ਆਸ਼ਾ ਕਿਰਨ ਸਕੂਲ ਦੇ ਬੱਚਿਆਂ ਨੇ ਸਪੈਸ਼ਲ ਓਲੰਪਿਕ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ

ਹੁਸ਼ਿਆਰਪੁਰ- ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਏ ਤਰਨਜੀਤ ਸਿੰਘ ਨੇ ਦੱਸਿਆ ਕਿ ਇਸ ਵਿੱਚ ਆਸ਼ਾ ਕਿਰਨ ਸਪੈਸ਼ਲ ਸਕੂਲ ਦੇ 13 ਐਥਲੀਟਾਂ ਨੇ ਭਾਗ ਲਿਆ ਜਦਕਿ 60 ਸਪੈਸ਼ਲ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਸੀਏ ਤਰਨਜੀਤ ਸਿੰਘ ਨੇ ਦੱਸਿਆ ਕਿ ਆਸ਼ਾ ਕਿਰਨ ਸਕੂਲ ਦੇ 12 ਖਿਡਾਰੀਆਂ ਨੇ ਐਥਲੈਟਿਕਸ ਅਤੇ ਇੱਕ ਖਿਡਾਰੀ ਨੇ ਸਾਈਕਲਿੰਗ ਵਿੱਚ ਭਾਗ ਲਿਆ।

ਉਨ੍ਹਾਂ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ 12 ਸੋਨ ਤਗਮੇ, 6 ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ। ਖੇਡਾਂ ਦੀ ਸਮਾਪਤੀ ਤੋਂ ਬਾਅਦ ਏਰੀਆ ਡਾਇਰੈਕਟਰ ਸਪੈਸ਼ਲ ਓਲੰਪਿਕ ਇੰਡੀਆ ਪੰਜਾਬ ਚੈਪਟਰ ਪਰਮਜੀਤ ਸਿੰਘ ਸਚਦੇਵਾ ਵਿਸ਼ੇਸ਼ ਤੌਰ 'ਤੇ ਸਾਰੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਅਤੇ ਕਿਹਾ ਕਿ ਸਪੈਸ਼ਲ ਬੱਚਿਆਂ ਨੇ ਜਿਸ ਕੁਸ਼ਲਤਾ ਨਾਲ ਖੇਡ ਮੁਕਾਬਲਿਆਂ ਵਿੱਚ ਆਪਣਾ ਹੁਨਰ ਦਿਖਾਇਆ ਹੈ ਉਹ ਸ਼ਲਾਘਾਯੋਗ ਹੈ। 
ਇਸ ਮੌਕੇ ਐਸ.ਓ.ਬੀ ਦੇ ਪ੍ਰਧਾਨ ਅਸ਼ੋਕ ਅਰੋੜਾ ਅਤੇ ਅਨਿਲ ਗੋਇਲ ਨੇ ਆਸ਼ਾ ਕਿਰਨ ਸਕੂਲ ਦੀਆਂ ਜੇਤੂ ਖਿਡਾਰਨਾਂ ਨੂੰ ਉਪ ਜੇਤੂ ਟਰਾਫੀਆਂ ਭੇਂਟ ਕੀਤੀਆਂ। ਇਸ ਮੌਕੇ ਮੁੱਖ ਕੋਚ ਅੰਜਨਾ, ਗੁਰਪ੍ਰਸਾਦ, ਰਜਨੀ ਬਾਲਾ, ਅੰਜਨਾ ਦੇਵੀ, ਹਰਦੀਪ, ਦੀਆ, ਸੰਜੀਵ ਕੁਮਾਰ ਅਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।