖੰਨਾ) ਦੀ ਅਗਵਾਈ 'ਚ ਕਰਵਾਏ ਗਏ ਗਾਇਕੀ ਦੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ
ਪਟਿਆਲਾ, 28 ਜੂਨ - ਹਿੰਦੀ ਫਿਲਮ ਸੰਗੀਤ ਦੇ ਮਕਬੂਲ ਸੰਗੀਤ ਨਿਰਦੇਸ਼ਕ ਆਰ. ਡੀ. ਬਰਮਨ ਦਾ ਜਨਮ ਦਿਨ ਮਨਾਉਂਦਿਆਂ ਰਾਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਬਰਿੰਦਰ ਸਿੰਘ ਖੁਰਲ, ਡਾ. ਬ੍ਰਜੇਸ਼ ਮੋਦੀ, ਬਿਮਲ ਕੁਮਾਰ ਗਾਬਾ ਤੇ ਲਖਬੀਰ ਸਿੰਘ (ਖੰਨਾ) ਦੀ ਅਗਵਾਈ 'ਚ ਕਰਵਾਏ ਗਏ ਗਾਇਕੀ ਦੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 28 ਗਾਇਕ ਕਲਾਕਾਰਾਂ ਨੇ ਸੋਲੋ ਤੇ ਡਿਊਟ ਗੀਤਾਂ ਨੂੰ ਬਹੁਤ ਵਧੀਆ ਢੰਗ ਨਾਲ ਗਾ ਕੇ ਆਪਣਾ ਪ੍ਰਭਾਵ ਛੱਡਿਆ। ਮੁੱਖ ਮਹਿਮਾਨ ਵਜੋਂ ਸ. ਕਰਨੈਲ ਸਿੰਘ ਡੀ ਐਸ ਪੀ ਪਟਿਆਲਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਿੰਦੀ ਫਿਲਮ ਸੰਗੀਤ ਦੇ ਸੁਨਹਿਰੀ ਯੁਗ ਦੇ ਇਹ ਗੀਤ ਧੁਰ ਅੰਦਰ ਤਕ ਉਤਰ ਜਾਣ ਵਾਲੇ ਹਨ ਤੇ ਇਨ੍ਹਾਂ ਗੀਤਾਂ ਦਾ ਪ੍ਰਭਾਵ ਰਹਿੰਦੀ ਦੁਨੀਆ ਤਕ ਰਹੇਗਾ। ਗੀਤ-ਸੰਗੀਤ ਨਾਲ ਆਪਣਾ ਮੋਹ ਬਿਆਨ ਕਰਦਿਆਂ ਉਨ੍ਹਾਂ ਮਹਾਨ ਗਾਇਕ ਮੁਹੰਮਦ ਰਫੀ ਸਾਹਿਬ ਦੁਆਰਾ ਗਾਏ ਗਏ ਮਕਬੂਲ ਗੀਤ 'ਚੌਧਵੀਂ ਕਾ ਚਾਂਦ ਹੋ ਯਾ ਆਫਤਾਬ ਹੋ....' ਦਾ ਸਥਾਈ ਅੰਤਰਾ ਵੀ ਗਾਇਆ। ਉਨ੍ਹਾਂ ਨੂੰ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਤ ਵੀ ਕੀਤਾ ਗਿਆ।
