ਸੰਜੀਵ ਸ਼ਰਮਾ ਕਾਲੂ ਦੇ ਹੱਕ 'ਚ ਨਿੱਤਰੇ ਕਾਂਗਰਸ ਆਗੂ, ਕੱਢਿਆ ਰੋਸ ਮਾਰਚ
ਪਟਿਆਲਾ, 19 ਦਸੰਬਰ- ਪਟਿਆਲਾ 'ਚ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਯੂਥ ਕਾਂਗਰਸ ਨੇਤਾ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਵੱਡੇ ਇਕੱਠ ਨਾਲ ਇੱਕ ਨਿੱਜੀ ਹੋਟਲ ਤੋਂ ਲੈ ਕੇ ਪਾਸੀ ਰੋਡ 'ਤੇ ਸਥਿਤ ਡਾ. ਬਲਬੀਰ ਸਿੰਘ ਕੈਬਨਿਟ ਮੰਤਰੀ ਪੰਜਾਬ ਦੇ ਘਰ ਤਕ ਹੱਥਾਂ ਵਿੱਚ ਤਖਤੀਆਂ ਫੜ ਕੇ ਰੋਸ ਮਾਰਚ ਕੀਤਾ। ਮੰਤਰੀ ਦੀ ਕੋਠੀ ਦੇ ਆਲੇ ਦੁਆਲੇ ਅਤੇ ਮੁੱਖ ਗੇਟ 'ਤੇ ਹੱਥ ਵਿੱਚ ਫੜੀਆਂ ਇਬਾਰਤ ਵਾਲੀਆਂ ਤਖਤੀਆਂ ਟੰਗ ਦਿੱਤੀਆਂ ਗਈਆਂ।

ਦੱਸਣ ਯੋਗ ਹੈ ਕਿ ਪਟਿਆਲਾ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਧਰਮ ਪਤਨੀ ਨੇਹਾ ਸੰਜੀਵ ਸ਼ਰਮਾ ਵਾਰਡ ਨੰਬਰ 22 ਤੋਂ ਨਗਰ ਨਿਗਮ ਚੋਣਾਂ ਲੜ ਰਹੀ ਹੈ। ਪਿਛਲੇ ਦਿਨੀਂ ਸੰਜੀਵ ਸ਼ਰਮਾ ਕਾਲੂ 'ਤੇ ਤ੍ਰਿਪੜੀ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ 21 ਦਸੰਬਰ ਤਕ ਪੁਲਿਸ ਰਿਮਾਂਡ 'ਤੇ ਰੱਖਿਆ ਗਿਆ ਹੈ।
ਇਸੇ ਰੋਸ ਵਜੋਂ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਸੰਜੀਵ ਸ਼ਰਮਾ ਦੇ ਸਮਰਥਕ, ਮਹਿਲਾ ਵਿੰਗ ਦੇ ਆਗੂ ਅਤੇ ਹਰਿਆਣਾ ਤੋਂ ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ ਦੇ ਨਾਲ ਯੂਥ ਕਾਂਗਰਸ ਨੇਤਾ ਬਰਿੰਦਰ ਸਿੰਘ ਢਿੱਲੋਂ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਉਦੇਵੀਰ ਸਿੰਘ ਢਿੱਲੋਂ, ਪੰਜਾਬ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਹਰਨੀਤ ਕੌਰ ਬਰਾੜ ਵੀ ਪਹੁੰਚੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸੰਜੀਵ ਸ਼ਰਮਾ ਕਾਲੂ ਨੂੰ ਕਥਿਤ ਝੂਠੇ ਕੇਸ 'ਚ ਫਸਾ ਕੇ ਗ੍ਰਿਫ਼ਤਾਰ ਕਰਨ ਤੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰ ਅਤੇ ਵਰਕਰ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹਿਣਗੇ| ਜੇਕਰ 21 ਦਸੰਬਰ ਨੂੰ ਚੋਣਾਂ ਵਾਲੇ ਦਿਨ ਪੁਲਿਸ ਵੱਲੋਂ ਜਾਂ ਸਰਕਾਰ ਦੀ ਸ਼ਹਿ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਕੋਈ ਧੱਕਾ ਕੀਤਾ ਗਿਆ ਤਾਂ ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।