ਕਿਸਾਨਾਂ ਨੇ ਰੋਕੀਆਂ ਰੇਲਾਂ ,ਪਟੜੀ ਤੇ ਦਿੱਤਾ ਤਿੰਨ ਘੰਟੇ ਦਾ ਧਰਨਾ

ਰਾਜਪੁਰਾ ਸ਼ੰਭੂ ,18,12,24: ਲਗਾਤਾਰ ਕਿਸਾਨਾ ਵੱਲੋਂ ਸੰਘਰਸ਼ ਜਾਰੀ ਹੈ ਤੇ ਦੋਨੋਂ ਫੋਰਮਾਂ ਵੱਲੋਂ ਅੱਜ ਜੋ ਹੈ 12 ਤੋਂ 3 ਵਜੇ ਤੱਕ ਲੈ ਕੇ ਪੂਰੇ ਪੰਜਾਬ ਭਰ ਵਿੱਚ ਰੇਲਾਂ ਰੋਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਉਸ ਦੇ ਤਹਿਤ ਹੀ ਸ਼ੰਬੂ ਬਾਰਡਰ ਦੇ ਨਾਲ ਲੱਗਦੇ ਪਿੰਡ ਮਹਿਮਦ ਪੂਰ ਵਿੱਚ ਰੇਲ ਦੀਆਂ ਲਾਈਨਾਂ ਤੇ ਬੈਠ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।

ਅੱਜ ਦੇ ਇਸ ਰੇਲ ਰੋਕੋ ਪ੍ਰੋਗਰਾਮ ਦੇ ਵਿੱਚ ਹੋਰ ਜਥੇਬੰਦੀਆਂ ਨੇ ਵੀ ਸ਼ਿਰਕਤ ਕੀਤੀ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਜਥੇਬੰਦੀਆਂ ਵੀ ਮੋਰਚੇ ਨੂੰ ਹੌਸਲਾ ਦੇਣਗੀਆਂ|
ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਲੌਂਗੋਵਾਲ ਜੋ ਕਿ ਮੋਰਚੇ ਤੇ ਲਗਾਤਾਰ ਆਪਣੀ ਹਾਜ਼ਰੀ ਦੇ ਰਹੇ ਹਨ।  ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤਯਾਬੀ ਲਈ ਪ੍ਰਾਰਥਨਵਾਂ ਜਰੀ ਹਨ| ਮੈਂ ਵੀ ਉਹਨਾਂ ਨੂੰ ਨਿਜੀ ਤੋਰ ਤੇ ਮਿਲ ਕੇ ਆਇਆ ਹਾਂ| ਉਹਨਾਂ ਦੀ ਸਿਹਤ ਤੇ ਸਰੀਰਕ ਪੱਖੋਂ ਜਰੂਰ ਕਮਜ਼ੋਰ ਹੋਏ ਹਨ| ਪਰ ਉਹਨਾਂ ਦੇ ਹੌਸਲੇ ਅੱਜ ਵੀ ਬੁਲੰਦ ਹਨ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਮੋਰਚੇ ਨੂੰ ਜਿੱਤ ਕੇ ਹੀ ਅਸੀਂ ਸਾਹ ਲਵਾਂਗੇ|